Bathinda News: ਵੀਰਵਾਰ ਦੇ ਦਿਨ ਬਠਿੰਡਾ ਦੀ ਛਾਉਣੀ ਨਾਲ ਲੰਘਦੀ ਰਿੰਗ ਰੋਡ ਵਿਖੇ ਇੱਕ ਸਕੂਲ ਟਰੈਵਲਰ ਗੱਡੀ ਨੂੰ ਟੱਕਰ ਮਾਰਨ ਵਾਲੀ ਤੇਜ਼ ਰਫ਼ਤਾਰ ਕਾਰ ਵਿਚੋਂ ਪੁਲਿਸ ਨੂੰ ਭੁੱਕੀ ਦੇ ਗੱਟੇ ਬਰਾਮਦ ਹੋੲੈ ਹਨ। ਹਾਦਸੇ ਤੋਂ ਤੁਰੰਤ ਬਾਅਦ ਹਰਿਆਣਾ ਨੰਬਰ ਦੀ ਸਵਿੱਫ਼ਟ ਡਿਜਾਈਰ ਗੱਡੀ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋਣ ਵਿਚ ਸਫ਼ਲ ਰਿਹਾ। ਬਠਿੰਡਾ ਦੇ ਥਾਣਾ ਕੈਂਟ ਦੀ ਪੁਲਿਸ ਨੇ ਸਕੂਲ ਟਰੈਵਲਰ ਗੱਡੀ ਦੇ ਡਰਾਈਵਰ ਜਸਮੇਲ ਸਿੰਘ ਦੇ ਬਿਆਨ ਉਪਰ ਕਾਰ ਦੇ ਅਗਿਆਤ ਡਰਾਈਵਰ ਵਿਰੁਧ ਹਾਦਸੇ ਦੀਆਂ ਧਾਰਾਵਾਂ ਤੋਂ ਇਲਾਵਾ ਐਨਡੀਪੀਐਸ ਐਕਟ ਤਹਿਤ ਪਰਚਾ ਦਰਜ਼ ਕਰ ਲਿਆ ਹੈ।
ਇਹ ਵੀ ਪੜ੍ਹੋ ਵਿਜੀਲੈਂਸ ਬਿਊਰੋ ਨੇ PSPCL ਦੇ ਜੇਈ ਨੂੰ 10000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ
ਇਸ ਹਾਦਸੇ ਵਿਚ ਸਕੂਲ ਗੱਡੀ ਵਿਚ ਸਵਾਰ ਕੁੱਝ ਬੱਚੇ ਵੀ ਜਖ਼ਮੀ ਹੋ ਗਏ, ਜਿੰਨ੍ਹਾਂ ਨੂੰ ਮੁਢਲੇ ਇਲਾਜ਼ ਤੋਂ ਬਾਅਦ ਵਾਪਸ ਭੇਜ ਦਿੱਤਾ ਗਿਆ। ਥਾਣਾ ਮੁਖੀ ਮੁਤਾਬਕ ਕਾਰ ਦੀ ਡਿੱਗੀ ਵਿਚ ਦੋ ਗੱਟੇ ਭੁੱਕੀ ਦੇ ਮਿਲੇ ਸਨ, ਜਿਸਦੇ ਵਿਚ 35 ਕਿਲੋ ਵਜ਼ਨੀ ਭੁੱਕੀ ਬਰਾਮਦ ਹੋਈ ਹੈ। ਉਨ੍ਹਾਂ ਦਸਿਆ ਕਿ ਕਾਰ ਦੀ ਨੰਬਰ ਪਲੇਟ ਦੇ ਆਧਾਰ ‘ਤੇ ਮਾਲਕ ਅਤੇ ਡਰਾਈਵਰ ਦੀ ਪਹਿਚਾਣ ਕੀਤੀ ਜਾ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।