Abohar News: ਬੀਤੇ ਕੱਲ ਅਬੋਹਰ ਦੇ ਨਾਮੀ ਕੱਪੜਾ ਵਪਾਰੀ ਸੰਜੇ ਵਰਮਾ ਦੇ ਹੋਏ ਕਤਲ ਵਿੱਚ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਇੱਕ ਪੁਲਿਸ ਮੁਕਾਬਲੇ ਵਿੱਚ ਢੇਰ ਕਰ ਦਿੱਤਾ ਹੈ। ਮ੍ਰਿਤਕਾਂ ਦੀ ਪਹਿਚਾਣ ਰਾਮ ਰਤਨ ਅਤੇ ਜਸਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਕਿ ਪਟਿਆਲਾ ਇਲਾਕੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਮਾਮਲੇ ਦੀ ਜਾਣਕਾਰੀ ਮੀਡੀਆ ਨੂੰ ਦਿੰਦਿਆਂ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਅਬੋਹਰ ਸ਼ਹਿਰ ਵਿੱਚ ਵਾਪਰੀ ਇਸ ਘਟਨਾ ਦੇ ਤੁਰੰਤ ਬਾਅਦ ਪੁਲਿਸ ਦੀਆਂ ਟੀਮਾਂ ਹਰਕਤ ਵਿੱਚ ਆ ਗਈਆਂ ਸਨ। ਜਿਸ ਤੋਂ ਬਾਅਦ ਮੁਲਜਮਾਂ ਦੀ ਪਹਿਚਾਣ ਕੀਤੀ ਗਈ।
ਇਹ ਵੀ ਪੜ੍ਹੋ ਬਠਿੰਡਾ ਪੁਲਿਸ ਦੀ ਵੱਡੀ ਸਫ਼ਲਤਾ; ਪਾਕਿਸਤਾਨ ਤੋਂ ਆਈ 40 ਕਿੱਲੋ ਹੈਰੋਇਨ ਸਹਿਤ 6 ਕਾਬੂ
ਇਸ ਦੌਰਾਨ ਸੰਜੇ ਵਰਮਾ ਦਾ ਕਤਲ ਕਰਕੇ ਭੱਜੇ ਸੂਟਰਾਂ ਨੂੰ ਇੱਕ ਸਵਿਫਟ ਕਾਰ ਵਿੱਚ ਭਜਾਉਣ ਵਾਲੇ ਦੋ ਮੁਲਜਮਾਂ ਨੂੰ ਕਾਬੂ ਕੀਤਾ ਗਿਆ ਸੀ। ਅੱਜ ਜਦ ਇਹਨਾਂ ਮੁਲਜ਼ਮਾਂ ਕੋਲੋਂ ਘਟਨਾ ਵਿੱਚ ਵਰਤੇ ਗਏ ਹਥਿਆਰ ਬਰਾਮਦਗੀ ਲਈ ਪੁਲਿਸ ਪਾਰਟੀ ਪੰਜ ਪੀਰ ਟਿੱਬੇ ਦੇ ਨਜਦੀਕ ਰੇਲਵੇ ਫਾਟਕ ਕੋਲ ਲੈ ਕੇ ਗਈ ਸੀ ਤਾਂ ਇੱਥੇ ਮੁਲਜਮਾਂ ਨੇ ਪੁਲਿਸ ਪਾਰਟੀ ਉੱਪਰ ਗੋਲੀਆਂ ਚਲਾ ਦਿੱਤੀਆਂ। ਜਿਸ ਦੇ ਵਿੱਚ ਇੱਕ ਹੌਲਦਾਰ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਪਾਰਟੀ ਵੱਲੋਂ ਕੀਤੀ ਜਵਾਬੀ ਕਾਰਵਾਈ ਵਿੱਚ ਦੋਨੋਂ ਮੁਲਜਮ ਰਾਮ ਰਤਨ ਅਤੇ ਜਸਪ੍ਰੀਤ ਸਿੰਘ ਮਾਰੇ ਗਏ। ਡੀਆਈਜੀ ਨੇ ਅੱਗੇ ਦੱਸਿਆ ਕਿ ਇਸ ਕਾਂਡ ਦੇ ਵਿੱਚ ਗੋਲੀਆਂ ਚਲਾਉਣ ਵਾਲੇ ਸ਼ੂਟਰਾਂ ਬਾਰੇ ਵੀ ਵੱਡੀ ਸੂਚਨਾ ਪੁਲਿਸ ਹੱਥ ਲੱਗ ਚੁੱਕੀ ਹੈ ਅਤੇ ਜਲਦੀ ਹੀ ਉਹਨਾਂ ਸਹਿਤ ਇਸ ਕਤਲ ਕਾਂਡ ਦੇ ਮਾਸਟਰ ਮਾਇੰਡ ਵਿਅਕਤੀਆਂ ਨੂੰ ਵੀ ਜਲਦ ਹੀ ਗਿਰਫਤਾਰ ਕਰ ਲਿਆ ਜਾਵੇਗਾ।
ਇੱਥੇ ਦੱਸਣਾ ਬਣਦਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਕੁੜਤੇ ਪਜਾਮਿਆਂ ਦੀ ਸਿਲਾਈ ਨੂੰ ਲੈ ਕੇ ਮਸ਼ਹੂਰ ਨਿਊ ਵੀਰ ਵੈੱਲ ਸ਼ੋਅਰੂਮ ਦੇ ਮਾਲਕ ਸੰਜੇ ਵਰਮਾ ਦਾ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਵੱਲੋਂ ਗੋਲੀਆਂ ਚਲਾ ਕੇ ਉਸ ਸਮੇਂ ਕਤਲ ਕਰ ਦਿੱਤਾ ਗਿਆ ਸੀ ਜਦ ਉਹ ਆਪਣੀ ਕਾਰ ਦੇ ਵਿੱਚ ਹਾਲੇ ਸ਼ੋਅਰੂਮ ਦੇ ਗੇਟ ਅੱਗੇ ਹੀ ਪੁੱਜੇ ਸਨ। ਇਸ ਤੋਂ ਬਾਅਦ ਮੁਲਜਮ ਮੋਟਰਸਾਈਕਲ ‘ਤੇ ਫਰਾਰ ਹੋ ਗਏ ਸਨ ਅਤੇ ਅੱਗੇ ਉਹਨਾਂ ਨੂੰ ਇਸ ਸਵਿਫਟ ਕਾਰ ਸਵਾਰ ਨੌਜਵਾਨ ਆਪਣੇ ਨਾਲ ਭਜਾ ਕੇ ਲੈ ਗਏ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


