👉ਪਿਛਲੇ 2 ਸਾਲਾਂ ਦੌਰਾਨ 10 ਹਜ਼ਾਰ ਦੇ ਕਰੀਬ ਡਰਾਈਵਰਾਂ ਨੇ ਲਾਭ ਉਠਾਇਆ
Bathinda News: ਰੈਡ ਕਰਾਸ ਸੁਸਾਇਟੀ ਬਠਿੰਡਾ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਮਹੂਆਣਾ ਦੀ ਤਰਜ਼ ‘ਤੇ ਵਪਾਰਕ ਗੱਡੀਆਂ ਦੇ ਨਵੇਂ ਅਤੇ ਰੀਨਿਊ ਲਾਈਸੰਸਾਂ ਲਈ 2 ਦਿਨਾਂ ਦਾ ਰੋਡ ਸੇਫਟੀ ਰਿਫਰੈਸ਼ਰ ਕੋਰਸ ਕਰਵਾਉਣ ਲਈ ਰੈਡ ਕਰਾਸ ਭਵਨ, ਸਿਵਲ ਸਟੇਸ਼ਨ, ਬਠਿੰਡਾ ਵਿਖੇ ਖੋਲ੍ਹੇ ਗਏ ਬਠਿੰਡਾ ਇੰਸਟੀਚਿਊਟ ਆਫ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲਜ਼ ਦੇ 2 ਸਾਲ ਪੂਰੇ ਹੋਣ ‘ਤੇ ਰੈਡ ਕਰਾਸ ਭਵਨ ਵਿਖੇ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਅਵੇਤਨੀ ਸਕੱਤਰ-ਕਮ-ਐਸਡੀਐਮ ਬਠਿੰਡਾ ਬਲਕਰਨ ਸਿੰਘ, ਆਰ.ਟੀ.ਓ ਪੁਨੀਤ ਸ਼ਰਮਾ, ਐਮਬੀਆਈ ਗੁਰਭਿੰਦਰਜੀਤ ਸਿੰਘ ਗਿੱਲ, ਸਕੱਤਰ ਰੈਡ ਕਰਾਸ ਦਰਸ਼ਨ ਕੁਮਾਰ ਬਾਂਸਲ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।
ਇਹ ਵੀ ਪੜ੍ਹੋ Panjab University Chandigarh ‘ਚ ਸੈਨੇਟ ਚੋਣਾਂ ਨੂੰ ਲੈ ਕੇ ਸ਼ੁਰੂ ਹੋਇਆ ਸੰਘਰਸ਼ ਪੱਕੇ ਮੋਰਚੇ ਵਿਚ ਤਬਦੀਲ
ਮੌਕੇ ਅਵੇਤਨੀ ਸਕੱਤਰ-ਕਮ-ਐਸਡੀਐਮ ਬਲਕਰਨ ਸਿੰਘ, ਆਰਟੀਓ ਪੁਨੀਤ ਸ਼ਰਮਾ ਅਤੇ ਐਮਬੀਆਈ ਗੁਰਭਿੰਦਰਜੀਤ ਸਿੰਘ ਗਿੱਲ ਨੇ ਸੰਸਥਾ ਅਧਿਕਾਰੀਆਂ ਨੂੰ ਜਿਥੇ ਵਧਾਈ ਦਿੱਤੀ ਉਥੇ ਡਰਾਈਵਰਜ਼ ਨੂੰ ਸਰਟੀਫਿਕੇਟਾਂ ਦੀ ਵੀ ਵੰਡ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਾਂਝੇ ਉਪਰਾਲੇ ਨਾਲ ਖੋਲ੍ਹੇ ਗਏ ਇਸ ਇੰਸਟੀਚਿਊਟ ਵਿੱਚ ਜ਼ਿਲ੍ਹੇ ਦੇ ਲੋਕਾਂ ਨੂੰ ਬੇਹੱਦ ਫਾਇਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਹਿਲਾਂ ਰੋਡ ਸੇਫਟੀ ਦਾ ਇਹ ਰਿਫਰੈਸ਼ਰ ਕੋਰਸ ਕਰਨ ਲਈ ਲੋਕਾਂ ਨੂੰ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਮਹੂਆਣਾ ਸਥਿਤ ਇੰਸਟੀਚਿਊਟ ਜਾਣਾ ਪੈਂਦਾ ਸੀ ਜੋ ਕਾਫੀ ਦੂਰ ਸੀ। ਇਸ ਸੈਂਟਰ ਦੇ ਖੁੱਲ੍ਹਣ ਨਾਲ ਜਿੱਥੇ ਉਨ੍ਹਾਂ ਦੇ ਸਮੇਂ ਦੀ ਬੱਚਤ ਹੁੰਦੀ ਹੈ, ਉਥੇ ਉਨ੍ਹਾਂ ਦੀ ਦੂਰੀ ਵੀ ਘਟੀ ਹੈ।
ਇਹ ਵੀ ਪੜ੍ਹੋ Delhi Blast; ਧਮਾਕੇ ‘ਚ ਮਰਨ ਵਾਲਿਆਂ ਦੀ ਗਿਣਤੀ 9 ਹੋਈ, ਧਮਾਕੇ ਵਾਲੀ ਕਾਰ ਦੇ ਮਾਲਕ ਬਾਰੇ ਲੱਗਿਆ ਪਤਾ
ਇਸ ਦੌਰਾਨ ਸਕੱਤਰ ਰੈਡ ਕਰਾਸ ਦਰਸ਼ਨ ਕੁਮਾਰ ਬਾਂਸਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਤੇ ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ਼੍ਰੀ ਰਾਜੇਸ਼ ਧੀਮਾਨ ਦੀ ਰਹਿਨੁਮਾਈ ਹੇਠ ਚਲ ਰਹੇ ਇਸ ਇੰਸਟੀਚਿਊਟ ਵਿਖੇ ਬਠਿੰਡਾ ਜ਼ਿਲ੍ਹੇ ਤੋਂ ਇਲਾਵਾ ਇਸ ਸੈਂਟਰ ‘ਚ ਬਾਹਰਲੇ ਜ਼ਿਲ੍ਹਿਆਂ ਦੇ ਵੀ ਡਰਾਈਵਰਜ਼ ਰੋਡ ਸੇਫਟੀ ਕੋਰਸ ਕਰਨ ਲਈ ਪਹੁੰਚਦੇ ਹਨ।ਸਮਾਗਮ ਦੌਰਾਨ ਸੈਂਟਰ ਦੇ ਇੰਸਟਰਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਪਿਛਲੇ 2 ਸਾਲਾਂ ਦੌਰਾਨ ਦਸ ਹਜ਼ਾਰ ਦੇ ਕਰੀਬ ਡਰਾਈਵਰਾਂ ਨੇ ਲਾਭ ਉਠਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਟ੍ਰੇਨਿਗ ਸੈਂਟਰ ਤੋਂ 2 ਰੋਜ਼ਾ ਕੋਰਸ ਕਰਨ ਲਈ ਸੰਸਥਾ ਦੀ ਵੈਬ-ਸਾਈਟ www.redcrossbathinda.org ‘ਤੇ ਆਨਲਾਈਨ ਸਲਾਟ ਬੁੱਕ ਕੀਤੇ ਜਾ ਸਕਦੇ ਹਨ।ਇਸ ਮੌਕੇ ਫਸਟ ਏਡ ਟ੍ਰੇਨਰ ਸ਼੍ਰੀ ਨਰੇਸ਼ ਪਠਾਣੀਆ ਨੇ ਦੱਸਿਆ ਕਿ ਇਥੇ ਰੋਡ ਸੇਫਟੀ ਤੋਂ ਇਲਾਵਾ ਡਰਾਈਵਰਜ਼ ਨੂੰ ਫਸਟ ਏਡ ਦੀ ਬੇਸਿਕ ਜਾਣਕਾਰੀ ਵੀ ਦਿੱਤੀ ਜਾਂਦੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













