Punjab News, 22 ਜਨਵਰੀ: ਕਿਸਾਨਾਂ ਵਲੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ 13 ਫਰਵਰੀ, 2024 ਤੋਂ ਲਗਾਤਾਰ ਅੰਦੋਲਨ (Protest) ਕੀਤਾ ਜਾ ਰਿਹਾ ਹੈ। ਇਸ ਮਾਮਲੇ ‘ਚ ਅੱਜ (ਬੁੱਧਵਾਰ) ਨੂੰ ਸੁਰੀਮ ਕੋਰਟ (Supreme Court) ਦੇ ਵਿੱਚ ਸੁਣਵਾਈ ਕੀਤੀ ਜਾਵੇਗੀ, ਅਤੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Jagjit Singh Dallewal) ਦੀ ਸਿਹਤ ਰਿਪੋਰਟ (Health Report) ਵੀ ਪੰਜਾਬ ਸਰਕਾਰ ਵੱਲੋਂ ਕੋਰਟ ਅੱਗੇ ਪੇਸ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ਡੱਲੇਵਾਲ ਨੂੰ ਵਰਤ ਦੇ 58ਵੇਂ ਦਿਨ ਟਰਾਲੀ ਤੋਂ ਬਾਹਰ ਲਿਆਂਦਾ ਜਾਵੇਗਾ। ਉਨ੍ਹਾਂ ਨੂੰ ਸਟੇਜ ਦੇ ਨੇੜੇ ਬਣਾਈ ਜਾ ਰਹੀ ਟਰਾਲੀ/ਕਮਰੇ ਵਿੱਚ ਸ਼ਿਫਟ ਕੀਤਾ ਜਾਵੇਗਾ, ਜਿੱਥੇ ਉਹ ਆਸਾਨੀ ਨਾਲ ਧੁੱਪ ਲੈ ਸਕਣਗੇ।
ਇਹ ਵੀ ਪੜ੍ਹੋ : ਕਬਰਸਤਾਨ ’ਚ ਮੁਰਦੇ ਦਫ਼ਨਾਉਣ ਬਦਲੇ ‘ਜਬਰੀ’ ਵਸੂਲੀ ਕਰਨ ਵਾਲੇ ਮੁਸਲਿਮ ਆਗੂ ਵਿਰੁਧ ਪਰਚਾ ਦਰਜ਼
ਇੱਥੇ ਦੱਸਣਾ ਬਣਦਾ ਹੈ ਕਿ 121 ਕਿਸਾਨਾਂ ਦੇ ਮਰਨ ਵਰਤ ‘ਤੇ ਹੋਣ ਦੇ ਦਬਾਅ ਕਾਰਨ ਡੱਲੇਵਾਲ ਹੁਣ ਇਲਾਜ ਕਰਵਾਉਣ ਲਈ ਸਹਿਮਤ ਹੋ ਗਏ ਹਨ, ਅਤੇ ਉਨ੍ਹਾਂ ਨੇ ਮੈਡੀਕਲ ਸਹਾਇਤਾ ਲੈਣੀ ਸ਼ੁਰੂ ਕਰ ਦਿੱਤੀ ਹੈ। ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਉਨ੍ਹਾਂ ‘ਤੇ ਨਜ਼ਰ ਰੱਖ ਰਹੀਆਂ ਹਨ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਉਨ੍ਹਾਂ ਨੂੰ ਮਿਲਣ ਲਈ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ : ਨਸ਼ਾ ਤਸਕਰਾਂ ਵੱਲੋਂ ਨਸ਼ੇ ਦੀ ਤਸਕਰੀ ਕਰਕੇ ਇਕੱਠੀ ਕੀਤੀ ਕੁੱਲ ਕਰੀਬ 8 ਕਰੋੜ ਰੁਪਏ ਦੀ ਜਾਇਦਾਦ ਨੂੰ ਬਠਿੰਡਾ ਪੁਲਿਸ ਨੇ ਕੀਤਾ ਫਰੀਜ
ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਆਪਣੀ ਅਗਲੀਆਂ ਯੋਜਨਾਵਾਂ ਦੱਸਦੇ ਹੋਏ ਐਲਾਨ ਕੀਤਾ ਹੈ ਕਿ- 26 ਜਨਵਰੀ ਨੂੰ ਉਹ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕੱਢਣਗੇ, ਅਤੇ ਦਿੱਲੀ ਵੱਲ ਮਾਰਚ ਕਰਨ ਬਾਰੇ ਫੈਸਲਾ ਲਿਆ ਜਾਵੇਗਾ। ਜਦੋਂ ਕਿ 14 ਫਰਵਰੀ ਨੂੰ ਕਿਸਾਨ ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਨੂੰ ਵੀ ਮਿਲਣਗੇ।
Share the post "ਪੰਜਾਬ ਸਰਕਾਰ Dallewal ਦੀ ਸਿਹਤ ਰਿਪੋਰਟ Supreme Court ‘ਚ ਕਰੇਗੀ ਪੇਸ਼, ਸੁਣਵਾਈ ਅੱਜ"