
Bathinda News: Insta queen; ਪਿਛਲੀ 2 ਅਪ੍ਰੈਲ ਨੂੰ ਬਠਿੰਡਾ ਦੇ ਬਾਦਲ ਰੋਡ ਕੋਲੋਂ 17 ਗ੍ਰਾਂਮ ਚਿੱਟੇ ਸਹਿਤ ਫ਼ੜੀ ਗਈ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਅੱਜ ਮੰਗਲਵਾਰ ਨੂੰ ਮੁੜ ਪੁਲਿਸ ਰਿਮਾਂਡ ਖ਼ਤਮ ਹੋਣ ਕਾਰਨ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੌਰਾਨ ਪੁਲਿਸ ਟੀਮ ਤੇ ਸਰਕਾਰੀ ਵਕੀਲਾਂ ਵੱਲੋਂ ਬੇਸ਼ੱਕ ਮੁੜ ਅਦਾਲਤ ਕੋਲੋਂ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਪ੍ਰੰਤੂ ਅਦਾਲਤ ਨੇ ਇਸ ਨਾਲ ਸਹਿਮਤ ਨਾ ਹੁੰਦਿਆਂ ਉਸਨੂੰ 14 ਦਿਨ ਲਈ 22 ਅਪ੍ਰੈਲ 2025 ਤੱਕ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ।
ਇਹ ਵੀ ਪੜ੍ਹੋ Big News: ਭਾਜਪਾ ਆਗੂ ਦੇ ਘਰ ਅੱਗੇ ਗ੍ਰਨੇਡ ਹਮਲਾ ਕਰਨ ਵਾਲੇ ਪੰਜਾਬ ਪੁਲਿਸ ਵੱਲੋਂ ਕਾਬੂ, ਦੇਖੋ ਲਾਈਵ
ਪੁਲਿਸ ਦਾ ਦਾਅਵਾ ਸੀ ਕਿ ਇਸ ਕੇਸ ‘ਚ ਨਾਮਜਦ ਕੀਤੇ ਗਏ ਅਮਨਦੀਪ ਕੌਰ ਦੇ ਦੋਸਤ ਬਲਵਿੰਦਰ ਸਿੰਘ ਸੋਨੂੰ ਦੀ ਗ੍ਰਿਫਤਾਰੀ ਵੀ ਬਾਕੀ ਹੈ, ਜਿਸਦੇ ਚੱਲਦੇ ਜਲਦੀ ਹੀ ਉਸਨੂੰ ਗ੍ਰਿਫਤਾਰ ਕਰਕੇ ਆਹਮੋ-ਸਾਹਮਣੇ ਬਿਠਾ ਕੇ ਪੁਛਗਿਛ ਕੀਤੀ ਜਾਣੀ ਹੈ। ਗੌਰਤਲਬ ਹੈ ਕਿ ਪਿਛਲੇ ਪੰਜ ਦਿਨਾਂ ਤੋਂ ਪੁਲਿਸ ਰਿਮਾਂਡ ‘ਤੇ ਚੱਲ ਰਹੀ ਇਸ ਥਾਰ ਵਾਲੀ ‘ਬੀਬੀ’ ਕੋਲੋਂ ਪੁਲਿਸ ਜਿਆਦਾ ਕੁੱਝ ਨਹੀਂ ਕਢਵਾ ਸਕੀ ਹੈ।
ਇਹ ਵੀ ਪੜ੍ਹੋ ਪੁਲਿਸ ਸਟਿੱਕਰ ਵਾਲੀ ਕਾਰ ’ਤੇ ਨਸ਼ਾ ਤਸਕਰੀ ਕਰਦੇ ਤਿੰਨ ਕਾਬੂ, 310 ਗ੍ਰਾਂਮ ਹੈਰੋਇਨ ਬਰਾਮਦ
ਇਸ ਕੇਸ ਦੀ ਅਹਿਮੀਅਤ ਨੂੰ ਦੇਖਦਿਆਂ ਖ਼ੁਦ ਐਸਐਸਪੀ ਸਹਿਤ ਹੋਰ ਵੱਡੇ ਅਧਿਕਾਰੀਆਂ ਵੱਲੋਂ ਬਰਖਾਸਤ ਕੀਤੀ ਜਾ ਚੁੱਕੀ ਕਾਂਸਟੇਬਲ ਅਮਨਦੀਪ ਕੌਰ ਕੋਲੋਂ ਪੁਛਗਿਛ ਕੀਤੀ ਜਾ ਚੁੱਕੀ ਹੈ। ਸੂਤਰਾਂ ਮੁਤਾਬਕ ਨਸ਼ੇ ਦੀ ਬਰਾਦਮਗੀ ਦੇ ਮਾਮਲੇ ਵਿਚ ਪੁਛਗਿਛ ਦੌਰਾਨ ਅਮਨਦੀਪ ਵੱਲੋਂ ਸਾਰਾ ਕੁੱਝ ਆਪਣੇ ਦੋਸਤ ਸੋਨੂੰ ਉਪਰ ਸੁੱਟ ਦਿੱਤਾ ਗਿਆ ਹੈ। ਜਿਸਦੇ ਚੱਲਦੇ ਉਸਦੀ ਗ੍ਰਿਫਤਾਰੀ ਤੋਂ ਬਾਅਦ ਹੀ ਪੁਲਿਸ ਇਸ ਮਾਮਲੇ ਵਿਚ ਅੱਗੇ ਤੁਰ ਸਕਦੀ ਹੈ। ਹਾਲਾਂਕਿ ਪੁਛ-ਪੜਤਾਲ ਦੌਰਾਨ ਇਸ ਸਾਬਕਾ ਮਹਿਲਾ ਕਾਂਸਟੇਬਲ ਦੀ ਜਾਇਦਾਦ ਬਾਰੇ ਕਾਫ਼ੀ ਵੱਡੇ ਖ਼ੁਲਾਸੇ ਹੋਏ ਹਨ।
ਇਹ ਵੀ ਪੜ੍ਹੋ Punjab Police ਦੀ AGTF ਵੱਲੋਂ ਲਾਰੈਂਸ ਬਿਸ਼ਨੋਈ-ਰੋਹਿਤ ਗੋਦਾਰਾ ਗੈਂਗ ਦੇ ਦੋ ਗੁਰਗੇ ਕਾਬੂ
ਸੂਤਰਾਂ ਮੁਤਾਬਕ ਜਿੱਥੇ ਬਠਿੰਡਾ ਸ਼ਹਿਰ ਦੀ ਪਾਸ਼ ਕਲੌਨੀ ਵਿਰਾਟ ਗਰੀਨ ‘ ਚ ਸਥਿਤ 217 ਗਜ਼ ਦੀ ਆਲੀਸ਼ਨ ਕੋਠੀ ਦੀ ਮਾਲਕ ਵੀ ਅਮਨਦੀਪ ਕੌਰ ਦੱਸੀ ਜਾ ਰਹੀ ਹੈ, ਉਥੇ ਡਰੀਮ ਸਿਟੀ ਨਾਂ ਦੀ ਇੱਕ ਹੋਰ ਕਲੌਨੀ ਵਿਚ ਇੱਕ 245 ਨੰਬਰ ਪਲਾਟ ਦੀ ਚਰਚਾ ਵੀ ਚੱਲੀ ਹੈ। ਇਸੇ ਤਰ੍ਹਾਂ ਥਾਰ ਅਤੇ ਸਕੂਟੀ ਵੀ ਇਸਦੇ ਆਪਣੇ ਨਾਂ ਉਪਰ ਹੈ। ਵਰਨਾ ਗੱਡੀ ਤੇ ਬੁਲੇਟ ਮੋਟਰਸਾਈਕਲ ਇਸਦੇ ਕਿਸੇ ਦੋਸਤ ਦੇ ਨਾਮ ਹੈ।ਤਲਾਸ਼ੀ ਦੌਰਾਨ ਇਸ ਮਹਿਲਾ ਕਾਂਸਟੇਬਲ ਦੇ ਘਰੋਂ ਦੋ ਹੋਰ ਮਹਿੰਗੇ ਫ਼ੋਨ ਮਿਲੇ ਹਨ ਜਦਕਿ ਦੋ ਫ਼ੋਨ ਨਸ਼ੇ ਦੀ ਬਰਾਮਦਗੀ ਮੌਕੇ ਹੀ ਮਿਲੇ ਸਨ।
ਇਹ ਵੀ ਪੜ੍ਹੋ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ’ਤੇ ਅੱਧੀ ਰਾਤ ਹੋਇਆ ‘ਗ੍ਰਨੇਡ’ ਹਮਲਾ
ਇਸੇ ਤਰ੍ਹਾਂ ਇਹ ਚਾਰੋਂ ਮੋਬਾਇਲ ਫ਼ੋਨ ਚੰਡੀਗੜ੍ਹ ਸਥਿਤ ਫ਼ੋਰੇਂਸਕ ਲੈਬ ਵਿਚ ਭੇਜੇ ਗਏ ਹਨ। ਬੇਸ਼ੱਕ ਪੁਲਿਸ ਅਧਿਕਾਰੀ ਮਾਮਲਾ ਹਾਈਪ੍ਰੋਫ਼ਾਈਲ ਹੋਣ ਕਾਰਨ ਇਸਦੇ ਵਿਚ ਕੁੱਝ ਵੀ ਬੋਲਣ ਲਈ ਤਿਆਰ ਨਹੀਂ ਹਨ ਪ੍ਰੰਤੂ ਕਿਹਾ ਜਾ ਰਿਹਾ ਕਿ ਮਹਿੰਗੀਆਂ ਘੜੀਆਂ, ਐਨਕਾਂ, ਪ੍ਰਫ਼ਿਊਮ ਸਹਿਤ ਇੱਕ ਮਹਿੰਗਾ ‘ਡੋਗੀ’ ਜੋਕਿ ਇਸਦੀ ਹਰ ਵੀਡੀਓ ਵਿਚ ਵੀ ਦਿਖ਼ਾਈ ਦਿੰਦਾ ਹੈ, ਤੋਂ ਇਲਾਵਾ ਇਸਦੇ ਘਰ ਵਿਚੋਂ ਹੋਰ ਬੇਸ਼ਕੀਮਤੀ ਸਮਾਨ ਵੀ ਪਿਆ ਹੋਇਆ ਹੈ, ਜਿਸਦੇ ਸਰੋਤ ਬਾਰੇ ਪੁਲਿਸ ਵੱਲੋਂ ਅਲੱਗ ਤੋਂ ਜਾਂਚ ਕੀਤੀ ਜਾ ਸਕਦੀ ਹੈ।
Instagram ਉਪਰ ਲਗਾਤਾਰ ਵਧ ਰਹੀ ਹੈ Followers ਦੀ ਗਿਣਤੀ
ਇਸ ਮਹਿਲਾ ਪੁਲਿਸ ਦੀ ਮਸ਼ਹੂਰੀ ਚਿੱਟੇ ਦੇ ਨਾਲ-ਨਾਲ ਇਸਦੇ ਵੱਲੋਂ ਗ੍ਰਿਫਤਾਰੀ ਤੋਂ ਪਹਿਲਾਂ ਲਗਾਤਾਰ ਸ਼ੋਸਲ ਮੀਡੀਆ ਉਪਰ ਐਕਟਿਵ ਰਹਿਣ ਕਾਰਨ ਵੀ ਹੋਈ ਹੈ। ਇੰਸਟਾਗ੍ਰਾਤ ‘ਤੇ ਹਰ ਰੋਜ਼ ਨਵੀਆਂ-ਨਵੀਆਂ ਰੀਲਾਂ ਪਾਉਣ ਵਾਲੀ ਅਮਨਦੀਪ ਕੌਰ ਬੇਸ਼ੱਕ 2 ਅਪ੍ਰੈਲ ਤੋਂ ਪੁਲਿਸ ਦੀ ਹਿਰਾਸਤ ਵਿਚ ਹੈ ਪ੍ਰੰਤੂ ਇਸਦੇ ਬਾਵਜੂਦ ਇਸਦੇ ਸੋਸਲ ਮੀਡੀਆ ਅਕਾਉਂਟ ਉਪਰ ਇਸਦੇ ਫ਼ੋਲੋਅਰਜ਼ ਲਗਾਤਾਰ ਵਧ ਰਹੇ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "Big News; ‘ਚਿੱਟੇ’ ਨਾਲ ਫ਼ੜੀ ਗਈ ਪੁਲਿਸ ਵਾਲੀ (Insta queen) ਬੀਬੀ ਭੇਜੀ ਜੇਲ੍ਹ !, ਨਿਕਲੀ ਕਰੋੜਾਂ ਦੀ ਮਾਲਕ"




