Bathinda News: ਇਲਾਕੇ ਦੇ ਨਾਮਵਰ ਟਕਸਾਲੀ ਅਕਾਲੀ ਆਗੂ ਅਤੇ ਪਿੰਡ ਜੱਸੀ ਪੌ ਵਾਲੀ ਦੇ ਸਾਬਕਾ ਸਰਪੰਚ ਸ: ਦਾਨ ਸਿੰਘ ਜੱਸੀ(81 ਸਾਲ) ਨਮਿੱਤ ਸ਼ਰਧਾਂਜਲੀ ਸਮਾਗਮ ਅਤੇ ਅੰਤਿਮ ਅਰਦਾਸ 2 ਸਤੰਬਰ 2025 ਨੂੰ ਡੱਬਵਾਲੀ ਰੋਡ ਸਥਿਤ ਪ੍ਰੈਗਮਾ ਹਸਪਤਾਲ ਦੇ ਵਿੱਚ ਹੋਵੇਗਾ। ਲੰਘੀ 23 ਅਗਸਤ ਨੂੰ ਅਚਾਨਕ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਉਹ ਆਪਣੇ ਪਿੱਛੇ ਪਤਨੀ ਸਿਮਰਜੀਤ ਕੌਰ, ਦੋ ਪੁੱਤਰ ਤੇ ਨੂੰਹਾਂ (ਡਾ ਗੁਰਸੇਵਕ ਸਿੰਘ ਗਿੱਲ-ਡਾ ਸਵਰਨਜੀਤ ਕੌਰ ਗਿੱਲ ਪ੍ਰੈਗਮਾ ਹਸਪਤਾਲ ਅਤੇ ਹੈਰੀ ਗਿੱਲ-ਅੰਮਿ੍ਤ ਕੌਰ ਗਿੱਲ) ਤੋਂ ਇਲਾਵਾ ਪੁੱਤਰੀ ਤੇ ਜਵਾਈ (ਡਾ ਇੰਦਰਜੀਤ ਕੌਰ-ਡਾ ਰਮਨਦੀਪ ਸਿੰਘ) ਸਹਿਤ ਪੋਤਰੇ -ਪੋਤਰੀਆਂ ਤੇ ਦੋਹਤੇ-ਦੋਹਤੀ ਨੂੰ ਛੱਡ ਗਏ ਹਨ। ਦੱਸਣਾ ਬਣਦਾ ਹੈ ਕਿ ਬੀਏ,ਬੀਐੱਡ ਪਾਸ ਸੀ: ਦਾਨ ਸਿੰਘ ਜੱਸੀ ਨੇ ਆਪਣੀ ਮਿਹਨਤ, ਦਿਆਨਤਦਾਰੀ ਅਤੇ ਇਮਾਨਦਾਰੀ ਦੇ ਨਾਲ ਇਲਾਕੇ ਵਿੱਚ ਨਾਮ ਕਮਾਇਆ। ਉਨਾਂ ਨੂੰ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਨਜ਼ਦੀਕੀ ਸਾਥੀ ਮੰਨਿਆ ਜਾਂਦਾ ਸੀ, ਜਿੰਨਾਂ ਅਕਾਲੀ ਦਲ ਲਈ ਜੇਲ੍ਹਾਂ ਵੀ ਕੱਟੀਆਂ
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













