ਪੰਜਾਬ ਦੀ ਸ਼ਰਾਬ ਦੀ ਗੁਜ਼ਰਾਤ ’ਚ ਤਸਕਰੀ; ਹਰਿਆਣਾ ’ਚ ਤੇਲ ਟੈਂਕਰ ਵਿਚੋਂ 900 ਪੇਟੀ ਬਰਾਮਦ

0
124
+2

ਫ਼ਤਿਹਾਬਾਦ, 25 ਜਨਵਰੀ: ਗੁਜਰਾਤ ਸੂਬੇ ਵਿਚ ਸਰਾਬ ਦੀ ਵਿੱਕਰੀ ’ਤੇ ਪਾਬੰਦੀ ਦੇ ਚੱਲਦਿਆਂ ਦੂਜੇ ਸੂਬਿਆਂ ਵਿਚੋਂ ਸ਼ਰਾਬ ਦੀ ਤਸਕਰੀ ਜਾਰੀ ਹੈ। ਅਜਿਹੇ ਹੀ ਇੱਕ ਤਸਕਰੀ ਦੇ ਮਾਮਲੇ ਦੀ ਪਰਦਾਫ਼ਾਸ ਕਰਦਿਆਂ ਹਰਿਆਣਾ ਪੁਲਿਸ ਨੇ ਪੰਜਾਬ ਤੋਂ ਗੁਜਰਾਤ ਭੇਜੀ ਜਾ ਰਹੀ ਸ਼ਰਾਬ ਨਾਲ ਭਰਿਆ ਇੱਕ ਤੇਲ ਟੈਂਕਰ ਬਰਾਮਦ ਕੀਤਾ ਹੈ। ਸਿਰਸਾ ਤੋਂ ਫ਼ਤਿਹਬਾਦ ਨੂੰ ਆ ਰਹੇ ਇਸ ਤੇਲ ਟੈਂਕਰ ਨੂੰ ਪੁਲਿਸ ਤੇ ਐਕਸਾਈਜ਼ ਵਿਭਾਗ ਦੀ ਟੀਮ ਨੇ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਕਾਬੂ ਕੀਤਾ। ਇਸ ਟੈਂਕਰ ਦੇ ਵਿਚ ਗੁਪਤ ਤਰੀਕੇ ਨਾਲ ਸਟੋਰ ਕੀਤੀ ਪੰਜਾਬ ਦੀ ਸਰਕਾਰ ਦੀ 900 ਪੇਟੀ ਬਰਾਮਦ ਹੋਈ ਹੈ।

ਇਹ ਵੀ ਪੜ੍ਹੋ ਫ਼ਗਵਾੜਾ ਨੂੰ ਅੱਜ ਮਿਲੇਗਾ ਮੇਅਰ ਤੇ ਅੰਮ੍ਰਿਤਸਰ ’ਚ ਚੋਣ 27 ਨੂੰ, ਕਾਂਗਰਸ ਤੇ ਆਪ ’ਚ ਸਖ਼ਤ ਮੁਕਾਬਲਾ

ਇੰਨ੍ਹਾਂ ਪੇਟੀਆਂ ਉਪਰ ‘ਸਿਰਫ਼ ਪੰਜਾਬ’ ਵਿਕਰੀ ਲਿਖਿਆ ਹੋਇਆ ਸੀ। ਤੇਲ ਟੈਂਕਰ ਦੇ ਡਰਾਈਵਰ ਨੂੰ ਕਾਬੂ ਕਰਦਿਆਂ ਪੁਲਿਸ ਨੇ ਜੋ ਮੁਢਲੀ ਪੁਛਗਿਛ ਕੀਤੀ ਹੈ, ਉਸ ਵਿਚ ਡਰਾਈਵਰ ਨੇ ਖ਼ੁਲਾਸਾ ਕੀਤਾ ਹੈ ਕਿ ਉਹ ਇਹ ਸ਼ਰਾਬ ਫ਼ਾਜਲਿਕਾ ਇਲਾਕੇ ਵਿਚਂੋ ਲੋਡ ਕਰਕੇ ਲਿਆ ਰਿਹਾ ਸੀ ਤੇ ਅੱਗੇ ਗੁਜਰਾਤ ਜਾਣਾ ਸੀ। ਹਰਿਆਣਾ ਪੁਲਿਸ ਨੇ ਇਸ ਮਾਮਲੇ ਵਿਚ ਪਰਚਾ ਦਰਜ਼ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਕਿ ਇਹ ਸਰਾਬ ਕਿਸ ਠੇਕੇਦਾਰ ਅਤੇ ਕਿਸ ਡਿਸਟਲਰੀ ਦੀ ਹੈ ਅਤੇ ਅੱਗੇ ਕਿਸਨੂੰ ਸਪਲਾਈ ਕੀਤੀ ਜਾਣੀ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

 

+2

LEAVE A REPLY

Please enter your comment!
Please enter your name here