Bathinda News:ਮਾਲਵਾ ਪੱਟੀ ‘ਚ ਚਿੱਟੇ ਸੋਨੇ ਵਜੋਂ ਮਸ਼ਹੂਰ ਨਰਮੇ ਦੀ ਖਰੀਦ ‘ਚ ਕਿਸਾਨਾਂ ਨੂੰ ਸਰਕਾਰੀ ਖਰੀਦ ਨਾ ਮਿਲਣ ਕਾਰਨ ਕਰੋੜਾਂ ਦਾ ਘਾਟਾ ਸਹਿਣਾ ਪੈ ਰਿਹਾ। ਕਾਟਨ ਕਾਰਪੋਰੇਸ਼ਨ ਆਫ਼ ਇੰਡੀਆ (ਸੀਸੀਆਈ) ਦੀ ਗੈਰਹਾਜ਼ਰੀ ਵਿਚ ਨਿੱਜੀ ਵਪਾਰੀਆਂ ਵੱਲੋਂ ਮੰਡੀਆਂ ਵਿੱਚ ਆਉਣ ਵਾਲੀ ਨਰਮਾ-ਕਪਾਹ ਦੀ ਫ਼ਸਲ ਨੂੰ ਐਮਐਸਪੀ ਤੋਂ ਘੱਟ ਕੀਮਤਾਂ ‘ਤੇ ਖਰੀਦਿਆਂ ਜਾ ਰਿਹਾ। ਮਾਲਵੇ ਬੈਲਟ ਦੀ ਕਪਾਹ ਮੰਡੀ ‘ਤੇ ਝਾਤ ਮਾਰੀ ਜਾਵੇ ਤਾਂ ਰਿਪੋਰਟ ਮੁਤਾਬਕ 25 ਸਤੰਬਰ ਨੂੰ ਸੰਗਤ ਮੰਡੀ ਵਿਖ਼ੇ 7200, ਤਪਾ ਮੰਡੀ 7421, ਬੋਹਾ 7350 ਅਤੇ ਮੌੜ ਮੰਡੀ 7160 ਰੁਪਏ ਪ੍ਰਤੀ ਕਵਿੰਟਲ ਦੇ ਹਿਸਾਬ ਨਾਲ ਚਿੱਟੇ ਸੋਨੇ ਦੀ ਖ਼ਰੀਦ ਹੋਈ। ਅਬੋਹਰ ਵਿੱਚ 6150 ਰੁਪਏ ਪ੍ਰਤੀ ਕਵਿੰਟਲ ਰੇਟ ਰਿਹਾ।
ਇਹ ਵੀ ਪੜ੍ਹੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਸਮਾਰੋਹ ਵਿਚ ਸ਼ਾਮਲ ਲਈ ਜੱਦੀ ਪਿੰਡ ਖਟਕੜ ਕਲਾਂ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ
ਫਾਜ਼ਿਲਕਾ, ਬਠਿੰਡਾ, ਮਾਨਸਾ ਅਤੇ ਮੁਕਤਸਰ ਸਾਹਿਬ ਦੀਆਂ ਮੰਡੀਆਂ ਵਿੱਚ ਕੁੱਲ 6,078 ਕੁਇੰਟਲ ਕੱਪਾਹ ਆਈ, ਜਿਸ ਵਿੱਚੋਂ 4,867 ਕੁਇੰਟਲ ਐੱਮਐਸਪੀ ਤੋਂ ਘੱਟ ਰੇਟ ‘ਤੇ ਵਿੱਕਣ ਦੀ ਰਿਪੋਰਟ ਹੈ। ਇਸੇ ਤਰ੍ਹਾਂ ਹਰਿਆਣਾ ਦੀ ਆਦਮਪੁਰ ਮੰਡੀ ਵਿੱਚ ਨਰਮਾ 6800 ਤੋਂ 7183 ਰੁਪਏ ਪ੍ਰਤੀ ਕਵਿੰਟਲ, ਜਦਕਿ ਪੱਲਵਲ ਮੰਡੀ ਵਿੱਚ 7300 ਰੁਪਏ ਪ੍ਰਤੀ ਕਵਿੰਟਲ ਰਿਹਾ। ਰਾਜਸਥਾਨ ਦੀਆਂ ਮੰਡੀਆਂ ਦਾ ਔਸਤ ਭਾਅ 7022 ਰੁਪਏ ਰਿਹਾ। ਹਨੂੰਮਾਨਗੜ੍ਹ ਵਿੱਚ 6780 ਅਤੇ ਗੋਲੂਵਾਲਾ ਵਿੱਚ 7200 ਤੋਂ 7400 ਰੁਪਏ ਪ੍ਰਤੀ ਕਵਿੰਟਲ ਰੇਟ ਰਿਹਾ। ਧਿਆਨਯੋਗ ਹੈ ਕਿ ਕਾਟਨ ਕਾਰਪੋਰੇਸ਼ਨ ਆਫ ਇੰਡੀਆ (ਸੀਸੀਆਈ) ਨੇ ਹਾਲੇ ਤੱਕ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀਆਂ ਮੰਡੀਆਂ ਵਿੱਚ ਖਰੀਦ ਸ਼ੁਰੂ ਨਹੀਂ ਕੀਤੀ।
ਇਹ ਵੀ ਪੜ੍ਹੋ SSD ਸਭਾ ਦੀ ਜਗ੍ਹਾਂ ਦਾ ਵਿਵਾਦ ਭਖਿਆ;ਅਹੁੱਦੇਦਾਰਾਂ ਨੇ ਪੱਖ ਰੱਖਿਆ,ਦੁਕਾਨਦਾਰਾਂ ਨੇ ਉਠਾਏ ਸਵਾਲ
ਗੌਰਤਲਬ ਇਸ ਵਾਰ ਕੇਂਦਰ ਸਰਕਾਰ ਨੇ ਸੈਸ਼ਨ 2025–26 ਲਈ ਐੱਮਐਸਪੀ 7710 ਰੁਪਏ ਤੋਂ ਲੈ ਕੇ ਵਧੀਆ ਲੰਮੇ ਰੇਸ਼ੇ ਵਾਲੀ ਕਪਾਹ ਦਾ ਰੇਟ 8110 ਰੁਪਏ ਪ੍ਰਤੀ ਕਵਿੰਟਲ ਰੱਖਿਆ ਹੈ।ਜਿਕਰਯੋਗ ਹੈ ਕਿ ਸੀਸੀਆਈ ਵੱਲੋਂ ਪੰਜਾਬ ਵਿੱਚ ਨਰਮੇ ਦੀ ਖਰੀਦ ਲਈ 14 ਖਰੀਦ ਕੇਂਦਰ ਬਣਾਏ ਗਏ ਹਨ।ਜਦਕਿ ਬਠਿੰਡਾ ਜ਼ਿਲ੍ਹੇ ਵਿੱਚ ਬਠਿੰਡਾ ਮੰਡੀ ਤੋਂ ਇਲਾਵਾ ਸੰਗਤ, ਰਾਮਾ, ਮੌੜ ਆਦਿ 4 ਕੇਂਦਰ ਹਨ।ਕੁੱਲ ਹਿੰਦ ਕਿਸਾਨ ਸਭਾ ਦੇ ਸੂਬੇ ਸਕੱਤਰ ਬਲਕਰਨ ਸਿੰਘ ਬਰਾੜ ਨੇ ਸੀਸੀਆਈ ਨੂੰ ਮੰਡੀਆਂ ਵਿਚ ਕਿਸਾਨਾਂ ਦੀ ਲੁੱਟ ਰੋਕਣ ਅਪੀਲ ਕਰਦਿਆਂ ਜਲਦੀ ਖ਼ਰੀਦ ਸੁਰੂ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ Dr. Ratan Gupta ਨੇ AIIMS Bathinda ਦੇ ਕਾਰਜਕਾਰੀ ਨਿਰਦੇਸ਼ਕ ਵਜੋਂ ਸੰਭਾਲੀ ਜਿੰਮੇਵਾਰੀ
ਉਧਰ,ਸੀਸੀਆਈ ਦੇ ਜ਼ਿਲ੍ਹਾ ਮੈਨੇਜਰ ਦਿਨੇਸ਼ ਕੁਮਾਰ ਨੇ ਮੀਡੀਆ ਨੁੰ ਦੱਸਿਆ ਕਿ 1 ਅਕਤੂਬਰ ਤੋਂ ਮੰਡੀਆਂ ਵਿੱਚ ਚਿੱਟੇ ਸੋਨੇ ਦੀ ਖਰੀਦ ਸ਼ੁਰੂ ਕੀਤੀ ਜਾਵੇਗੀ,ਜੋ ਨਰਮਾ ਗੁਣਵੱਤਾ ਅਨੁਸਾਰ ਸਹੀ ਪਾਇਆ ਗਿਆ ਉਹੀ ਖਰੀਦਿਆ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 12% ਤੋਂ ਘੱਟ ਨਮੀ ਵਾਲਾ ਹੀ ਨਰਮਾ ਲੈ ਕੇ ਹੀ ਮੰਡੀਆ ਵਿਚ ਆਉਣ ਤਾਂ ਕਿ ਉਨ੍ਹਾਂ ਨੂੰ ਆਪਣੀ ਫ਼ਸਲ ਵੇਚਣ ਵਿਚ ਕੋਈ ਪ੍ਰੇਸ਼ਾਨੀ ਨਾ ਹੋਵੇ। ਜਿਕਰਯੋਗ ਹੈ ਕਿ ਪਹਿਲਾਂ ਹੀ ਹੜਾਂ ਤੇ ਭਾਰੀ ਬਾਰਸ਼ਾਂ ਕਾਰਨ ਇਸ ਵਾਰ ਨਰਮੇ ਦੀ ਫਸਲ ਕਾਫੀ ਨੁਕਸਾਨ ਪੁੱਜਿਆ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













