ਮਾਣ ਵਾਲੀ ਗੱਲ: ਨਗਰ ਕੌਂਸਲ ਤਲਵੰਡੀ ਭਾਈ ਨੂੰ ਮਿਲਿਆ ‘ਚੇਂਜ ਮੇਕਰ 2024’ ਦਾ ਐਵਾਰਡ

0
35

ਤਲਵੰਡੀ ਭਾਈ, 24 ਦਸੰਬਰ: ਇੰਡੀਆ ਹੈਬੀਟੇਟ ਸੈਂਟਰ ਨਵੀਂ ਦਿੱਲੀ ਵਿਖੇ ਸੈਂਟਰ ਆਫ ਸਾਇੰਸ ਐਂਡ ਇਨਵਾਇਰਮੈਂਟ ਦਿੱਲੀ ਵੱਲੋਂ 19 ਦਸੰਬਰ ਨੂੰ ਕਰਵਾਏ ਗਏ ਨੈਸ਼ਨਲ ਪੱਧਰ ਦੇ ਪ੍ਰੋਗਰਾਮ ਦੌਰਾਨ ਤਲਵੰਡੀ ਭਾਈ ਨਗਰ ਕੌਂਸਲ ਨੇ ਚੇਂਜਮੇਕਰ 2024 ਦਾ ਖਿਤਾਬ ਹਾਸਲ ਕੀਤਾ ਹੈ। ਇਹ ਖਿਤਾਬ ਹਾਸਲ ਕਰਨ ’ਤੇ ਵਿਧਾਇਕ ਫਿਰੋਜ਼ਪੁਰ ਦਿਹਾਤੀ ਸ਼੍ਰੀ ਰਜਨੀਸ਼ ਦਹੀਯਾ ਵੱਲੋਂ ਨਗਰ ਕੌਂਸਲ ਤਲਵੰਡੀ ਭਾਈ ਦੇ ਸਮੂਹ ਅਧਿਕਾਰੀਆਂ ਕਰਮਚਾਰੀਆਂ ਨੂੰ ਵਧਾਈ ਦਿੱਤੀ ਹੈ। ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ:ਨਿਧੀ ਕੁਮਧ ਨੇ ਇਸ ਐਵਾਰਡ ਲਈ ਸਟੇਟ ਐਵਾਰਡੀ ਸੈਨਟਰੀ ਇੰਸਪੈਕਟਰ ਸੁਖਪਾਲ ਸਿੰਘ ਤੇ ਉਹਨਾਂ ਦੀ ਟੀਮ ਨੂੰ ਵੀ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੇ ਯਤਨਾ ਸਦਕਾ ਜ਼ਿਲ੍ਹੇ ਨੂੰ ਪਹਿਲਾਂ ਵੀ ਕਈ ਐਵਾਰਡ ਮਿਲੇ ਹਨ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ ਅਡੀਸ਼ਨਲ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਨੂੰ ਐਡਮਿਨਸਟਰੇਟਰ ਜਨਰਲ ਅਤੇ ਆਫੀਸ਼ੀਅਲ ਟਰੱਸਟੀ ਦਾ ਸੌਪਿਆ ਵਾਧੂ ਚਾਰਜ

ਜਾਣਕਾਰੀ ਦਿੰਦਿਆਂ ਨਗਰ ਕੌਂਸਲ ਤਲਵੰਡੀ ਭਾਈ ਦੇ ਕਾਰਜ ਸਾਧਕ ਅਫਸਰ ਅਸ਼ੀਸ਼ ਕੁਮਾਰ ਅਤੇ ਸੈਨਟਰੀ ਇੰਸਪੈਕਟਰ ਸੁਖਪਾਲ ਸਿੰਘ ਵੱਲੋਂ ਸਾਂਝੇ ਤੌਰ ਤੇ ਦੱਸਿਆ ਗਿਆ ਕਿ ਵੱਲੋਂ ਦੱਸਿਆ ਗਿਆ ਕਿ ਭਾਰਤ ਸਰਕਾਰ ਅਧੀਨ ਸੈਂਟਰ ਆਫ ਸਾਈਜ ਐਂਡ ਇਨਵਾਰਨਮੈਂਟ ਨਵੀਂ ਦਿੱਲੀ ਸ਼੍ਰੀਮਤੀ ਰੂਪਾ ਮਿਸ਼ਰਾ ਜੋਆਇੰਟ ਸੈਕਟਰੀ ਅਤੇ ਮਿਸ਼ਨ ਡਾਇਰੈਕਟਰ ਸਵੱਛ ਭਾਰਤ ਮਿਸ਼ਨ ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰ ਭਾਰਤ ਸਰਕਾਰ ਦੀ ਰਹਿਨੁਮਾਈ ਹੇਠ ਇੰਡੀਆ ਹੈਬੀਟੇਟ ਸੈਂਟਰ ਲੋਧੀ ਰੋਡ ਨਵੀਂ ਦਿੱਲੀ ਵਿਖੇ ਚੇਂਜ ਮੇਕਰ ਕਨਕਲੇਵ ਦੇ ਪ੍ਰੋਗਰਾਮ ਵਿੱਚ ਭਾਰਤ ਦੇਸ਼ ਦੀ 28 ਰਾਜਾਂ ਅਤੇ 3 ਯੂਨੀਅਨ ਟਰੈਟਰੀ ਦੇ ਲਗਭਗ 110 ਅਧਿਕਾਰੀਆਂ/ ਕਰਮਚਾਰੀਆਂ ਅਤੇ ਨੁਮਾਇੰਦਿਆਂ ਵੱਲੋਂ ਭਾਗ ਲਿਆ ਗਿਆ। ਇਸ ਅੰਦਰ ਪੰਜਾਬ ਦੇ 6 ਸ਼ਹਿਰਾਂ ਨੂੰ ਸ਼ਾਮਿਲ ਕੀਤਾ ਗਿਆ ਜਿਸ ਵਿੱਚ ਜਲੰਧਰ, ਫਰੀਦਕੋਟ, ਮਲੋਟ, ਧੁਰੀ ਬੁਡਲਾਡਾ ਅਤੇ ਤਲਵੰਡੀ ਭਾਈ ਦਾ ਨਾਮ ਸ਼ਾਮਿਲ ਸੀ।

ਇਹ ਵੀ ਪੜ੍ਹੋ ਪੰਜਾਬ ਦੇ ਤਕਨੀਕੀ ਖੇਤਰ ਵਿੱਚ ਸਿੱਖਿਆ ਕ੍ਰਾਂਤੀ;ਆਈ.ਟੀ.ਆਈਜ਼. ‘ਚ ਦਾਖਲਿਆਂ ਵਿੱਚ ਭਾਰੀ ਵਾਧਾ ਦਰਜ

ਉਹਨਾਂ ਦੱਸਿਆ ਕਿ ਤਲਵੰਡੀ ਭਾਈ ਸ਼ਹਿਰ ਫਿਰੋਜ਼ਪੁਰ ਜਿਲ੍ਹੇ ਦੇ ਆਸ ਪਾਸ ਜ਼ਿਲਿ੍ਹਆਂ ਵਿੱਚੋਂ ਪਹਿਲਾ ਸ਼ਹਿਰ ਬਣਿਆ, ਜਿਸ ਅੰਦਰ ਇੱਕੋ ਛੱਤ ਥੱਲੇ ਸ਼ਹਿਰ ਦੇ ਸਾਰੇ ਕੱਚਰੇ ਦਾ ਨਿਪਟਾਰਾ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਇਸ ਪਲਾਂਟ ਅੰਦਰ ਕੰਪੋਸਟ ਯੂਨਿਟ, ਐਮ.ਆਰ.ਐਫ ਯੂਨਿਟ, ਬੇਲਿੰਗ ਯੂਨਿਟ, ਸੈਨਟਰੀ ਲੈਂਡਫਿਲ, ਯੂਨਿਟ ਸੀ.ਐਂਡ.ਡੀ ਵੇਸਟ ਪਲਾਂਟ, ਵੇਸਟ ਟੂ ਵੰਡਰ ਅਤੇ ਸਪੈਸ਼ਲ ਵਾਲ ਪੇਂਟਿੰਗ ( ਸਵੱਛਤਾ ਐਕਸਪ੍ਰੈਸ ਤਲਵੰਡੀ ਭਾਈ ) ਮੌਜੂਦ ਹਨ। ਇਸ ਤੋਂ ਇਲਾਵਾ ਤਲਵੰਡੀ ਭਾਈ ਵਿੱਚ ਆਪਣੇ ਲਿਗੇਸੀ ਵੇਸਟ ਦਾ 100% ਰੈਮੀਡੀਸ਼ਨ ਕੀਤਾ ਜਾ ਚੁੱਕਾ ਹੈ ਅਤੇ ਤਲਵੰਡੀ ਭਾਈ ਵੱਲੋਂ ਤਿਆਰ ਕੀਤੇ ਵੇਸਟ ਟੂ ਵੰਡਰ ਪਾਰਕ ਪੂਰੇ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਰਿਹਾ ਹੈ, ਇਸ ਤੋਂ ਇਲਾਵਾ ਨਗਰ ਕੌਂਸਲ ਤਲਵੰਡੀ ਭਾਈ ਵੱਲੋਂ ਆਪਣੇ 3 ਗਾਰਬੇਜ਼ ਵਲੰਬਰੇਬਲ ਪੁਆਇੰਟਾਂ ਨੂੰ ਸਾਫ ਕਰਵਾਉਣ ਉਪਰੰਤ ਇਹਨਾਂ ਦਾ ਸੁੰਦਰੀਕਰਨ ਕਰਵਾਇਆ ਜਾ ਰਿਹਾ ਹੈ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਇੱਕ ਐਸਪੀਰੇਸ਼ਨਲ ਪਬਲਿਕ ਟਾਇਲੇਟ ਦਾ ਨਿਰਮਾਣ ਵੀ ਕਰਵਾਇਆ ਗਿਆ ਹੈ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK

LEAVE A REPLY

Please enter your comment!
Please enter your name here