ਲੱਖੇ ਸਿਧਾਣੇ ਨੇ ਕੀਤਾ ਐਲਾਨ, ਕਿਸੇ ਵੀ ਕੀਮਤ ’ਤੇ ਨਹੀਂ ਹੋਣ ਦਿੱਤੀ ਜਾਵੇਗੀ ਇਹ ਪਰੇਡ
Bathinda News: ਪੰਜਾਬ ਦੇ ਵਿਚ ਪਹਿਲੀ ਵਾਰ ਪਵਿੱਤਰ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ 27 ਅਪ੍ਰੈਲ ਨੂੰ ਹੋਣ ਜਾ ਰਹੀ ਪਰਾਈਡ ਪਰੇਡ ਨੂੰ ਲੈ ਕੇ ਸੂਬੇ ਵਿਚ ਵਿਰੋਧ ਉੱਠਣਾ ਸ਼ੁਰੂ ਹੋ ਗਿਆ ਹੈ। ਨਿਹੰਗ ਸਿੰਘਾਂ ਤੋਂ ਬਾਅਦ ਹੁਣ ਸਮਾਜ ਸੇਵੀ ਲੱਖਾ ਸਿਧਾਣਾ ਨੇ ਇਸ ਪਰੇਡ ਦਾ ਸਖ਼ਤ ਵਿਰੋਧ ਕਰਦਿਆਂ ਪੰਜਾਬ ਦੀ ਸ਼ਾਂਤੀ ਨੂੂੰ ਅੱਗ ਲਗਾਉਣ ਲਈ ਇਸਨੂੰ ਇੱਕ ਸੋਝੀ ਸਮਝੀ ਚਾਲ ਕਰਾਰ ਦਿੱਤਾ ਹੈ।
ਬਠਿੰਡਾ ਪ੍ਰੈਸ ਕਲੱਬ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੱਖਾ ਸਿਧਾਣਾ ਨੇ ਕਿਹਾ ਕਿ ‘‘ ਪੰਜਾਬ ਦੀ ਧਰਤੀ ਉੱਤੇ ਗਦਰੀ ਬਾਬਿਆਂ ਤੇ ਸਾਡੇ ਯੋਧਿਆਂ, ਸੂਰਮਿਆਂ ਅਤੇ ਸ਼ਹੀਦਾਂ ਦੇ ਨਾਂ ਉਪਰ ਮੇਲੇ ਲੱਗਦੇ ਦੇਖੇ ਸਨ ਪਰ ਹੁਣ ਪਹਿਲੀ ਵਾਲੀ ‘ਗੇ ਪ੍ਰਾਈਡ ਪਰੇਡ’, ਜਿਸਨੂੰ ਟੈਂਪੂਆਂ ਦਾ ਮੇਲਾ ਵੀ ਕਿਹਾ ਜਾ ਸਕਦਾ ਹੈ, ਲੱਗਣਾ ਇੱਕ ਸ਼ਰਮ ਭਰੀ ਗੱਲ ਹੈ। ’’
ਇਹ ਵੀ ਪੜ੍ਹੋ Ludhiana by-election; ਭਾਜਪਾ ਵੱਲੋਂ ‘ਖਾਸਾ ਵੱਡਾ ਬੰਦਾ’ ਚੋਣ ਮੈਦਾਨ ’ਚ ਉਤਾਰੇ ਜਾਣ ਦੀ ਚਰਚਾ!
ਉਨ੍ਹਾਂ ਕਿਹਾ ਕਿ ਜਦ ਪੂਰੀ ਦੁਨੀਆ ’ਤੇ ਰਾਜ ਕਰਨ ਵਾਲੇ ਅਮਰੀਕਾ ਵਰਗੇ ਦੇਸ ਦੇ ਰਾਸਟਰਪਤੀ ਡੋਨਲਡ ਟਰੰਪ ਨੇ ਐਲਾਨ ਕਰ ਦਿੱਤਾ ਕਿ ਉਨ੍ਹਾਂ ਦੇ ਦੇਸ ਵਿਚ ਥਰਡ ਜੈਂਡਰ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ ਤੇ ਨਾਂ ਹੀ ਫੌਜ ਵਿਚ ਭਰਤੀ ਕੀਤਾ ਜਾਵੇਗਾ ਤਾਂ ਫ਼ਿਰ ਇਸ ਕਲਚਰ ਨੂੰ ਪੰਜਾਬ ਅਤੇ ਉਹ ਵੀ ਅੰਮ੍ਰਿਤਸਰ ਵਰਗੀ ਪਵਿੱਤਰ ਧਰਤੀ ਨੂੰ ਹੀ ਕਿਉਂ ਚੁਣਿਆ ਗਿਆ, ਕਿਸੇ ਡੂੰਘੀ ਸਾਜਸ਼ ਦਾ ਹਿੱਸਾ ਲੱਗਦਾ ਹੈ। ਉਨ੍ਹਾਂ ਐਲਾਨ ਕੀਤਾ ਕਿ 27 ਅਪ੍ਰੈਲ ਨੂੰ ਹੋਣ ਵਾਲੀ ਇਸ ਪਰਾਈਡ ਨੂੰ ਰੋਕਣ ਦੇ ਲਈ ਉਹ ਜਾਣਗੇ ਤੇ ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਇਸਦੇ ਲਈ ਸਰਕਾਰ ਜਿੰਮੇਵਾਰ ਹੋਵੇਗੀ।
ਇਹ ਵੀ ਪੜ੍ਹੋ ਮੰਦਭਾਗੀ ਖ਼ਬਰ: 12ਵੀਂ ਜਮਾਤ ਦੇ ਵਿਦਿਆਰਥੀ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਆਤਮ.ਹੱਤਿਆ
ਲੱਖਾ ਸਿਧਾਣਾ ਨੇ ਕਿਹਾ, ‘‘ ਅਸੀਂ ਇੱਥੇ ਕਿਸੇ ਹਾਲਾਤਾਂ ਦੇ ਵਿੱਚ ਇਹ ਮੇਲੇ ਨਹੀਂ ਲੱਗਣ ਦੇਣੇ, ਕਿਉਂਕਿ ਇਸਦੇ ਨਾਲ ਸਮਾਜ ਅਤੇ ਨੌਜਵਾਨੀ ਉਪਰ ਬੁਰਾ ਪ੍ਰਭਾਵ ਪੈਂਦਾ ਹੈ। ’’ ਉਨਾਂ ਸਵਾਲ ਕਰਦਿਆਂ ਕਿਹਾ ਕਿ ਹੁਣ ਸਾਡੇ ਜਵਾਕ ਅਜਿਹੇ ਮੇਲੇ ਦੇਖਣ ਜਾਣਗੇ ਅਤੇ ਉਹਨਾਂ ਤੋਂ ਪ੍ਰੇਰਨਾ ਲੈਣਗੇ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਪਰਮਜੀਤ ਸਿੰਘ ਅਕਾਲੀ ਸਹਿਤ ਹੋਰਨਾਂ ਵੱਲੋਂ ਵੀ 27 ਅਪ੍ਰੈਲ ਨੂੰ ਸ਼ਾਮ 5 ਵਜੇਂ ਰੋਜ਼ ਗਾਰਡਨ ਤੋਂ ਸ਼ੁਰੂ ਹੋਣ ਵਾਲੇ ਇਸ ਮੇਲੇ ਦੇ ਵਿਰੋਧ ਦਾ ਐਲਾਨ ਕੀਤਾ ਜਾ ਚੁੱਕਾ ਹੈ।
ਉਧਰ ਇਹ ਵੀ ਪਤਾ ਚੱਲਿਆ ਹੈ ਕਿ ਪੰਜਾਬ ਵਿਚ ਵਧਦੇ ਵਿਰੋਧ ਦੇ ਚੱਲਦਿਆਂ ਇਸ ਪਰੇਡ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਵਧਦੇ ਵਿਰੋਧ ਦੇ ਚੱਲਦਿਆਂ ਅੰਮ੍ਰਿਤਸਰ ’ਚ 27 ਨੂੰ ਹੋਣ ਵਾਲੀ ‘Pride Parade’ ਹੋਈ ਰੱਦ !"