Amritsar News: ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ‘ਚ ਪਾਣੀ ਦੀਆਂ ਕੁਰਲੀਆਂ ਕਰਨ ਵਾਲੇ ਮੁਸਲਮਾਨ ਸੁਭਾਨ ਰੰਗਰੀਜ਼ ਦਾ ਅਦਾਲਤ ਨੇ ਪੁਛਗਿਛ ਲਈ ਤਿੰਨ ਦਿਨਾਂ ਲਈ ਪੁਲਿਸ ਰਿਮਾਂਡ ਦਿੱਤਾ ਹੈ। ਮੁਲਜ਼ਮ ਦੇ ਵੱਲੋਂ 13 ਜਨਵਰੀ ਨੂੰ ਸ਼੍ਰੀ ਹਰਮਿੰਦਰ ਸਾਹਿਬ ਵਿਖੇ ਇਹ ਕਾਰਵਾਈ ਕਰਕੇ ਮਰਿਆਦਾ ਭੰਗ ਕਰਨ ਦੀ ਵੀਡੀਓ ਬਣਾਈ, ਜਿਸਨੂੰ 15 ਜਨਵਰੀ ਨੂੰ ਸੋਸ਼ਲ ਮੀਡੀਆ ‘ਤੇ ਵਾਈਰਲ ਕੀਤਾ ਸੀ।
ਇਹ ਵੀ ਪੜ੍ਹੋ Chandigarh City ਨੂੰ ਅੱਜ ਮਿਲੇਗਾ ਨਵਾਂ Mayor; ਭਾਜਪਾ,ਕਾਂਗਰਸ ਤੇ ਆਪ ਮੈਦਾਨ ‘ਚ
ਇਸ ਵੀਡੀਓ ਮੁਤਾਬਕ ਇਹ ਮੁਸਲਮਾਨ ਨੌਜਵਾਨ ਸ਼੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਆਪਣਾ ਮੂੰਹ ਧੋ ਰਿਹਾ ਸੀ ਤੇ ਕੁਰਲੀ ਕਰ ਰਿਹਾ ਸੀ। ਇਹ ਵੀਡੀਓ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਕਾਫੀ ਨਰਾਜ਼ਗੀ ਪਾਈ ਜਾ ਰਹੀ ਸੀ। ਜਿਸਦੇ ਚੱਲਦੇ ਐਸਜੀਪੀਸੀ ਨੇ ਵੀ ਉਸਦੇ ਵਿਰੁਧ ਕਾਰਵਾਈ ਲਈ ਅੰਮ੍ਰਿਤਸਰ ਪੁਲਿਸ ਨੁੰ ਸਿਕਾਇਤ ਕੀਤੀ ਸੀ ਤੇ ਨਾਲ ਯੂਪੀ ਦੇ ਗਾਜੀਆਬਾਦ ਪੁਲਿਸ ਨੇ ਵੀ ਇੱਕ ਸਿਕਾਇਤ ਦੇ ਆਧਾਰ ‘ਤੇ ਇਸਦੇ ਵਿਰੁਧ ਪਰਚਾ ਦਰਜ਼ ਕਰ ਲਿਆ ਸੀ।
ਇਹ ਵੀ ਪੜ੍ਹੋ ਕੁਸ਼ਤੀ ਪੰਜਾਬੀਆਂ ਦੀ ਮਨਪਸੰਦ ਰਵਾਇਤੀ ਖੇਡ,ਜਿਸ ਨੂੰ ਸੰਭਾਲਣਾ ਜ਼ਰੂਰੀ: ਉੱਪ ਕੁਲਪਤੀ ਡਾ ਗੋਸਲ
ਹੁਣ ਬੀਤੇ ਕੱਲ ਅੰਮ੍ਰਿਤਸਰ ਪੁਲਿਸ ਇਸਨੂੰ ਗਾਜ਼ੀਆਬਾਦ ਤੋਂ ਟ੍ਰਾਂਜ਼ਿਟ ਰਿਮਾਂਡ ‘ਤੇ ਲੈ ਕੇ ਆਈ ਸੀ ਤੇ ਉਸਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁਲਜ਼ਮ ਤੋਂ ਇੰਨ੍ਹਾਂ ਤਿੰਨ ਦਿਨਾਂ ਵਿਚ ਡੂੰਘਾਈ ਦੇ ਨਾਲ ਪੁਛਗਿਛ ਕੀਤੀ ਜਾਵੇਗੀ, ਕਿ ਉਸਦੇ ਅਜਿਹਾ ਕਰਨ ਦੇ ਪਿੱਛੇ ਕੀ ਮਨਸ਼ਾ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।


