Bathinda News: ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਸਰਪ੍ਰਸਤੀ ਹੇਠ “ਭਾਰਤ-ਮੱਧ ਏਸ਼ੀਆ ਸਬੰਧ: ਖੇਤਰੀ ਅਨੁਭਵਾਂ ਤੋਂ ਸੂਝ” ਵਿਸ਼ੇ ‘ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਸਥਾਪਨਾ ਦਿਵਸ ਸਮਾਰੋਹ ਲੈਕਚਰ ਲੜੀ ਦੇ ਤਹਤ ਆਯੋਜਿਤ ਇਸ ਪ੍ਰੋਗਰਾਮ ਵਿੱਚ ਪ੍ਰੋ. ਅਰੁਣ ਕੁਮਾਰ, ਦੀਨਦਿਆਲ ਉਪਾਧਿਆਏ ਚੇਅਰ ਪ੍ਰੋਫੈਸਰ, ਸੀਯੂ ਹਿਮਾਚਲ ਪ੍ਰਦੇਸ਼, ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ।ਪ੍ਰੋ. ਅਰੁਣ ਕੁਮਾਰ ਨੇ ਭਾਰਤ-ਮੱਧ ਏਸ਼ੀਆ ਸਬੰਧਾਂ ਦੇ ਇਤਿਹਾਸਕ ਵਿਕਾਸ ‘ਤੇ ਚਰਚਾ ਕਰਦੇ ਹੋਏ ਪ੍ਰਾਚੀਨ ਸਿਲਕ ਰੋਡ ਦੁਆਰਾ ਵਪਾਰ, ਪ੍ਰਵਾਸ ਅਤੇ ਵਿਦਵਤਾਪੂਰਨ ਆਦਾਨ-ਪ੍ਰਦਾਨ ਦੀ ਭੂਮਿਕਾ ‘ਤੇ ਚਾਨਣਾ ਪਾਇਆ।
ਇਹ ਵੀ ਪੜ੍ਹੋ ਗੂਗਲ ਪੇਅ ਰਾਹੀਂ 4500 ਰੁਪਏ ਰਿਸ਼ਵਤ ਲੈਣ ਵਾਲਾ ਹੌਲਦਾਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ
ਉਨ੍ਹਾਂ ਨੇ ਕੁਸ਼ਾਣ ਸ਼ਾਸਕਾਂ, ਮੁਗਲਾਂ ਅਤੇ ਭਾਰਤੀ ਵਿਦਵਾਨਾਂ, ਵਪਾਰੀਆਂ, ਅਤੇ ਅਧਿਆਤਮਿਕ ਆਗੂਆਂ ਦੇ ਯੋਗਦਾਨ ਬਾਰੇ ਗੱਲ ਕੀਤੀ।ਆਪਣੇ ਖੇਤਰੀ ਅਨੁਭਵਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਭਾਰਤੀ ਭਾਸ਼ਾਵਾਂ ਜਿਵੇਂ ਕਿ ਸੰਸਕ੍ਰਿਤ ਅਤੇ ਫ਼ਾਰਸੀ ਦੇ ਮੱਧ ਏਸ਼ੀਆਈ ਭਾਸ਼ਾਵਾਂ ‘ਤੇ ਹੋਏ ਪ੍ਰਭਾਵ ਅਤੇ ਬੁੱਧ ਧਰਮ ਦੇ ਫੈਲਾਅ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਬੋਧੀ ਮੱਠਾਂ, ਮੁਗਲ-ਕਾਲੀਨ ਇਮਾਰਤਾਂ ਅਤੇ ਸੂਫੀ ਧਾਰਮਿਕ ਸਥਾਨਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਦੋਵੇਂ ਖੇਤਰਾਂ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ ਸੱਭਿਆਚਾਰਕ ਸਬੰਧਾਂ ਨੂੰ ਦਰਸ਼ਾਉਂ ਲਈ ਸੰਗੀਤ, ਪਹਿਰਾਵੇ, ਪਕਵਾਨ ਅਤੇ ਕਲਾਤਮਕ ਪਰੰਪਰਾਵਾਂ ਬਾਰੇ ਵੀ ਗੱਲ ਕੀਤੀ।
ਇਹ ਵੀ ਪੜ੍ਹੋ ਕਿਸਾਨਾਂ ਨਾਲ ਮੀਟਿੰਗ ਦੇ ਲਈ ਜਹਾਜ਼ ਦੀ ‘ਟੁੱਟੀ’ ਸੀਟ ’ਤੇ ਬੈਠੇ ਕੇਂਦਰੀ ਖੇਤੀਬਾੜੀ ਮੰਤਰੀ
ਉਨ੍ਹਾਂ ਨੇ ਸਮਕਾਲੀ ਭਾਰਤ-ਮੱਧ ਏਸ਼ੀਆ ਸਬੰਧਾਂ ‘ਤੇ ਚਰਚਾ ਕਰਦੇ ਹੋਏ ਆਪਸੀ ਸੰਬੰਧ, ਵਿਦਿਅਕ ਸਹਿਯੋਗ ਅਤੇ ਸੱਭਿਆਚਾਰਕ ਕੂਟਨੀਤੀ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।ਇਸ ਪ੍ਰੋਗਰਾਮ ਦੀ ਸ਼ੁਰੂਆਤ ਪ੍ਰੋ. ਬਾਵਾ ਸਿੰਘ ਦੇ ਸਵਾਗਤੀ ਭਾਸ਼ਣ ਨਾਲ ਹੋਈ। ਅੰਤ ਵਿੱਚ ਡਾ. ਸੰਦੀਪ ਸਿੰਘ ਨੇ ਸਭ ਦਾ ਰਸਮੀ ਧੰਨਵਾਦ ਕੀਤਾ। ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਇਸ ਵਿਸ਼ੇਸ਼ ਲੈਕਚਰ ਵਿੱਚ ਸ਼ਿਰਕਤ ਕੀਤੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਭਾਰਤ-ਮੱਧ ਏਸ਼ੀਆ ਸਬੰਧਾਂ ‘ਤੇ ਪ੍ਰੋ. ਅਰੁਣ ਕੁਮਾਰ ਦੁਆਰਾ ਵਿਸ਼ੇਸ਼ ਲੈਕਚਰ ਦਾ ਆਯੋਜਨ"