SAS Nagar News: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਹੜੇ ਵਿੱਚ ਚੇਅਰਮੈਨ ਡਾ. ਅਮਰਪਾਲ ਸਿੰਘ, ਆਈ.ਏ.ਐੱਸ. (ਰਿਟਾਇਰਡ) ਦੀ ਅਗਵਾਈ ਹੇਠ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ “ਦਾਸਤਾਂ-ਏ-ਸ਼ਹੀਦੀ ਸਾਕੇ” ਦੀ ਲੜੀ ਤਹਿਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀਆਂ ਲਸਾਨੀ ਸ਼ਹਾਦਤਾਂ ਨੂੰ ਯਾਦ ਕਰਦੇ ਹੋਏ ਦੋ ਰੋਜ਼ਾ ਸਮਾਗਮ ਕਰਵਾਇਆ ਗਿਆ।ਸਮਾਗਮ ਦੀ ਸ਼ੁਰੂਆਤ ਸਵੇਰ ਦੀ ਸਭਾ ਦੌਰਾਨ “ਦਾਸਤਾਂ-ਏ-ਚਮਕੌਰ” ਸਿਰਲੇਖ ਹੇਠ “ਦਸ਼ਮੇਸ਼ ਪਿਤਾ, ਚਾਰ ਸਾਹਿਬਜ਼ਾਦੇ ਅਤੇ ਸਿੱਖ” ਵਿਸ਼ੇ ’ਤੇ ਪ੍ਰਭਾਵਸ਼ਾਲੀ ਵਖਿਆਨ ਨਾਲ ਹੋਈ। ਇਸ ਦੌਰਾਨ ਖਾਲਸਾ ਪੰਥ ਦੀ ਸਾਜਨਾ ਤੋਂ ਲੈ ਕੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਦੀ ਮਹਾਨ ਸ਼ਹਾਦਤ ਦੀ ਦਾਸਤਾਂ ਬੜੀ ਹੀ ਭਾਵੁਕਤਾ ਨਾਲ ਸਾਂਝੀ ਕੀਤੀ ਗਈ ਅਤੇ ਗੁਰੂ ਸਾਹਿਬਾਨ ਵੱਲੋਂ ਕੌਮ ਅਤੇ ਸਮੂਹ ਮਨੁੱਖਤਾ ਪ੍ਰਤੀ ਦਰਸਾਈ ਗਈ ਅਟੱਲ ਦ੍ਰਿੜਤਾ ਨੂੰ ਯਾਦ ਕੀਤਾ ਗਿਆ।
ਇਹ ਵੀ ਪੜ੍ਹੋ Punjab Police ਦੇ ANTF ਵਿੰਗ ਨੂੰ ਮਿਲੀ ਵੱਡੀ ਸਫਲਤਾ, ਸਰਹੱਦੋਂ ਪਾਰ ਆਈ 12 ਕਿਲੋ ਹੈਰੋਇਨ ਬਰਾਮਦ
ਸ਼ਾਮ ਦੀ ਸਭਾ ਵਿੱਚ ਬੜੂ ਸਾਹਿਬ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੇ ਅਨਾਹਦ ਜੱਥਾ ਵੱਲੋਂ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਰਵਾਇਤੀ ਤੰਤੀ ਸਾਜਾਂ ਨਾਲ ਦੋ ਘੰਟੇ ਤੱਕ ਕੀਰਤਨ ਕਰਕੇ ਰਾਗਾਂ ਰਾਹੀਂ ਸੰਗਤ ਨੂੰ ਆਤਮਿਕ ਤੌਰ ’ਤੇ ਨਿਹਾਲ ਕੀਤਾ ।ਦੂਜੇ ਦਿਨ ਦੀ ਸ਼ੁਰੂਆਤ “ਦਾਸਤਾਂ-ਏ-ਸਰਹੰਦ” ਸਿਰਲੇਖ ਹੇਠ “ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ: ਬਿਖੜੇ ਪੈਂਡੇ ਤੇ ਸ਼ਹੀਦੀਆਂ” ਵਿਸ਼ੇ ’ਤੇ ਭਾਵਪੂਰਣ ਵਖਿਆਨ ਨਾਲ ਹੋਈ। ਵਖਿਆਨ ਦੌਰਾਨ ਦਰਸਾਇਆ ਗਿਆ ਕਿ ਕਿਵੇਂ ਮਾਤਾ ਗੁਜਰੀ ਜੀ ਨੇ ਅਡੋਲ ਰਹਿੰਦਿਆਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਧਰਮ ਦੇ ਮਾਰਗ ’ਤੇ ਅਡਿੱਗ ਰਹਿਣ ਦੀ ਪ੍ਰੇਰਣਾ ਦਿੱਤੀ ਅਤੇ ਸਾਹਿਬਜ਼ਾਦਿਆਂ ਨੇ ਜੈਕਾਰੇ ਛੱਡਦੇ ਹੋਏ ਮੁਗਲ ਕਚਿਹਰੀ ਵਿੱਚ ਮਹਾਨ ਸ਼ਹਾਦਤ ਪ੍ਰਾਪਤ ਕੀਤੀ।
ਇਸ ਵਖਿਆਨ ਨੂੰ ਸਮੂਹ ਹਾਜ਼ਰੀਨ ਨੇ ਬੜੇ ਹੀ ਭਾਵੁਕ ਮਨ ਨਾਲ ਸੁਣਿਆ। ਦੂਜੇ ਦਿਨ ਸ਼ਾਮ ਦੀ ਸਭਾ ਵਿੱਚ ਗੁਰੂਦੁਆਰਾ ਸ੍ਰੀ ਅੰਬ ਸਾਹਿਬ ਤੋਂ ਮਾਤਾ ਸੁੰਦਰ ਕੌਰ ਸਰਬ ਸਾਂਝੀ ਸੇਵਾ ਸੁਸਾਈਟੀ ਅਤੇ ਬਾਲ ਫੁਲਵਾੜੀ ਮੋਹਾਲੀ ਦੇ ਕੀਰਤਨੀ ਜੱਥੇ ਵੱਲੋਂ ਰਸਭਿੰਨਾਂ ਕੀਰਤਨ ਕਰਕੇ ਸੰਗਤ ਨੂੰ ਸ਼ਬਦ ਗੁਰੂ ਨਾਲ ਜੋੜਿਆ । ਸਮਾਗਮ ਦੇ ਅੰਤ ਵਿੱਚ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਦੀਆਂ ਮਹਾਨ ਸ਼ਹਾਦਤਾਂ ਨੂੰ ਨਮਨ ਕਰਦਿਆਂ ਕਿਹਾ ਕਿ ਸ਼ਬਦ ਪਰਮਾਤਮਾ ਨਾਲ ਜੁੜਨ ਦਾ ਸਭ ਤੋਂ ਉੱਤਮ ਜਰੀਆ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਗਈ ਸ਼ਬਦ ਦੀ ਪੂੰਜੀ ਸਾਨੂੰ ਜੀਵਨ ਵਿੱਚ ਸਹੀ ਮਾਰਗ ’ਤੇ ਚੱਲਣ ਅਤੇ ਮਨੁੱਖੀ ਮੁੱਲਾਂ ਨੂੰ ਅਪਣਾਉਣ ਲਈ ਪ੍ਰੇਰਿਤ ਕਰਦੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।







