Bathinda News: ਉੱਘੇ ਕਮਿਊਨਿਸਟ ਅਤੇ ਸਾਹਿਤਕਾਰ ਕਾ: ਜਰਨੈਲ ਸਿੰਘ ਭਾਈਰੂਪਾ ਅੱਜ ਅਚਾਨਕ ਹੀ ਸਦੀਵੀ ਵਿਛੋੜਾ ਦੇ ਗਏ। ਆਪਣਾ ਸਾਰਾ ਜੀਵਨ ਉਹਨਾਂ ਖੱਬੀ ਲਹਿਰ ਦੇ ਲੇਖੇ ਲਾਇਆ, ਲੰਬਾ ਸਮਾਂ ਉਹ ਲੈਨਿਨ ਕਿਤਾਬ ਘਰ ਤੇ ਪੰਜਾਬ ਬੁੱਕ ਸੈਂਟਰ ਬਠਿੰਡਾ ਦੇ ਪ੍ਰਬੰਧਕ ਰਹੇ। ਕਾ: ਭਾਈਰੂਪਾ ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਦੇ ਵੀ ਮੁਢਲੇ ਮੈਂਬਰਾਂ ਵਿੱਚ ਸ਼ਾਮਲ ਸਨ ਅਤੇ ਹੁਣ ਸਭਾ ਦੀ ਖਜਾਨਚੀ ਵਜੋਂ ਸੇਵਾ ਨਿਭਾ ਰਹੇ ਸਨ। ਉਹਨਾਂ ਨੂੰ ਉੱਚਕੋਟੀ ਦੇ ਕਮਿਊਨਿਸਟਾਂ ਕਾ: ਜੰਗੀਰ ਸਿੰਘ ਜੋਗਾ, ਕਾ: ਤੇਜਾ ਸਿੰਘ ਸੁਤੰਤਰ, ਕਾ: ਧਰਮ ਸਿੰਘ ਫੱਕਰ, ਕਾ: ਭਾਨ ਸਿੰਘ ਭੌਰਾ, ਕਾ: ਜੁਗਿੰਦਰ ਭਸੀਨ, ਕਾ: ਬੂਟਾ ਸਿੰਘ, ਕਾ: ਹਰਪਾਲ ਖੋਖਰ ਹੋਰਾਂ ਨਾਲ ਪਾਰਟੀ ਦਾ ਕੰਮ ਕਰਨ ਦਾ ਮੌਕਾ ਹਾਸਲ ਸੀ। ਉਹ ਆਪਣੇ ਪਿੱਛੇ ਪਤਨੀ, ਦੋ ਪੁੱਤਰ ਅਤੇ ਪੋਤੇ ਪੋਤੀਆਂ ਛੱਡ ਗਏ ਹਨ।
ਇਹ ਵੀ ਪੜ੍ਹੋ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਰਮਚਾਰੀ ਯੂਨੀਅਨਾਂ ਨਾਲ ਉਨ੍ਹਾਂ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਕੀਤੀਆਂ ਮੀਟਿੰਗਾਂ
ਸੀ ਪੀ ਆਈ ਦੇ ਸਾਬਕਾ ਵਿਧਾਇਕ ਕਾ: ਹਰਦੇਵ ਅਰਸ਼ੀ, ਜਿਲ੍ਹਾ ਸਕੱਤਰ ਕਾ: ਬਲਕਰਨ ਸਿੰਘ ਅਤੇ ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਨੇ ਕਾ: ਭਾਈਰੂਪਾ ਦੀ ਮ੍ਰਿਤਕ ਦੇਹ ਤੇ ਲਾਲ ਝੰਡਾ ਪਾ ਕੇ ਉਹਨਾਂ ਦੇ ਖੱਬੀ ਲਹਿਰ ਅਤੇ ਸਾਹਿਤਕ ਖੇਤਰ ਵਿੱਚ ਪਾਏ ਯੋਗਦਾਨ ਪ੍ਰਤੀ ਸਤਿਕਾਰ ਭੇਂਟ ਕੀਤਾ। ਕਾ: ਭਾਈਰੂਪਾ ਦੇ ਪੁੱਤਰਾਂ ਨੇ ਅਗਨੀ ਵਿਖਾ ਕੇ ਮ੍ਰਿਤਕ ਸਰੀਰ ਨੂੰ ਸਪੁਰਦ ਏ ਆਤਿਸ਼ ਕੀਤਾ।ਉਹਨਾਂ ਦੇ ਅੰਤਿਮ ਸਸਕਾਰ ਮੌਕੇ ਕਾ: ਹਰਦੇਵ ਅਰਸ਼ੀ, ਕਾ: ਬਲਕਰਨ ਸਿੰਘ, ਕਾ: ਜਸਵੀਰ ਸਿੰਘ ਆਕਲੀਆ, ਬਜੁਰਗ ਕਮਿਊਨਿਸਟ ਰਾਮ ਜੀ ਦਾਸ ਬਾਘਲਾ, ਇਸਤਰੀ ਸਭਾ ਦੀ ਆਗੂ ਬੀਬੀ ਅੰਮ੍ਰਿਤਪਾਲ ਕੌਰ ਜੋਗਾ, ਸੀਨੀਅਰ ਪੱਤਰਕਾਰ ਬਖਤੌਰ ਢਿੱਲੋਂ, ਨਗਰ ਕੌਸਲਰ ਰਣਬੀਰ ਸਿੰਘ ਰਾਣਾ, ਟੀਚਰਜ ਹੋਮ ਟਰਸਟ ਦੇ ਸਕੱਤਰ ਲਛਮਣ ਸਿੰਘ ਮਲੂਕਾ,
ਸਾਹਿਤਕਾਰ ਜਸਪਾਲ ਮਾਨਖੇੜਾ, ਰਣਜੀਤ ਗੌਰਵ, ਗੋਪਾਲ ਸਿੰਘ, ਬਲਵਿੰਦਰ ਭੁੱਲਰ, ਜਸਪਾਲ ਜੱਸੀ, ਰਣਬੀਰ ਰਾਣਾ, ਦਮਜੀਤ ਦਰਸ਼ਨ, ਸੁਰਿੰਦਰਪ੍ਰੀਤ ਘਣੀਆ, ਰਵਿੰਦਰ ਸੰਧੂ, ਅਮਨ ਦਾਤੇਵਾਸੀਆ, ਸੇਵਾਮੁਕਤ ਡੀ ਐੱਸ ਪੀ ਰੂਪ ਸਿੰਘ, ਸੋਹਣ ਸਿੰਘ ਜਵੰਦਾ, ਇਸ਼ਟਪਾਲ ਸਿੰਘ ਖਿਆਲੀਵਾਲਾ ਆਦਿ ਹਾਜ਼ਰ ਸਨ। ਕਾ: ਭਾਈਰੂਪਾ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ ਕਰਦਿਆਂ ਸੀ ਪੀ ਆਈ ਐੱਮ ਦੇ ਜਿਲ੍ਹਾ ਸਕੱਤਰ ਸੁਖਮਿੰਦਰ ਸਿੰਘ ਬਾਠ, ਹਰਮਿੰਦਰ ਸਿੰਘ ਢਿੱਲੋਂ, ਸੀਟੂ ਆਗੂ ਬਲਕਾਰ ਸਿੰਘ, ਕਾਂਗਰਸ ਦੇ ਜਿਲ੍ਹਾ ਪ੍ਰਧਾਨ ਰਾਜਨ ਗਰਗ, ਕਾ: ਮਹੀਂਪਾਲ, ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਦੇ ਪ੍ਰਧਾਨ ਸੁਖਦਰਸ਼ਨ ਗਰਗ, ਸਮਾਜ ਸੇਵੀ ਗਿਆਨ ਚੰਦ ਬਾਂਸਲ, ਕਹਾਣੀਕਾਰ ਅਤਰਜੀਤ, ਉੱਘੇ ਆਲੋਚਕ ਗੁਰਦੇਵ ਖੋਖਰ ਨੇ ਦੁਖੀ ਪ੍ਰੀਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













