ਤਰਨਤਾਰਨ, 12 ਨਵੰਬਰ : ਪੰਜਾਬ ਪੁਲਿਸ ਦੀ ਇੱਕ ਵੀਡੀਓ ਸੋਸਲ ਮੀਡੀਆ ’ਤੇ ਕਾਫ਼ੀ ਵਾਈਰਲ ਹੋ ਰਹੀ ਹੈ। ਇਹ ਵੀਡੀਓ ਪੁਲਿਸ ਮੁਲਾਜਮਾਂ ਵੱਲੋਂ ਇੱਕ ਨਕਲੀ ਮੁੱਖ ਮੰਤਰੀ ਨੂੰ ਲੰਮਾ ਪਾ ਕੇ ਕੁੱਟਣ ਦੀ ਹੈ। ਅਸਲ ਦੇ ਵਿਚ ਇਹ ਮੁੱਖ ਮੰਤਰੀ ਸਿਰਫ਼ ਨਾਂ ਦਾ ਹੀ ਮੁੱਖ ਮੰਤਰੀ ਹੈ, ਜਿਹੜਾ ਇਸ ਨਾਮ ਹੇਠ ਸ਼ੋਸਲ ਮੀਡੀਆ ‘ਤੇ ਕਾਫ਼ੀ ਲੰਮੇ ਸਮੇਂ ਤੋਂ ਸਰਗਰਮ ਹੈ। ਇਸ ਨੌਜਵਾਨ ਨੂੰ ਕਾਬੂ ਕਰਨ ਗਈ ਪੁਲਿਸ ਨਾਲ ਹੱਥੋਪਾਈ ਤੋਂ ਇਲਾਵਾ ਇੱਕ ਮੁਲਾਜਮ ਦੀ ਕਥਿਤ ਤੌਰ ‘ਤੇ ਦਸਤਾਰ ਨੂੰ ਉਤਾਰਨ ਦੀ ਵੀ ਕੋਸ਼ਿਸ ਕੀਤੀ ਗਈ, ਜਿਸਤੋਂ ਬਾਅਦ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਗੁੱਸਾ ਆ ਗਿਆ ਤੇ ਉਨ੍ਹਾਂ ਇਸ ਨੂੰ ਸੜਕ ’ਤੇ ਹੀ ਢਾਹ ਲਿਆ। ਇਸ ਦੌਰਾਨ ਹੀ ਕਿਸੇ ਨੇ ਵੀਡੀਓ ਬਣਾ ਲਈ ਤੇ ਇਹ ਵਾਈਰਲ ਕਰ ਦਿੱਤੀ।
ਇਹ ਵੀ ਪੜ੍ਹੋਮਾਨਸਾ ਦੇ ਪੈਟਰੋਲ ਪੰਪ ਗ੍ਰਨੇਡ ਹਮਲੇ ਪਿੱਛੇ ਵੀ ਕੈਨੇਡਾ ਸਥਿਤ ਅਰਸ਼ ਡੱਲਾ ਦਾ ਹੱਥ; ਮੁੱਖ ਦੋਸ਼ੀ ਗ੍ਰਿਫਤਾਰ
ਜਿਕਰਯੋਗ ਹੈ ਕਿ ਧਰਮਪ੍ਰੀਤ ਸਿੰਘ ਉਰਫ਼ ਮੁੱਖ ਮੰਤਰੀ ਨਾਂ ਦਾ ਇਹ ਨੌਜਵਾਨ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਵਿਚ ਆਉਂਦੇ ਪਿੰਡ ਦੀਨੇਵਾਲ ਦਾ ਰਹਿਣ ਵਾਲਾ ਹੈ। ਇਹ ਪਿਛਲੇ ਕਈ ਸਾਲਾਂ ਤੋਂ ਸੋਸਲ ਮੀਡੀਆ ’ਤੇ ਮੁੱਖ ਮੰਤਰੀ ਦੇ ਨਾਂ ਹੇਠ ਪੇਜ਼ ਬਣਾ ਕੇ ਆਪਣੀਆਂ ਵੀਡੀਓ ਪਾਉਂਦਾ ਰਹਿੰਦਾ ਹੈ। ਹੁਣ ਪਤਾ ਚੱਲਿਆ ਹੈ ਕਿ ਇਹ ਦੋ ਦਿਨ ਪਹਿਲਾਂ ਜਦ ਅਪਣੇ ਪਿੰਡ ਵਿਚ ਹੀ ਕਿਸੇ ਦੇ ਦੁੱਧ ਲੈਣ ਜਾ ਰਿਹਾ ਸੀ ਤਾਂ ਰਾਸਤੇ ਵਿਚ ਇਸਨੂੰ ਕੁੱਤਾ ਪੈ ਗਿਆ ਪਰ ਮੁੱਖ ਮੰਤਰੀ ਨੇ ਵੀ ਆਪਣੇ ਕੋਲ ਰੱਖੀ ਕ੍ਰਿਪਾਨ ਕੱਢ ਲਈ ਤੇ ਕੁੱਤੇ ਉਪਰ ਹਮਲਾ ਕਰ ਦਿੱਤਾ। ਇਸ ਗੱਲ ਨੂੂੰ ਲੈ ਕੇ ਇਸਦੀ ਕੁੱਤੇ ਦੇ ਮਾਲਕਾਂ ਨਾਲ ਲੜਾਈ ਹੋ ਗਈ, ਜੋ ਥਾਣੇ ਤੱਕ ਪੁੱਜ ਗਈ।
ਇਹ ਵੀ ਪੜ੍ਹੋਇਲੈਕਸ਼ਨ ਕਮਿਸ਼ਨ ਦੀ ਵੱਡੀ ਕਾਰਵਾਈ: ਡੇਰਾ ਬਾਬਾ ਨਾਨਕ ਦਾ ਡੀਐਸਪੀ ਬਦਲਿਆਂ
ਥਾਣੇਦਾਰ ਗੁਰਭੇਜ ਸਿੰਘ ਮੁਤਾਬਕ ਇੱਕ ਮਹਿਲਾ ਨੇ ਇਸ ਸਬੰਧ ਵਿਚ 112 ’ਤੇ ਸਿਕਾਇਤ ਕਰ ਦਿੱਤੀ ਤੇ ਜਦ ਪੁਲਿਸ ਮੌਕੇ ’ਤੇ ਪੁੱਜੀ ਤਾਂ ਇਸਨੂੰ ਗੱਡੀ ਵਿਚ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਹੀ ਉਲਝ ਗਿਆ, ਜਿਸ ਕਾਰਨ ਇਸਨੂੰ ਕਾਬੂ ਕਰਨ ਲਈ ਕੁੱਝ ਸਖ਼ਤੀ ਕਰਨੀ ਪਈ। ਉਧਰ ਮੀਡੀਆ ’ਤੇ ਆਪਣੇ ਨਾਲ ਵਾਪਰੀ ਘਟਨਾ ਦਾ ਜਿਕਰ ਕਰਦਿਆਂ ਧਰਮਪ੍ਰੀਤ ਸਿੰਘ ਉਰਫ਼ ਮੁੱਖ ਮੰਤਰੀ ਨੇ ਪੁਲਿਸ ਉਪਰ ਆਪਣੀ ਨਜਾਇਜ਼ ਕੁੱਟਮਾਰ ਕਰਨ ਅਤੇ ਕੇਸਾਂ ਦੀ ਬੇਅਦਬੀ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਇਸ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕੀਤੀ ਹੈ। ਫ਼ਿਲਹਾਲ ਇਹ ਘਟਨਾ ਸੋਸਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।