ਮਹਿਤਾ ਪਰਿਵਾਰ ਵੱਲੋਂ ਸੰਸਥਾਵਾਂ ਦੇ ਸਹਿਯੋਗ ਨਾਲ ਦੂਸਰੀ ਵਿਸ਼ਾਲ ‘‘ਸ੍ਰੀ ਸ਼ਿਵ ਮਹਾਂਪੁਰਾਣ ਕਥਾ’’ ਦੀਆਂ ਤਿਆਰੀਆਂ ਜ਼ੋਰਾਂ ’ਤੇ

0
98
+2

👉ਮੁਫ਼ਤ ਪਾਸ ਦੀ ਵਿਵਸਥਾ ਸ਼ੁਰੂ, ਸ਼ਰਧਾਲੂ ਕਰਵਾ ਸਕਦੇ ਹਨ ਆਨਲਾਈਨ ਪਾਸ ਬੁੱਕ: ਸ਼੍ਰੀ ਅਮਰਜੀਤ ਮਹਿਤਾ
Bathinda News: ਬਠਿੰਡਾ ਸ਼ਹਿਰ ਵਿਚ ਮਹਿਤਾ ਪਰਿਵਾਰ ਵੱਲੋਂ ਆਮ ਜਨਤਾ ਅਤੇ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ 6 ਮਾਰਚ ਤੋਂ 12 ਮਾਰਚ ਤੱਕ ਸ਼੍ਰੀ ਵੈਸ਼ਨੂੰ ਮਾਤਾ ਮੰਦਿਰ ਪਟੇਲ ਨਗਰ ਰਿੰਗ ਰੋਡ ਦੇ ਨੇੜੇ ਕਰਵਾਈ ਜਾ ਰਹੀ ਦੂਸਰੀ ਵਿਸ਼ਾਲ ‘‘ਸ੍ਰੀ ਸ਼ਿਵ ਮਹਾਂਪੁਰਾਣ ਕਥਾ’’ ਦੀਆਂ ਤਿਆਰੀਆਂ ਪੂਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਅਤੇ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਪ੍ਰਸਿੱਧ ਅੰਤਰਰਾਸ਼ਟਰੀ ਕਥਾਵਾਚਕ ਪੰਡਿਤ ਪ੍ਰਦੀਪ ਮਿਸ਼ਰਾ ਸੀਹੋਰ ਵਾਲਿਆਂ ਵੱਲੋਂ ਆਪਣੇ ਮੁਖਾਰਬਿੰਦ ਰਾਹੀਂ ਕਥਾ ਸੁਣਾ ਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ ਹਰਜੋਤ ਬੈਂਸ ਨੇ ਕੇਂਦਰੀ ਸਿੱਖਿਆ ਮੰਤਰੀ ਨੂੰ ਪੱਤਰ ਲਿਖ ਕੇ CBSE ਪਾਠਕ੍ਰਮ ਵਿੱਚ ਪੰਜਾਬੀ ਨੂੰ ਮੁੱਖ ਵਿਸ਼ੇ ਵਜੋਂ ਤੁਰੰਤ ਸ਼ਾਮਲ ਕਰਨ ਦੀ ਕੀਤੀ ਮੰਗ

ਉਨ੍ਹਾਂ ਦੱਸਿਆ ਕਿ ਪਹਿਲੇ ਤਿੰਨ ਦਿਨ 6 ਮਾਰਚ ਤੋਂ 8 ਮਾਰਚ ਤੱਕ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਅਤੇ ਅੰਤਿਮ ਚਾਰ ਦਿਨ 9 ਮਾਰਚ ਤੋਂ 12 ਮਾਰਚ ਤੱਕ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਕਥਾ ਸੁਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਰਿੰਗ ਰੋਡ ਦੀ ਸਲਿਪ ਰੋਡ ਅਤੇ ਇੰਪਰੂਵਮੈਂਟ ਟਰੱਸਟ ਦੇ ਪਲਾਟ ਵਿੱਚ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ, ਜਦੋਂ ਕਿ ਟਰੈਫਿਕ ਸੁਧਾਰ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੋਡ ਮੈਪ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 5 ਮਾਰਚ ਦੀ ਸਵੇਰੇ 11 ਵਜੇ ਪ੍ਰਾਚੀਨ ਸ੍ਰੀ ਹਨੁਮਾਨ ਮੰਦਰ, ਪੋਸਟ ਆਫਿਸ ਬਾਜ਼ਾਰ ਤੋਂ ਪੰਜਾਬੀ ਸੱਭਿਅਤਾ ਅਤੇ ਰੰਗਲਾ ਪੰਜਾਬ ਦਰਸਾਉਂਦੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜੋ ਸ਼੍ਰੀ ਹਨੁੰਮਾਨ ਮੂਰਤੀ ਦੇ ਨੇੜੇ ਸਮਾਪਤ ਹੋਵੇਗੀ। ਪੀਸੀਏ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ ਨੇ ਦੱਸਿਆ ਕਿ ਬਠਿੰਡਾ ਵਿੱਚ ਆਯੋਜਿਤ ਹੋ ਰਹੀ ਦੂਸਰੀ ਵਿਸ਼ਾਲ ‘‘ਸ੍ਰੀ ਸ਼ਿਵ ਮਹਾਂਪੁਰਾਣ ਕਥਾ’’ ਲਈ ਮੁਫਤ ਪਾਸ ਸ਼ੁਰੂ ਹੋ ਗਏ ਹਨ।

ਇਹ ਵੀ ਪੜ੍ਹੋ ਕਾਂਗਰਸ ਦਾ ਫੈਸਲਾ; ਮੇਅਰ ਚੋਣ ਦੌਰਾਨ ਵਿਰੋਧ ’ਚ ਵੋਟ ਕਰਨ 6 ਕੱਢੇ, 3 ਬਾਰੇ ਮੁੜ ਨਜ਼ਰਸਾਨੀ ਹੋਵੇਗੀ

ਉਨ੍ਹਾਂ ਦੱਸਿਆ ਕਿ ਹੋਟਲ ਗੋਲਡ ਸਟਾਰ ਬੀਬੀ ਵਾਲਾ ਰੋਡ, ਪਾਂਧੀ ਪ੍ਰੋਪਰਟੀਜ਼ ਆਦਰਸਨ ਅਗਰ ਗਲੀ ਨੰਬਰ ਇੱਕ, ਵਾਰਡ ਨੰਬਰ 48 ਵਿੱਚ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਦੇ ਦਫਤਰ, ਰਾਕੇਸ਼ ਕੁਮਾਰ ਬੌਬੀ ਬਿਰਲਾ ਮਿਲ ਕਲੋਨੀ ਗਲੀ ਨੰਬਰ ਇੱਕ, ਵਾਰੀਜ ਕੈਟਰਰਜ਼ ਰਾਜ ਬੁਕ ਸੈਂਟਰ ਡਾਕਟਰ ਓਪੀ ਮਿੱਤਲ ਦੇ ਨੇੜੇ ਕੋਰਟ ਰੋਡ, ਫਰੈਮਿੰਗ ਮੁਮੈਂਟ ਸਟੂਡੀਓ ਨਵੀਂ ਬਸਤੀ ਗਲੀ ਨੰਬਰ 6, ਸੋਨੂੰ ਫੋਟੋਗ੍ਰਾਫੀ ਨਵੀਂ ਬਸਤੀ ਗਲੀ ਨੰਬਰ 6, ਸਾਫਟੇਲ ਸੋਲੂਸ਼ਨ ਮਕਾਨ ਨੰਬਰ 3039-ਏ ਪਾਵਰ ਹਾਊਸ ਰੋਡ ਤੇ ਔਹਰੀ ਆਉਟਲੇਟਸ ਨੇੜੇ ਰੈੱਡ ਕਰਾਸ ਮਾਰਕੀਟ ਗੋਲ ਡਿੱਗੀ ਤੋਂ ਸ਼ਰਧਾਲੂ ਮੁਫ਼ਤ ਪਾਸ ਲੈ ਸਕਦੇ ਹਨ। ਦੂਸਰੇ ਸੂਬਿਆਂ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਈ-ਪਾਸ ਦੀ ਵਿਵਸਥਾ ਵੀ ਕੀਤੀ ਗਈ ਹੈ। ਜਿਸ ਦੇ ਲਈ ਵੈਬਸਾਈਟ https://shivkatha.softelsolutions.in/ ਤੋਂ ਸ਼ਰਧਾਲੂ ਆਪਣੇ ਪਾਸ ਬੁੱਕ ਕਰਵਾ ਸਕਦੇ ਹਨ ਅਤੇ ਸਕੈਨਰ ਦੀ ਵਿਵਸਥਾ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਵੱਲੋਂ ਆਪਣੀ ਸ਼ਰਧਾ ਅਨੁਸਾਰ ਦਿੱਤੇ ਜਾਣ ਵਾਲੇ ਫੰਡ ਲਈ ਅਕਾਊਂਟ ਨੰਬਰ 0148102100001251, ਦ ਵਾਈਟ ਪੇਪਰ ਐਜੂਕੇਸ਼ਨ ਐਂਡ ਵੈਲਫੇਅਰ ਸੋਸਾਇਟੀ, ਪੰਜਾਬ ਨੈਸ਼ਨਲ ਬੈਂਕ, ਬਠਿੰਡਾ (Account no: 0148102100001251, Account Name : the White Paper education and welfare Society, 96S3 : PUN20014810, Punjab National Bank, Bank street , 2athinda) ਵੀ ਜਾਰੀ ਕੀਤਾ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+2

LEAVE A REPLY

Please enter your comment!
Please enter your name here