ਸਪੀਕਰ ਸੰਧਵਾਂ ਦੇ ਪੀ.ਆਰ.ਓ. ਮਨੀ ਧਾਲੀਵਾਲ ਨੂੰ ਸਦਮਾ; ਪਿਤਾ ਦਾ ਹੋਇਆ ਦਿਹਾਂਤ, ਅੰਤਿਮ ਸਸਕਾਰ ਮੌਕੇ ਪੁੱਜੀਆਂ ਨਾਮਵਰ ਸ਼ਖਸ਼ੀਅਤਾਂ

0
130
+1

👉ਪਰਿਵਾਰ ਵਲੋਂ ਜਥੇਦਾਰ ਲਾਭ ਸਿੰਘ ਦਾ ਅੰਗੀਠਾ ਸਾਂਭ ਕੇ ਬੂਟਾ ਲਾਉਣ ਦਾ ਫੈਸਲਾ
Kotkapura News: ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਦੇ ਸਤਿਕਾਰਤ ਪਿਤਾ ਜਥੇਦਾਰ ਲਾਭ ਸਿੰਘ ਧਾਲੀਵਾਲ ਦੇ ਅੰਤਿਮ ਸਸਕਾਰ ਮੌਕੇ ਉਹਨਾਂ ਦੇ ਗ੍ਰਹਿ ਵਿਖੇ ਭਾਰੀ ਗਿਣਤੀ ਵਿੱਚ ਰਾਜਨੀਤਿਕ, ਗੈਰ ਸਿਆਸੀ, ਸਮਾਜਿਕ, ਵਪਾਰਕ, ਵਿਦਿਅਕ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਪਰਿਵਾਰਕ ਮੈਂਬਰਾਂ ਅਨੁਸਾਰ ਘਰ ਵਿੱਚ ਸਹਿਜ ਪਾਠ ਆਰੰਭ ਕਰਵਾਇਆ ਗਿਆ ਹੈ, ਜਿਸ ਦਾ ਭੋਗ ਅਤੇ ਅੰਤਿਮ ਅਰਦਾਸ 9 ਫਰਵਰੀ ਦਿਨ ਐਤਵਾਰ ਨੂੰ ਹੋਵੇਗੀ। ਉਹਨਾਂ ਦੇ ਗ੍ਰਹਿ ਵਿਖੇ ਭਾਈ ਬੇਅੰਤ ਸਿੰਘ ਪਾਰਸ ਦੇ ਰਾਗੀ ਜੱਥੇ ਨੇ ਗੁਰਬਾਣੀ ਕੀਰਤਨ ਕੀਤਾ, ਜਥੇਦਾਰ ਬਾਬਾ ਕੁਲਵੰਤ ਸਿੰਘ ਚਾਣਕੀਆ ਨੇ ਅਰਦਾਸ ਬੇਨਤੀ ਕਰਨ ਉਪਰੰਤ ਪਵਿੱਤਰ ਹੁਕਮਨਾਮਾ ਲਿਆ।

ਇਹ ਵੀ ਪੜ੍ਹੋ ਪੰਜਾਬ ਦੀਆਂ ਮੰਗਾਂ ਬਾਰੇ ਕੇਂਦਰ ਦੇ ਕੰਨਾਂ ‘ਤੇ ਜੂੰ ਨਹੀਂ ਸਰਕੀ: ਰਾਜ ਦੀਆਂ ਪ੍ਰੀ-ਬਜਟ ਤਜਵੀਜ਼ਾਂ ਪੂਰੀ ਤਰ੍ਹਾਂ ਨਜ਼ਰਅੰਦਾਜ਼  

ਮਨੀ ਧਾਲੀਵਾਲ, ਉਸ ਦੇ ਛੋਟੇ ਭਰਾ ਪ੍ਰੋ. ਮਨਜੀਤ ਸਿੰਘ ਧਾਲੀਵਾਲ ਅਤੇ ਚਾਚਾ ਸਤਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਜਥੇਦਾਰ ਲਾਭ ਸਿੰਘ ਦਾ ਅੰਗੀਠਾ 2 ਫਰਵਰੀ ਦਿਨ ਐਤਵਾਰ ਨੂੰ ਸਵੇਰੇ 11:00 ਵਜੇ ਉਹਨਾਂ ਦੇ ਗ੍ਰਹਿ ਵਿਖੇ ਖੇਤਾਂ ਵਿੱਚ ਸਾਂਭ ਕੇ ਉਪਰ ਬੂਟਾ ਲਾਇਆ ਜਾਵੇਗਾ ਤਾਂ ਜੋ ਯਾਦ ਵੀ ਬਣੀ ਰਹੇ ਅਤੇ ਬੂਟਾ ਵੀ ਆਕਸੀਜਨ ਵੰਡਦਾ ਰਹੇ। ਜਥੇਦਾਰ ਲਾਭ ਸਿੰਘ ਦੀ ਮ੍ਰਿਤਕ ਦੇਹ ’ਤੇ ਪੰਜਾਬ ਕਿਸਾਨ ਯੂਨੀਅਨ ਫਤਹਿ ਦੇ ਪ੍ਰਧਾਨ ਅਮਨਦੀਪ ਸਿੰਘ ਢਿੱਲੋਂ ਅਤੇ ਗੁਰਮੇਲ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਜਥੇਬੰਦੀ ਦਾ ਝੰਡਾ ਪਾਇਆ ਗਿਆ, ਜਦਕਿ ਉਹਨਾਂ ਦੇ ਸੰਘਰਸ਼ ਦੇ ਸਾਥੀਆਂ ਬਘੇਲ ਸਿੰਘ ਢਾਬ, ਜਸਵੀਰ ਸਿੰਘ ਬਹਿਬਲ, ਇਕਬਾਲ ਸਿੰਘ ਫਿੱਡੇ ਆਦਿ ਨੇ ਸਿਰੋਪਾਉ ਪਾ ਕੇ ਸ਼ਰਧਾਂਜਲੀ ਭੇਂਟ ਕੀਤੀ। ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਸਮੁੱਚੇ ਧਾਲੀਵਾਲ ਪਰਿਵਾਰ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ PSPCL ਦਾ Dy ਚੀਫ਼ ਇੰਜੀਨੀਅਰ ਅਤੇ ਲਾਈਨਮੈਨ 50,000 ਰੁਪਏ ਰਿਸ਼ਵਤ ਲੈਂਦੇ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਇਸ ਮੌਕੇ ਸਪੀਕਰ ਸੰਧਵਾਂ ਦੇ ਸਮੁੱਚੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ, ਆਗੂ ਸਹਿਬਾਨ ਅਤੇ ਸਪੀਕਰ ਸੰਧਵਾਂ ਦੀ ਟੀਮ ਦੇ ਮੈਂਬਰ ਵੀ ਭਾਰੀ ਗਿਣਤੀ ਵਿੱਚ ਹਾਜਰ ਸਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਪੀਕਰ ਸੰਧਵਾਂ ਦੇ ਓ.ਐੱਸ.ਡੀ. ਮਨਿੰਦਰ ਸਿੰਘ ਬਠਿੰਡਾ ਸਮੇਤ ਐਡਵੋਕਟ ਬੀਰਇੰਦਰ ਸਿੰਘ ਸੰਧਵਾਂ, ਸ਼੍ਰੀਮਤੀ ਗੁਰਪ੍ਰੀਤ ਕੌਰ ਸੰਧਵਾਂ, ਪਰਮਜੀਤ ਕੌਰ ਸੰਧਵਾਂ, ਅਜੈਪਾਲ ਸਿੰਘ ਸੰਧੂ, ਸੰਦੀਪ ਸਿੰਘ ਸੰਨੀ ਬਰਾੜ, ਚੇਅਰਮੈਨ ਇੰਜੀ. ਸੁਖਜੀਤ ਸਿੰਘ ਢਿੱਲਵਾਂ, ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ, ਸੁਖਵੰਤ ਸਿੰਘ ਸਰਾਂ, ਬੱਬੂ ਸਿੰਘ ਪੱਕਾ, ਰਾਜਪਾਲ ਸਿੰਘ ਢੁੱਡੀ, ਕੁਲਬੀਰ ਸਿੰਘ ਮੱਤਾ, ਦਲੇਰ ਸਿੰਘ ਡੋਡ, ਸ਼ਿਵਜੀਤ ਸਿੰਘ ਸੰਘਾ, ਭੋਲਾ ਸਿੰਘ ਮਲੂਕਾ, ਜਗਸੀਰ ਸਿੰਘ ਸੰਧਵਾਂ, ਜਸਪ੍ਰੀਤ ਕੌਰ ਕਲਿਆਣ, ਮਨਦੀਪ ਮੌਂਗਾ, ਮਾ. ਹਰਦੀਪ ਸਿੰਘ ਗਿੱਲ, ਜਗਜੀਤ ਸਿੰਘ ਸੁਪਰਡੈਂਟ, ਰਕੇਸ਼ ਕੁਮਾਰ ਗਰਗ, ਗੁਰਮੀਤ ਸਿੰਘ ਧੂਰਕੋਟ, ਰੁਪਿੰਦਰ ਸਿੰਘ ਪੰਜਗਰਾਈਂ,

ਇਹ ਵੀ ਪੜ੍ਹੋ ਫ਼ਗਵਾੜਾ ’ਚ ਵੀ ਹੋਇਆ ਵੱਡਾ ਉਲਟਫ਼ੇਰ, ਆਪ ਦਾ ਬਣਿਆ ਮੇਅਰ

ਗੁਰਸੇਵਕ ਸਿੰਘ ਭਾਣਾ, ਮੈਰੀਟੋਰੀਅਸ ਸਕੂਲ ਬਠਿੰਡਾ ਦਾ ਸਟਾਫ, ਪ੍ਰਿੰਸੀਪਲ ਪ੍ਰਭਜੋਤ ਸਿੰਘ, ਸਰਪੰਚ ਸੁਖਮੰਦਰ ਸਿੰਘ ਨਾਨਕਸਰ, ਸਰਪੰਚ ਅਭੇ ਸਿੰਘ ਚੰਦਬਾਜਾ, ਸਰਪੰਚ ਅੰਮ੍ਰਿਤਪਾਲ ਸਿੰਘ ਫਿੱਡੇ ਕਲਾਂ, ਮਨਜੀਤ ਸਿੰਘ ਮੰਡ ਕਲਾਂ, ਸੀਪਾ ਸਿੰਘ ਸਰਪੰਚ ਪੱਕਾ, ਅਰੁਣ ਸਿੰਗਲਾ, ਨਰੇਸ਼ ਸਿੰਗਲਾ, ਗੁਰਸੇਵਕ ਸਿੰਘ ਧੂਰਕੋਟ, ਅਮਨਦੀਪ ਸਿੰਘ ਢਾਬ, ਸਰਪੰਚ ਗੁਰਮੇਲ ਸਿੰਘ ਬਾਹਮਣਵਾਲਾ, ਬੇਅੰਤ ਸਿੰਘ ਢਾਬ, ਸੁਖਪਾਲ ਸਿੰਘ ਵਾੜਾਦਰਾਕਾ, ਮਨਪ੍ਰੀਤ ਸਿੰਘ ਨੰਬਰਦਾਰ, ਪ੍ਰਿਥੀ ਸਿੰਘ ਬਰਾੜ ਟਹਿਣਾ, ਬਲਜੀਤ ਸਿੰਘ ਸੰਧੂ, ਗੁਰਲਾਭ ਸਿੰਘ ਸਰਪੰਚ ਢੇਲਵਾਂ, ਵਰਿੰਦਰਜੀਤ ਸਿੰਘ ਪੁਰੀ ਮੁਲਾਜ਼ਮ ਆਗੂ, ਮਨਜੀਤ ਸਿੰਘ ਔਲਖ, ਸੁਖਦੇਵ ਸਿੰਘ ਫੌਜੀ ਫਿੱਡੇ ਕਲਾਂ, ਬਾਬਾ ਕੁਲਦੀਪ ਸਿੰਘ ਥਾੜਾ, ਰਾਜਨ ਗਰਗ, ਪ੍ਰਦੀਪ ਕੁਮਾਰ ਅਗਰਵਾਲ, ਓਮਕਾਰ ਗੋਇਲ, ਰਮਨ ਮਨਚੰਦਾ, ਹਰਪ੍ਰੀਤ ਸਿੰਘ ਖਾਲਸਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਗੁਰਪ੍ਰੀਤ ਸਿੰਘ ਔਲਖ, ਹਰਪ੍ਰੀਤ ਸਿੰਘ ਚਾਨਾ, ਗੁਰਮੀਤ ਸਿੰਘ ਮੀਤਾ, ਗੁਰਦੀਪ ਸਿੰਘ ਮੈਨੇਜਰ, ਦਲਜਿੰਦਰ ਸਿੰਘ ਸੰਧੂ, ਮੇਘਰਾਜ ਸ਼ਰਮਾ ਆਦਿ ਵੀ ਹਾਜਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

 

+1

LEAVE A REPLY

Please enter your comment!
Please enter your name here