Wednesday, December 31, 2025

ਸੂਬੇ ਵਿੱਚ ਵਾਤਾਵਰਣ, ਸੈਰ-ਸਪਾਟਾ ਨੂੰ ਪ੍ਰੋਤਸਾਹਨ ਦੇਣ ਨੂੰ ਦਿੱਤੀ ਪ੍ਰਾਥਮਿਕਤਾ – ਮੁੱਖ ਮੰਤਰੀ

Date:

spot_img

👉ਸਰਕਾਰ ਤੀਜੇ ਕਾਰਜਕਾਲ ਵਿੱਚ ਤਿਗੁਣੀ ਊਰਜਾ ਨਾਲ ਜਨਭਲਾਈ ਵਿੱਚ ਜੁਟੀ
Haryana News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਵਾਤਾਵਰਣ ਅਤੇ ਸੈਰ-ਸਪਾਟਾ ਨੂੰ ਪ੍ਰੋਤਸਾਹਨ ਦੇਣ ਨੂੰ ਪ੍ਰਾਥਮਿਕਤਾ ਦਿੱਤੀ ਹੈ। ਸਰਸਵਤੀ ਆਦਰਭੁਮੀ ਜਲ੍ਹ ਭੰਡਾਰ ਅਤੇ ਸਰਸਵਤੀ ਜੰਗਲ ਸਫਾਰੀ ਵਰਗੀ ਪਰਿਯੋਜਨਾਵਾਂ ਕੁਦਰਤੀ ਧਰੋਹਰ ਦੇ ਸਰੰਖਣ ਦੇ ਨਾਲ-ਨਾਲ ਸੈਰ-ਸਪਾਟਾ ਲਈ ਵੀ ਨਵੇਂ ਮੌਕੇ ਸ੍ਰਿਜਤ ਕਰਣਗੀਆਂ।ਮੁੱਖ ਮੰਤਰੀ ਸੰਤ ਕਬੀਰ ਕੁਟੀਰ ਨਿਵਾਸ ਸਥਾਨ ‘ਤੇ ਨਾਗਰਿਕਾਂ ਨੂੰ ਸੰਬੋਧਿਤ ਕਰ ਰਹੇ ਸਨ।ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਅੰਗੇ੍ਰਜਾਂ ਦੇ ਜਮਾਨੇ ਤੋਂ ਚੱਲੇ ਆ ਰਹੇ ਅਬਿਆਨੇ ਨੂੰ ਜੜ੍ਹ ਤੋਂ ਖਤਮ ਕੀਤਾ ਹੈ। ਸੂਬੇ ਵਿੱਚ ਜਮੀਨਾਂ ਤੇ ਸੰਪਤੀਆਂ ਦਾ ਪੇਪਰਲੈਸ ਰਜਿਸਟ੍ਰੇਸ਼ਣ ਸ਼ੁਰੂ ਕੀਤਾ ਗਿਆ ਹੈ। ਹੁਣ ਰਜਿਸਟਰੀ ਦਾ ਕੰਮ ਪੂਰੀ ਤਰਂਾ ਡਿਜੀਟਲ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਆਪਣੇ ਤੀਜੇ ਕਾਰਜਕਾਲ ਵਿੱਚ ਤਿਗੁਣੀ ਊਰਜਾ ਦੇ ਨਾਲ ਜਨਭਲਾਈ ਵਿੱਚ ਜੁਟੀ ਹੋਈ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਹਰਿਆਣਾ ਨੂੰ ਦੇਸ਼ ਦਾ ਸੱਭ ਤੋਂ ਵਿਕਸਿਤ ਰਾਜ ਬਨਾਉਣ ਦਾ ਸੰਕਲਪ ਲੈਣ।ਮੁੱਖ ਮੰਤਰੀ ਨੇ ਕਿਹਾ ਕਿ ਕੁਰੂਕਸ਼ੇਤਰ ਅਤੇ ਲਾਡਵਾ ਦੀ ਉਸ ਪਵਿੱਤਰ ਮਿੱਟੀ ਦੀ ਖੁਸ਼ਬੂ ਅੱਜ ਉਨ੍ਹਾਂ ਦੇ ਆਵਾਸ ਤੱਕ ਪਹੁੰਚੀ ਹੈ। ਸਾਰੇ ਨਾਗਰਿਕਾਂ ਦਾ ਦਿਲ ਦੀ ਡੁੰਘਾਈ ਨਾਲ ਸਵਾਗਤ ਅਤੇ ਵੰਦਨ ਹੈ। ਸਾਨੂੰ ਸਾਰਿਆਂ ਨੂੰ ਮਿਲ ਕੇ ਲਾਡਵਾ ਦੇ ਵਿਕਾਸ ਰੱਥ ਨੂੰ ਬਿਨ੍ਹਾ ਰੁਕੇ ਅੱਗੇ ਵਧਾਉਣਗੇ। ਉਨ੍ਹਾਂ ਨੇ ਕਿਹਾ ਕਿ ਹਲਕੇ ਨੂੰ ਵਿਕਾਸ ਦੇ ਮਾਮਲੇ ਵਿੱਚ ਸੂਬੇ ਦਾ ਮੋਹਰੀ ਖੇਤਰ ਬਨਾਉਣਾ ਸਰਕਾਰ ਦਾ ਟੀਚਾ ਹੈ। ਇਸ ਦਾ ਉਦੇਸ਼ ਇੱਟ-ਪੱਥਰ ਦੀ ਇਮਾਰਤਾਂ ਖੜਾ ਕਰਨਾ ਨਹੀਂ ਹੈ, ਸਗੋ ਇਸ ਖੇਤਰ ਦੇ ਆਖੀਰੀ ਪਾਇਦਾਨ ‘ਤੇ ਖੜੇ ਨਾਗਰਿਕ ਦਾ ਵੀ ਉਥਾਨ ਕਰਨਾ ਹੈ।

ਇਹ ਵੀ ਪੜ੍ਹੋ ਬਠਿੰਡਾ ‘ਚ ਮੁੜ ਸਰਕਾਰੀ ‘ਉਦਘਾਟਨ’ ਤੋਂ ਪਹਿਲਾਂ ਹੀ ‘ਪੁਲ’ ਨੂੰ ਕੀਤਾ ਚਾਲੂ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਿਖਿਆ ਅਤੇ ਸਕਿਲ ਵਿਕਾਸ ਲਈ ਉਮਰੀ ਵਿੱਚ 108 ਕਰੋੜ ਰੁਪਏ ਦੀ ਲਾਗਤ ਨਾਲ ਉੱਤਰ ਭਾਰਤ ਦੇ ਪਹਿਲੇ ਕੌਮੀ ਡਿਜਾਇਨ ਸੰਸਥਾਨ ਦੀ ਸਥਾਪਨਾ ਕਰਨਾ ਮਾਣ ਦਾ ਵਿਸ਼ਾ ਹੈ। ਇਸ ਦੇ ਨਾਲ ਹੀ 14.51 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਪੋਲੀਟੈਕਨਿਕ ਭਵਨ ਦਾ ਨਿਰਮਾਣ ਅਤੇ ਬਹਿਲੋਤਪੁਰ 8.33 ਕਰੋੜ ਰੁਪਏ ਦੀ ਲਾਗਤ ਨਾਲ ਆਈਟੀਆਈ ਦਾ ਨਿਰਮਾਣ ਕੀਤਾ ਗਿਆ ਹੈ। ਇਹ ਸੰਸਥਾਨ ਨੌਜੁਆਨਾ ਦੇ ਭਵਿੱਖ ਨੂੰ ਸਵਾਰਣ ਦਾ ਕੰਮ ਕਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪਿੰਡ ਉਮਰੀ ਵਿੱਚ ਲਗਭਗ 25 ਕਰੋੜ ਰੁਪਏ ਦੀ ਲਾਗਤ ਨਾਲ ਸੰਤ ਸ਼ਿਰੋਮਣੀ ਗੁਰੂ ਰਵੀਦਾਸ ਸਮਾਰਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜੋ ਆਉਣ ਵਾਲੀ ਪੀੜੀਆਂ ਨੂੰ ਸਮਾਜਿਕ ਭਾਈਚਾਰੇ ਅਤੇ ਸਮਾਨਤਾ ਦੇ ਮੁੱਲਾਂ ਦੀ ਪੇ੍ਰਰਣਾ ਦਵੇਗਾ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਅਤੇ ਪੇਂਡੂ ਅਰਥਵਿਵਸਥਾ ਨੂੰ ਮਜਬੂਤੀ ਦੇਣ ਲਈ ਰਾਕਸ਼ੀ ਨਦੀ ‘ਤੇ ਤਿੰਨ ਪੱਕੇ ਪੁੱਲਾਂ ਦਾ ਨਿਰਮਾਣ ਅਤੇ 3 ਕਰੋੜ 12 ਲੱਖ ਰੁਪਏ ਦੀ ਲਾਗਤ ਨਾਲ ਆਰਸੀਸੀ ਟ੍ਰੈਕ ਪਰਿਯੋਜਨਾ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ ਹੈ। ਇੰਨ੍ਹਾਂ ਤੋਂ ਨਾ ਸਿਰਫ ਆਵਾਜਾਈ ਆਸਨ ਹੋਵੇਗੀ, ਸਗੋ ਕਿਸਾਨਾਂ ਦੀ ਸਿੰਚਾਈ ਵਿਵਸਥਾ ਬਿਹਤਰ ਹੋਣ ਨਾਲ ਉਨ੍ਹਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਲਾਡਵਾ ਸ਼ਹਿਰ ਦੇ ਸੁੰਦਰੀਕਰਣ ਲਈ ਕਰੋੜਾਂ ਰੁਪਏ ਦਾ ਬਜਟ ਮੰਜੂਰ ਕੀਤਾ ਗਿਆ ਹੈ ਅਤੇ ਪੀਡਬਲਿਯੂਡੀ ਵੱਲੋਂ 46 ਕਿਲੋਮੀਟਰ ਲੰਬੀ 23 ਸੜਕਾਂ ਦਾ ਨਵੀਨੀਕਰਣ ਕੀਤਾ ਗਿਆ ਹੈ। ਲਾਡਵਾ ਵਿੱਚ 31 ਕਰੋੜ ਰੁਪਏ ਦੀ ਲਾਗਤ ਤੋਂ ਬਨਣ ਵਾਲਾ ਸਬ-ਡਿਵੀਜਨ ਦਫਤਰ ਪ੍ਰਸਾਸ਼ਨਿਕ ਕੰਮਾਂ ਵਿੱਚ ਤੇਜੀ ਲਿਆਏਗਾ। ਉਨ੍ਹਾਂ ਨੇ ਕਿਹਾ ਕਿ ਬਿਜਲੀ ਸਪਲਾਈ ਨੂੰ ਮਜਬੂਤ ਕਰਨ ਲਈ ਕਨੀਪਲਾ ਵਿੱਚ 5 ਕਰੋੜ ਰੁਪਏ ਦਾ ਬਿਜਲੀ ਸਬ-ਸਟੇਸ਼ਨ ਅਤੇ ਆਮਜਨਤਾ ਲਈ ਟ੍ਰਾਂਸਪੋਰਟ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ ਝੋਨਾ ਛੱਡ ਕੇ ਸਾਉਣੀ ਦੀ ਮੱਕੀ ਬੀਜਣ ਵਾਲੇ ਅਗਾਂਹਵਧੂ ਕਿਸਾਨਾਂ ਦਾ ਸਨਮਾਨ

ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਸੇਵਾਵਾਂ ਨੂੰ ਜਨਤਾ ਦੇ ਦਰਵਾਜੇ ਤੱਕ ਪਹੁੰਚਾਉਣ ਲਈ ਪਿੰਡ ਡੀਗ ਵਿੱਚ 6 ਕਰੋੜ 38 ਲੱਖ ਰੁਪਏ ਦੀ ਲਾਗਤ ਨਾਲ ਪ੍ਰਾਥਮਿਕ ਸਿਹਤ ਕੇਂਦਰ ਦਾ ਨੀਂਹ ਪੱਥਰ ਰੱਖਿਆ ਹੈ। ਇਸ ਤੋਂ ਇਲਾਵਾ, ਬਰੋਟ ਅਤੇ ਬਿਹੋਲੀ ਵਿੱਚ ਵੀ ਨਵੇਂ ਪੀਐਚਸੀ ਨਿਰਮਾਣ ਦੇ ਪ੍ਰਸਤਾਵਾਂ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪਸ਼ੂਪਾਲਕਾਂ ਦੀ ਸਹੂਲਤ ਲਈ ਬਿਹੋਲੀ ਵਿੱਚ ਪਸ਼ੂ ਵਟਰਨਰੀ ਪੋਲੀਕਲੀਨਿਕ ਅਤੇ ਮਥਾਨਾ ਦੇ ਗਾਂਵੰਸ਼ ਧਾਮ ਵਿੱਚ ਗਾਂ ਹਸਪਤਾਲ ਦੀ ਸਥਾਪਨਾ ਕਰਨਾ ਸਰਕਾਰ ਦੀ ਪਸ਼ੂਧਨ ਸਰੰਖਣ ਪ੍ਰਤੀ ਪ੍ਰਤੀਬੱਧਤਾ ਨੂੰ ਦਰਸ਼ਾਉਂਦਾ ਹੈ। ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਿੰਡ ਧਨੌਰਾ ਜਾਟਾਨ ਵਿੱਚ 2 ਕਰੋੜ 74 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਖੇਡ ਸਟੇਡੀਅਮ ਨੌਜੁਆਨਾਂ ਨੂੰ ਖੇਡ ਦੇ ਖੇਤਰ ਵਿੱਚ ਆਪਣੀ ਪ੍ਰਤਿਭਾ ਨਿਖਾਰਣ ਲਈ ਵਿਸ਼ਵ ਮੰਚ ਪ੍ਰਦਾਨ ਕਰੇਗਾ। ਉਨ੍ਹਾਂ ਨੇ ਕਿਹਾ ਕਿ ਲਾਡਵਾ ਵਿੱਚ 26 ਕਰੋੜ ਰੁਪਏ ਦੀ ਲਾਗਤ ਨਾਲ ਮੱਲ ਸ਼ੋਧਨ ਪਲਾਂਟ ਸਥਾਪਿਤ ਕਰ ਸੀਵਰੇਜ ਦੀ ਸਮਸਿਆ ਦਾ ਹੱਲ ਕੀਤਾ ਗਿਆ ਹੈ। ਖੇਤਰ ਦੇ 65 ਪਿੰਡਾਂ ਵਿੱਚ ਸਵੱਛ ਪੇਯਜਲ ਪਹੁੰਚਾਉਣ ਲਈ 11 ਕਰੋੜ 51 ਲੱਖ ਰੁਪਏ ਦੀ ਲਾਗਤ ਨਾਲ ਪਾਇਪਲਾਇਨ ਵਿਛਾਈ ਗਈ ਹੈ। ਆਵਾਜਾਈ ਨੂੰ ਸਰਲ ਬਨਾਉਣ ਲਈ 10 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਸਹਾਰਨਪੁਰ-ਕੁਰੂਕਸ਼ੇਤਰ ਸੜਕ ਮਾਰਗ ਨੂੰ ਚਾਰ-ਮਾਰਗੀ ਕੀਤਾ ਗਿਆ ਹੈ।ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 11 ਸਾਲਾਂ ਦੌਰਾਨ ਲਾਡਵਾ ਵਿੱਚ ਬੁਨਿਆਦੀ ਢਾਂਚਾ, ਸਮਾਜਿਕ ਸਮਰਸਤਾ, ਸਿੰਚਾਈ, ਸਿਹਤ, ਪਸ਼ੂਪਾਲਣ, ਖੇਡ, ਵਾਤਾਵਰਣ ਸਰੰਖਣ ਅਤੇ ਨਗਰੀ ਸਹੂਲਤਾਂ ਦੇ ਖੇਤਰ ਵਿੱਚ ਜੋ ਵਰਨਣਯੋਗ ਕੰਮ ਹੋਏ ਹਨ, ਉਹ ਪਹਿਲਾਂ ਕਦੀ ਨਹੀਂ ਹੋਏ। ਉਨ੍ਹਾਂ ਨੇ ਕਿਹਾ ਕਿ ਲਾਡਵਾ ਵਿਧਾਨਸਭਾ ਖੇਤਰ ਦੇ ਵਿਕਾਸ ‘ਤੇ ਹੁਣ ਤੱਕ 807 ਕਰੋੜ ਰੁਪਏ ਖਰਚ ਕੀਤੇ ਹਨ, ਜਦੋਂ ਕਿ ਕਾਗਰਸ ਦੇ 10 ਸਾਲ ਦੇ ਸ਼ਾਸਨਕਾਲ ਵਿੱਚ ਸਿਰਫ 310 ਕਰੋੜ ਰੁਪਏ ਹੀ ਖਰਚ ਕੀਤੇ ਗਏ। ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਫਸਲ ਖਰਾਬ ਹੋਣ ‘ਤੇ ਪਿਛਲੀ 11 ਸਾਲਾਂ ਵਿੱਚ ਕਿਸਾਨਾਂ ਨੂੰ ਮੁਆਵਜੇ ਅਤੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਹੁਣ ਤੱਕ 15 ਹਜਾਰ 448 ਕਰੋੜ ਰੁਪਏ ਦੀ ਰਕਮ ਪ੍ਰਦਾਨ ਕੀਤੀ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

LEAVE A REPLY

Please enter your comment!
Please enter your name here

Share post:

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img
spot_img

Popular

More like this
Related

ਦੁਖ਼ਦਾਈ ਘਟਨਾ; ਟਰੱਕ ਪਲਟਣ ਨਾਲ ਮਾਸੂਮ ਭੈਣ-ਭਰਾ ਦੀ ਹੋਈ ਮੌ+ਤ

Ludhiana News: ਲੁਧਿਆਣਾ ਦੇ ਵਿਚ ਵਾਪਰੀ ਇੱਕ ਮੰਦਭਾਗੀ ਘਟਨਾ...

ਵੱਡੀ ਖ਼ਬਰ; Vigilance ਦੇ SSP ਦੀ ਮੁਅੱਤਲੀ ਤੋਂ ਬਾਅਦ ਹੁਣ Improvement Trust ਦੇ 7 ਅਧਿਕਾਰੀ ਮੁਅੱਤਲ

Amritsar News: ਦੋ ਦਿਨ ਪਹਿਲਾਂ ਅੰਮ੍ਰਿਤਸਰ ਵਿਜੀਲੈਂਸ ਬਿਊਰੋ ਦੇ...