PRTC ਦੇ ਕੰਡਕਟਰ ਨੇ ਚੈਕਿੰਗ ਇੰਸਪੈਕਟਰਾਂ ਤੋਂ ਦੁਖ਼ੀ ਹੋ ਕੇ ਕੀਤੀ ਆਤਮਹੱਤਿਆ,ਪਰਚਾ ਦਰਜ਼

0
523
+1

Barnala News: ਪੀਆਰਟੀਸੀ ਦੇ ਬਰਨਾਲਾ ਡਿੱਪੂ ਵਿਚ ਤੈਨਾਤ ਇੱਕ ਕੰਡਕਟਰ ਦੇ ਵੱਲੋਂ ਆਪਣੇ ਹੀ ਮਹਿਕਮੇ ਦੇ ਕੁੱਝ ਅਧਿਕਾਰੀਆਂ ਤੋਂ ਦੁਖ਼ੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਹਾਕਮ ਸਿੰਘ ਵਾਸੀ ਪਿੰਡ ਸੇਖਾ ਵਜੋਂ ਹੋਈ ਹੈ, ਜੋਕਿ ਪਿਛਲੇ 23-24 ਸਾਲਾਂ ਤੋਂ ਪੀਆਰਟੀਸੀ ਵਿਚ ਆਪਣੀਆਂ ਸੇਵਾਵਾਂ ਦੇ ਰਿਹਾ ਸੀ। ਹਾਕਮ ਸਿੰਘ ਦੇ ਮੋਬਾਇਲ ਫ਼ੋਨ ਵਿਚੋਂ ਇੱਕ ਆਤਮਹੱਤਿਆ ਨੋਟ ਵੀ ਬਰਾਮਦ ਹੋਇਆ ਹੈ, ਜਿਸਦੇ ਵਿਚ ਉਸਨੇ ਆਪਣੀ ਮੌਤ ਲਈ ਵਿਭਾਗ ਦੇ ਚਾਰ ਮੁਲਾਜਮਾਂ ਨੂੰ ਜਿੰਮੇਵਾਰ ਠਹਿਰਾਇਆ ਹੈ।

ਇਹ ਵੀ ਪੜ੍ਹੋ ਸ਼੍ਰੋਮਣੀ ਕਮੇਟੀ ਦਾ ਬਜ਼ਟ ਇਜਲਾਸ ਅੱਜ, ਹੰਗਾਮੇਦਾਰ ਰਹਿਣ ਦੀ ਸੰਭਾਵਨਾ

ਇਸ ਮਾਮਲੇ ਵਿਚ ਥਾਣਾ ਸਦਰ ਬਰਨਾਲਾ ਦੀ ਪੁਲਿਸ ਨੇ ਮ੍ਰਿਤਕ ਮੁਲਾਜਮ ਦੇ ਪੁੱਤਰ ਅਨਮੋਲ ਸਿੰਘ ਦੇ ਬਿਆਨਾਂ ਉਪਰ ਸੁਖਪਾਲ ਸਿੰਘ, ਹਰਜੀਤ ਸਿੰਘ, ਦਲਜੀਤ ਸਿੰਘ ਤੇ ਹਰਪ੍ਰੀਤ ਸਿੰਘ ਵਿਰੁਧ ਮਰਨ ਲਈ ਮਜਬੂਰ ਕਰਨ ਦੇ ਦੋਸ਼ਾਂ ਹੇਠ ਪਰਚਾ ਦਰਜ਼ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪੁੱਤਰ ਅਨਮੋਲ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਉਸਦਾ ਪਿਤਾ ਪਿਛਲੇ 5-6 ਦਿਨਾਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਚੱਲ ਰਿਹਾ ਸੀ ਤੇ ਪੁੱਛਣ ’ਤੇ ਪਤਾ ਲੱਗਿਆ ਸੀ ਕਿ ਉਸਦੀ ਬੱਸ ਪੀਆਰਟੀਸੀ ਦੇ ਕੁੱਝ ਇੰਸਪੈਕਟਰਾਂ ਨੇ ਚੈਕਿੰਗ ਕੀਤੀ ਸੀ ਤੇ ਚੈਕਿੰਗ ਤੋਂ ਬਾਅਦ ਉਸਨੂੰ ਪੈਸੇ ਦੇਣ ਲਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ 50,000 ਰੁਪਏ ਰਿਸ਼ਵਤ ਲੈਂਦਾ FCI ਦਾ ਕੁਆਲਿਟੀ ਕੰਟਰੋਲ ਮੈਨੇਜਰ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

ਪੈਸੇ ਨਾ ਦੇਣ ’ਤੇ ਉਸਨੂੰ ਨੌਕਰੀ ਤੋਂ ਹਟਾਉਣ ਦੇ ਡਰਾਵੇਂ ਵੀ ਦਿੱਤੇ ਜਾ ਰਹੇ ਸਨ, ਜਿਸਦੇ ਚੱਲਦੇ ਉਸਨੇ ਘਰ ਵਿਚ ਹੀ ਜ਼ਹਿਰੀਲੀ ਵਸਤੂ ਖ਼ਾ ਲਈ। ਹਾਲਾਂਕਿ ਉਸਨੂੰ ਬਚਾਉਣ ਲਈ ਹਸਪਤਾਲ ਲਿਆਂਦਾ ਗਿਆ ਪ੍ਰੰਤੂ ਦਮ ਤੋੜ ਦਿੱਤਾ। ਮ੍ਰਿਤਕ ਦੇ ਲੜਕੇ ਨੇ ਇਹ ਵੀ ਦਾਅਵਾ ਕੀਤਾ ਕਿ ਆਪਣੀ ਮੌਤ ਤੋਂ ਪਹਿਲਾਂ ਉਸਦੇ ਪਿਤਾ ਨੇ ਮੋਬਾਇਲ ਵਿਚੋਂ ਸੁਸਾਇਡ ਨੋਟ ਉਕਤ ਮੁਲਜਮਾਂ ਨੂੰ ਵੀ ਭੇਜਿਆ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here