WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਚੰਡੀਗੜ੍ਹ

ਪੰਜਾਬ ਨੇ ਰਵਾਇਤੀ ਖਣਨ ਸਰੋਤਾਂ ਤੋਂ ਹਟ ਕੇ ਬਹੁਮੁੱਲੇ ਖਣਿਜਾਂ ਦੀ ਖੋਜ ਸਬੰਧੀ ਯਤਨ ਤੇਜ਼ ਕਰਨ ਦਾ ਟੀਚਾ ਮਿੱਥਿਆ

ਚੰਡੀਗੜ੍ਹ, 20 ਸਤੰਬਰ:ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਖਣਨ ਤੇ ਭੂ-ਵਿਗਿਆਨ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਸਰਕਾਰੀ ਤੇ ਪ੍ਰਾਈਵੇਟ ਕੰਪਨੀਆਂ ਨੂੰ ਸੱਦਾ ਦਿੱਤਾ ਹੈ ਕਿ ਸੂਬੇ ਵਿੱਚ ਰੇਤ, ਬਜਰੀ ਤੇ ਗਟਕਾ ਆਦਿ ਖਣਿਜਾਂ ਤੋਂ ਹਟ ਕੇ ਹੋਰਨਾਂ ਕੀਮਤੀ ਖਣਿਜ ਪਦਾਰਥਾਂ ਦੀ ਖੋਜ ਵੱਲ ਉਚੇਚਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ।ਖਣਨ ਅਤੇ ਭੂ-ਵਿਗਿਆਨ ਵਿਭਾਗ ਵੱਲੋਂ ਨੈਸ਼ਨਲ ਮਿਨਰਲ ਐਕਸਪਲੋਰੇਸ਼ਨ ਟਰੱਸਟ (ਐਨ.ਐਮ.ਈ.ਟੀ) ਦੇ ਸਹਿਯੋਗ ਨਾਲ “ਖਣਿਜਾਂ ਦੀ ਖੋਜ” ਵਿਸ਼ੇ ‘ਤੇ ਇੱਥੇ ਕਰਵਾਈ ਗਈ ਵਰਕਸ਼ਾਪ ਦੌਰਾਨ ਬੋਲਦਿਆਂ ਕੈਬਨਿਟ ਮੰਤਰੀ ਨੇ ਹਾਲ ਹੀ ਵਿੱਚ ਕੀਤੀਆਂ ਖੋਜਾਂ ਬਾਰੇ ਜਾਣਕਾਰੀ ਦਿੱਤੀ ਤੇ ਇਸ ਖੇਤਰ ਚ ਹੋਰ ਖਣਿਜਾਂ ਦੀ ਪ੍ਰਾਪਤੀ ਸਬੰਧੀ ਸੰਭਾਵਨਾ ‘ਤੇ ਜ਼ੋਰ ਦਿੱਤਾ।

ਉਪ ਚੋਣ ਤੋਂ ਪਹਿਲਾਂ ਬਰਨਾਲਾ ’ਚ ਕਾਂਗਰਸ ਨੂੰ ਵੱਡਾ ਝਟਕਾ, ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ ਹੋਇਆ ‘ਆਪ’ ਵਿੱਚ ਸ਼ਾਮਲ

ਪੰਜਾਬ ਸਰਕਾਰ ਦੇ ਭੂ-ਵਿਗਿਆਨੀਆਂ ਵੱਲੋਂ ਜੁਲਾਈ 2022 ਵਿੱਚ ਸੌਂਪੀ ਗਈ ਰਿਪੋਰਟ ਦਾ ਹਵਾਲਾ ਦਿੰਦਿਆਂ ਸ. ਜੌੜਾਮਾਜਰਾ ਨੇ ਕਿਹਾ ਕਿ ਵਿਗਿਆਨੀਆਂ ਵੱਲੋਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕਬਰਵਾਲਾ ਵਿਖੇ 6 ਮਿਲੀਅਨ ਟਨ ਪੋਟਾਸ਼ੀਅਮ ਦੀ ਖੋਜ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਪੋਟਾਸ਼ੀਅਮ ਦੀ ਜ਼ਿਆਦਾਤਰ ਵਰਤੋਂ ਖਾਦਾਂ ਲਈ ਹੁੰਦੀ ਹੈ ਅਤੇ ਦੇਸ਼ ਵਿੱਚ 99 ਫ਼ੀਸਦੀ ਪੋਟਾਸ਼ ਦੀ ਦਰਾਮਦਗੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਹੋਈਆਂ ਖੋਜਾਂ ਮੁਤਾਬਕ ਪੰਜਾਬ ਦੇਸ਼ ਦਾ ਚੌਥਾ ਅਜਿਹਾ ਸੂਬਾ ਹੈ, ਜਿੱਥੇ ਪੋਟਾਸ਼ੀਅਮ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸਿਰਫ਼ ਰੇਤ ਅਤੇ ਬਜਰੀ ਦੀ ਲੋਕਾਂ ਨੂੰ ਕਿਫ਼ਾਇਤੀ ਸਪਲਾਈ ਵੱਲ ਹੀ ਧਿਆਨ ਨਹੀਂ ਦੇ ਰਹੀ, ਸਗੋਂ ਇਸ ਖੇਤਰ ਵਿੱਚ ਨਵੀਆਂ ਖੋਜਾਂ ਨੂੰ ਵੀ ਉਤਸ਼ਾਹਿਤ ਕਰ ਰਹੀ ਹੈ।

ਮੁੱਖ ਮੰਤਰੀ ਵੱਲੋਂ ਲੁਧਿਆਣਾ ਵਿੱਚ ਬੁੱਢਾ ਨਾਲੇ ਨੂੰ ਮਿਸ਼ਨ ਤਹਿਤ ਸਾਫ਼ ਕਰਨ ਦਾ ਐਲਾਨ

ਉਨ੍ਹਾਂ ਕਿਹਾ ਕਿ ਇਸੇ ਦਿਸ਼ਾ ਵਿੱਚ ਅੱਗੇ ਵੱਧਣ ਲਈ ਅਤੇ ਪ੍ਰਾਈਵੇਟ ਕੰਪਨੀਆਂ ਰਾਹੀਂ ਵੀ ਖੋਜ ਕਾਰਜ ਕਰਵਾਉਣ ਲਈ ਇਹ ਸਮਾਗਮ ਉਲੀਕਿਆ ਗਿਆ ਹੈ। ਉਨ੍ਹਾਂ ਸਰਕਾਰੀ ਅਤੇ ਪ੍ਰਾਈਵੇਟ ਕੰਪਨੀਆਂ ਖੇਤਰ ਦੇ ਭੂ-ਵਿਗਿਆਨੀਆਂ ਨੂੰ ਕਿਹਾ ਕਿ ਉਹ ਕੀਮਤੀ ਖਣਿਜਾਂ ਦੀ ਖੋਜ ਵੱਲ ਉਚੇਚਾ ਧਿਆਨ ਦੇਣ ਜਿਸ ਨਾਲ ਪੰਜਾਬ ਆਰਥਕ ਪੱਖੋਂ ਹੋਰ ਮਜ਼ਬੂਤ ਹੋਵੇਗਾ ਅਤੇ ਰਾਜ ਤੇ ਦੇਸ਼ ਦੀ ਤਰੱਕੀ ਹੋਵੇਗੀ।ਕੈਬਨਿਟ ਮੰਤਰੀ ਨੇ ਇਸ ਖੇਤਰ ਨਵੇੰ ਦਿੱਸਹੱਦੇ ਕਾਇਮ ਕਰਨ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਭਾਰਤ ਸਰਕਾਰ ਨੇ ਖਣਨ ਮੰਤਰਾਲੇ ਨਾਲ ਨਿਰੰਤਰ ਰਾਬਤਾ ਰੱਖਣ ਲਈ ਵੀ ਕਿਹਾ ਤਾਂ ਜੋ ਖੋਜ ਕਾਰਜਾਂ ਵਿੱਚ ਕਿਸੇ ਤਰ੍ਹਾਂ ਦੀ ਖੜੋਤ ਨਾ ਆਵੇ।ਵਰਕਸ਼ਾਪ ਵਿੱਚ ਹੋਰਨਾਂ ਪਤਵੰਤਿਆਂ ਤੋਂ ਇਲਾਵਾ ਖਣਨ ਤੇ ਭੂ-ਵਿਗਿਆਨ ਵਿਭਾਗ ਦੇ ਸਕੱਤਰ ਸ੍ਰੀ ਗੁਰਕਿਰਤ ਕਿਰਪਾਲ ਸਿੰਘ,ਜਿਓਲੌਜੀਕਲ ਸਰਵੇਅ ਆਫ਼ ਇੰਡੀਆ ਦੇ ਡੀ.ਡੀ.ਜੀ. ਡਾ. ਸ਼੍ਰੀਮਤੀ ਗੁਪਤਾ, ਸੁਪਰਿੰਟੇਂਡਿੰਗ ਭੂ-ਵਿਗਿਆਨੀ, ਐਨ.ਐਮ.ਈ.ਟੀ, ਖਣਨ ਮੰਤਰਾਲਾ ਸ੍ਰੀਮਤੀ ਅੰਜੂ ਸੀ.ਐਸ. ਅਤੇ ਹਰਿੰਦਰਪਾਲ ਸਿੰਘ ਬੇਦੀ, ਮੁੱਖ ਇੰਜੀਨੀਅਰ, ਮਾਈਨਿੰਗ, ਪੰਜਾਬ ਵੀ ਮੌਜੂਦ ਰਹੇ।

ਫਾਜ਼ਿਲਕਾ ਦੇ ਐਸਐਸਪੀ ਵੱਲੋਂ ਪਬਲਿਕ ਦਰਬਾਰ ਦਾ ਆਯੋਜਨ, ਮੌਕੇ ‘ਤੇ ਸ਼ਿਕਾਇਤਾਂ ਦੇ ਨਿਪਟਾਰੇ ਦਾ ਯਤਨ

ਵਰਕਸ਼ਾਪ ਦੇ ਪਹਿਲੇ ਤਕਨੀਕੀ ਸੈਸ਼ਨ ਦਾ ਸੰਚਾਲਨ ਜਿਓਲੌਜੀਕਲ ਸਰਵੇਅ ਆਫ਼ ਇੰਡੀਆ ਦੇ ਡਾਇਰੈਕਟਰ ਸ੍ਰੀ ਏ.ਕੇ. ਤਲਵਾੜ ਨੇ ਕੀਤਾ। ਉਨ੍ਹਾਂ ਪੰਜਾਬ ਵਿੱਚ ਪੋਟਾਸ਼ ਲਈ ਜਿਓਲੌਜੀਕਲ ਸਰਵੇਅ ਆਫ਼ ਇੰਡੀਆ ਵੱਲੋਂ ਕੀਤੀ ਖੋਜ ਬਾਰੇ ਗੱਲ ਕੀਤੀ ਅਤੇ ਪੰਜਾਬ ਵਿੱਚ ਪੋਟਾਸ਼ ਦੀ ਖੋਜ ਸਬੰਧੀ ਮੌਜੂਦਾ ਅਤੇ ਭਵਿੱਖੀ ਸੰਭਾਵਨਾਵਾਂ ਬਾਰੇ ਚਰਚਾ ਕੀਤੀ।ਦੂਜੇ ਤਕਨੀਕੀ ਸੈਸ਼ਨ ਦਾ ਸੰਚਾਲਨ ਜਿਓਲੌਜੀਕਲ ਸਰਵੇਅ ਆਫ਼ ਇੰਡੀਆ ਦੇ ਡਾਇਰੈਕਟਰ ਸ੍ਰੀਮਤੀ ਅਪਰਾਜਿਤਾ ਭੱਟਾਚਾਰੀਆ ਨੇ ਕੀਤਾ। ਉਨ੍ਹਾਂ “ਵਾਤਾਵਰਣ ਅਧਿਐਨ ਬਾਰੇ ਨੈਸ਼ਨਲ ਜੀਓਕੈਮੀਕਲ ਮੈਪਿੰਗ” ਵਿਸ਼ੇ ‘ਤੇ ਭਾਸ਼ਣ ਦਿੱਤਾ। ਇਸ ਉਪਰੰਤ ਐਨ.ਪੀ.ਈ.ਏਜ਼ ਅਤੇ ਹੋਰ ਵਿਭਾਗੀ ਅਧਿਕਾਰੀਆਂ/ਕਰਮਚਾਰੀਆਂ ਨਾਲ ਗੱਲਬਾਤ ਵੀ ਕੀਤੀ ਗਈ।

 

Related posts

ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਭਾਜਪਾ ਵੱਲੋਂ ਨਵੀਆਂ ਨਿਯੁਕਤੀਆਂ

punjabusernewssite

ਪੰਜਾਬ ‘ਚ ‘ਆਪ’ ਤੇ ਕਾਂਗਰਸ ਦੇ ਗੱਠਜੋੜ ਤੇ ਬੋਲੇ ਵੜਿੰਗ, ਸਿੱਧੂ ਨੂੰ ਲੈ ਕੇ ਕਹਿ ਵੱਡੀ ਗੱਲ

punjabusernewssite

ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪ ਵੱਲੋਂ ਵੱਡਾ ਫ਼ੇਰਬਦਲ, 557 ਨਵੇਂ ਅਹੁੱਦੇਦਾਰ ਬਣਾਏ

punjabusernewssite