ਬਠਿੰਡਾ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਣਗੇ ਮੇਅਰ: ਕਪੂਰ/ ਜੌੜਾ
Bathinda News : ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਅਮਿਤ ਕਪੂਰ ਅਤੇ ਕਰਤਾਰ ਸਿੰਘ ਜੌੜਾ ਦੀ ਅਗਵਾਈ ਹੇਠ ਅੱਜ ਪੰਜਾਬ ਪ੍ਰਦੇਸ਼ ਵਪਾਰ ਮੰਡਲ ਅਤੇ ਬਠਿੰਡਾ ਵਪਾਰ ਮੰਡਲ ਦੇ ਅਹੁੱਦੇਦਾਰਾਂ ਵੱਲੋਂ ਨਵਨਿਯੁਕਤ ਮੇਅਰ ਪਦਮਜੀਤ ਸਿੰਘ ਮਹਿਤਾ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਟੀਮ ਨੇ ਮੇਅਰ ਤੇ ਉਹਨਾਂ ਦੇ ਪਿਤਾ ਪੰਜਾਬ ਕ੍ਰਿਕਟ ਐਸ਼ੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਦਾ ਮੁੰਹ ਮਿੱਠਾ ਕਰਵਾਇਆ।
ਇਸ ਮੌਕੇ ’ਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸਟੇਟ ਚੇਅਰਮੈਨ ਕਰਤਾਰ ਸਿੰਘ ਜੌੜਾ, ਰਾਮਾ ਸ਼ੰਕਰ ਖਜਾਨਚੀ, ਆਈਟੀ ਸੈਲ ਦੇ ਦੇਵਅਸ਼ੀਸ ਕਪੂਰ, ਸ਼ਹਿਰੀ ਪ੍ਰਧਾਨ ਜੀਵਨ ਲਾਲ ਗੋਇਲ, ਸਕੱਤਰ ਪ੍ਰਮੋਦ ਜੈਨ, ਸੰਦੀਪ ਓਬਰਾਏ, ਕਰਿਸ਼ਨ ਗਰਗ, ਦੁਰਗਾ ਦਾਸ, ਦਰਵਜੀਤ ਮੈਰੀ, ਗਗਨ ਜਵੈਲਰਜ, ਸਵਿਸ਼ ਗਰੋਵਰ, ਰਾਹੁਲ ਅਰੋੜਾ, ਗੋਰਾ ਲਾਲ ਬਾਂਸਲ ਅਤੇ ਬਹੁਤ ਸਾਰੇ ਵਪਾਰੀਆਂ ਨੇ ਸ਼ਹਿਰ ਦੀ ਖੁਸ਼ਹਾਲੀ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਆਪਣੀਆਂ ਮੁਸ਼ਕਿਲਾਂ ਦੱਸੀਆਂ।
ਇਹ ਵੀ ਪੜ੍ਹੋ ਪੰਜਾਬ ਨੂੰ ਇੱਕ ਮਾਡਲ ਸੂਬਾ ਬਣਾਉਣ ਲਈ ਦਿੱਲੀ ਦੀ ਮੁਹਾਰਤ ਦੀ ਵਰਤੋਂ ਕਰਾਂਗੇ: ਭਗਵੰਤ ਮਾਨ
ਇਸ ਦੌਰਾਨ ਨਵੇਂ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਸਾਰਿਆਂ ਨੂੰ ਭਰੋਸਾ ਦਿੱਤਾ ਕਿ ਸ਼ਹਿਰ ਵਿੱਚ ਹੁਣ ਹਰੇਕ ਕੰਮ ਪਹਿਲ ਦੇ ਅਧਾਰ ’ਤੇ ਹੋਣਗੇ। ਇਸ ਮੌਕੇ ਤੇ ਅਮਿਤ ਕਪੂਰ ਅਤੇ ਕਰਤਾਰ ਸਿੰਘ ਜੌੜਾ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਬਠਿੰਡਾ ਦੇ ਵਿਕਾਸ ਵਿੱਚ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਅਹਿਮ ਭੂਮਿਕਾ ਨਿਭਾਉਣਗੇਂ ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ।
Share the post "ਪੰਜਾਬ ਪ੍ਰਦੇਸ਼ ਅਤੇ ਬਠਿੰਡਾ ਵਪਾਰ ਮੰਡਲ ਨੇ ਨਵਨਿਯੁਕਤ ਮੇਅਰ ਪਦਮਜੀਤ ਮਹਿਤਾ ਨੂੰ ਕੀਤਾ ਸਨਮਾਨਿਤ"