ਰੱਬ ਦੇ ਘਰ ਦੇਰ ਹੈ ਪਰ ਅੰਧੇਰ ਨਹੀਂ;ਝੂਠੇ ਪੁਲਿਸ ਮੁਕਾਬਲੇ ’ਚ ਮਾਰਨ ਵਾਲੇ ਪੁਲਿਸ ਅਫ਼ਸਰਾਂ ਨੂੰ 32 ਸਾਲਾਂ ਬਾਅਦ ਮਿਲੀ ਉਮਰ ਕੈਦ ਦੀ ਸਜ਼ਾ

0
268

ਐੱਸਏਐੱਸ ਨਗਰ, 25 ਦਸੰਬਰ: ਕਹਿੰਦੇ ਰੱਬ ਦੇ ਘਰ ਦੇਰ ਪਰ ਅੰਧੇਰ ਨਹੀਂ। ਇਹ ਕਹਾਵਤ ਤਰਨਤਾਰਨ ’ਚ ਮਾਰੇ ਗਏ ਦੋ ਜਵਾਨਾਂ ਦੇ ਪ੍ਰਵਾਰਾਂ ਲਈ ਉਸ ਸਮੇਂ ਢੁਕਵੀਂ ਸਾਬਤ ਹੋਈ ਹੈ ਜਦ 32 ਸਾਲ ਪਹਿਲਾਂ ਝੂਠੇ ਪੁਲਿਸ ਮੁਕਾਬਲੇ ’ਚ ਮਾਰੇ ਇੰਨ੍ਹਾਂ ਨੌਜਵਾਨਾਂ ਦੇ ਕਾਤਲ ਪੁਲਿਸ ਅਫ਼ਸਰਾਂ ਨੂੰ ਹੁਣ ਮੁਹਾਲੀ ਦੀ ਸੀ. ਬੀ. ਆਈ. ਅਦਾਲਤ ਦੇ ਵਿਸ਼ੇਸ਼ ਜੱਜ ਸ਼੍ਰੀ ਰਕੇਸ਼ ਗੁਪਤਾ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵੱਡੀ ਗੱਲ ਇਹ ਵੀ ਹੈ ਕਿ ਮ੍ਰਿਤਕ ਖਾੜਕੂ ਜਾਂ ਅੱਤਵਾਦੀ ਨਹੀਂ ਸਨ, ਬਲਕਿ ਪੰਜਾਬ ਪੁਲਿਸ ਦੇ ਹੀ ਸਿਪਾਹੀ ਅਤੇ ਹੋਮਗਾਰਡ ਦੇ ਜਵਾਨ ਸਨ, ਜਿੰਨ੍ਹਾਂ ਨੂੰ ਦੋਸੀ ਕਰਾਰ ਦਿੱਤੇ ਪੁਲਿਸ ਅਫ਼ਸਰਾਂ ਨੇ ਸਿਰ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ਤੇ ਬਾਅਦ ਵਿਚ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਸੀ।

ਇਹ ਵੀ ਪੜ੍ਹੋ ਮੁਕਾਬਲੇ ਤੋਂ ਬਾਅਦ ਲੰਡਾ ਗੈਂਗ ਦੇ ਤਿੰਨ ਗੁਰਗੇ ਕਾਬੂ, ਗੋ+ਲੀਆਂ ਲੱਗਣ ਕਾਰਨ ਦੋ ਹੋਏ ਜਖ਼ਮੀ

ਇੱਕ ਦੋਸ਼ੀ ਸਾਬਕਾ ਐੱਸ.ਐਚ.ਓ. ਗੁਰਬਚਨ ਸਿੰਘ ਹੋਰਨਾਂ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨ ਦੇ ਦੋਸ਼ਾਂ ਹੇਠ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਪੀੜਤ ਦੇ ਵਕੀਲਾਂ ਸਰਬਜੀਤ ਸਿੰਘ ਵੇਰਕਾ, ਜਗਜੀਤ ਸਿੰਘ ਨੇ ਦਸਿਆ ਕਿ ਅਦਾਲਤ ਨੇ ਥਾਣਾ ਸਿਟੀ ਤਰਨਤਾਰਨ ਦੇ ਤਤਕਾਲੀ ਇੰਚਾਰਜ ਗੁਰਬਚਨ ਸਿੰਘ ਨੂੰ ਧਾਰਾ 302 ’ਚ ਉਮਰ ਕੈਦ ਅਤੇ 2 ਲੱਖ ਰੁਪਏ ਜੁਰਮਾਨਾ, ਧਾਰਾ 364 ’ਚ 7 ਸਾਲਾਂ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨਾ, ਧਾਰਾ 343 ’ਚ 2 ਸਾਲਾਂ ਦੀ ਕੈਦ ਅਤੇ 25 ਹਜ਼ਾਰ ਰੁਪਏ ਜੁਰਮਾਨਾ, ਧਾਰਾ 218 ’ਚ 2 ਸਾਲਾਂ ਦੀ ਕੈਦ ਅਤੇ 25 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਇਸ ਮਾਮਲੇ ਦੇ ਦੂਜੇ ਦੋਸ਼ੀ ਐਸ. ਆਈ. ਰੇਸ਼ਮ ਸਿੰਘ ਨੂੰ ਧਾਰਾ 302 ’ਚ ਉਮਰ ਕੈਦ ਅਤੇ 2 ਲੱਖ ਰੁਪਏ ਜੁਰਮਾਨਾ, ਧਾਰਾ 120ਬੀ ਤੇ 218 ’ਚ 2 ਸਾਲਾਂ ਦੀ ਕੈਦ ਅਤੇ 25 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ,

ਇਹ ਵੀ ਪੜ੍ਹੋ ਦੇਸ ਦੇ ਪੰਜ ਸੂਬਿਆਂ ’ਚ ਨਿਯੁਕਤ ਕੀਤੇ ਨਵੇਂ ਰਾਜਪਾਲ

ਜਦਕਿ ਤੀਜੇ ਦੋਸ਼ੀ ਏ. ਐਸ. ਆਈ. ਹੰਸ ਰਾਜ ਨੂੰ ਧਾਰਾ 302 ’ਚ ਉਮਰ ਕੈਦ ਤੇ 2 ਲੱਖ ਰੁਪਏ ਜੁਰਮਾਨਾ, ਧਾਰਾ 120ਬੀ ਤਹਿਤ 2 ਸਾਲਾਂ ਦੀ ਕੈਦ ਅਤੇ 25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ ਨੇ ਜਿਸ ਬਾਗ ’ਚ ਮੁਕਾਬਲਾ ਦਿਖਾਇਆ ਸੀ, ਉਥੇ ਰਿਕਾਰਡ ਮੁਤਾਬਕ ਅਜਿਹਾ ਕੋਈ ਮੁਕਾਬਲਾ ਹੀ ਨਹੀਂ ਹੋਇਆ ਸੀ। ਇਸ ਤੋਂ ਇਲਾਵਾ ਪੋਸਟਮਾਰਟਮ ਦੀ ਰਿਪੋਰਟ ਵਿਚ ਵੀ ਇਹ ਸਪੱਸ਼ਟ ਹੋ ਗਿਆ ਸੀ ਕਿ ਸਿਪਾਹੀ ਜਗਦੀਪ ਸਿੰਘ ਅਤੇ ਜਵਾਨ ਗੁਰਨਾਮ ਸਿੰਘ ਦੀ ਮੌਤ ਸਿਰ ਦੇ ਵਿਚ ਨੇੜਿਓ ਗੋਲੀ ਲੱਗਣ ਕਾਰਨ ਹੋਈ ਸੀ। ਉਧਰ ਅਦਾਲਤ ਦੇ ਵੱਲੋਂ ਸੁਣਾਏ ਇਸ ਫ਼ੈਸਲੇ ’ਤੇ ਪ੍ਰਤੀਕ੍ਰਮ ਦਿੰਦਿਆਂ ਮ੍ਰਿਤਕ ਨੌਜਵਾਨਾਂ ਦੇ ਪ੍ਰਵਾਰਾਂ ਨੇ ਇਸਨੂੰ ਦੇਰ ਆਏ, ਦਰੁਸਤ ਆਏ ਦੀ ਤਰ੍ਹਾਂ ਲੈਂਦਿਆਂ ਤਸੱਲੀ ਪ੍ਰਗਟ ਕੀਤੀ ਹੈ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here