Jalandhar News: ਪੰਜਾਬ ਦੇ ਜਲੰਧਰ(Jalandhar)ਜ਼ਿਲ੍ਹੇ ਨਾਲ ਸਬੰਧਤ ਇੱਕ ਪੰਜਾਬੀ ਨੌਜਵਾਨ ਦੇ ਬਾਰਡਰ ਟੱਪਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਸ਼ਰਨਦੀਪ ਸਿੰਘ ਨਾਂ ਦੇ ਇਸ ਗੁਰਸਿੱਖ ਨੌਜਵਾਨ ਦੀਆਂ ਪਾਕਿਸਤਾਨ ਰੈਜਰਾਂ ਦੀ ਹਿਰਾਸਤ ਵਿਚ ਫ਼ੋਟੋਆਂ ਸਾਹਮਣੇੇ ਆਈਆਂ ਹਨ। ਹਾਲਾਂਕਿ ਪੰਜਾਬ ਪੁਲਿਸ ਦੇ ਨਾਲ-ਨਾਲ ਦੇਸ ਦੀਆਂ ਸੁਰੱਖਿਆ ਏਜੰਸੀਆਂ ਵੀ ਇਸ ਗੱਲੋਂ ਹੈਰਾਨ ਹੈ ਕਿ ਉਕਤ ਨੌਜਵਾਨ ਪਾਕਿਸਤਾਨ ਕਿਸ ਤਰ੍ਹਾਂ ਪੁੱਜਿਆ, ਕਿਉਂਕਿ ਸ਼ਰਨਦੀਪ ਦੇ ਵਿਰੁਧ ਇੱਧਰਲੇ ਪੰਜਾਬ ਵਿਚ ਵੀ ਕੁੱਝ ਪਰਚੇ ਹਨ। ਦਸਿਆ ਜਾ ਰਿਹਾ ਕਿ ਉਹ ਇੱਕ ਮਹੀਨਾ ਪਹਿਲਾਂ ਹੀ ਕਪੂਰਥਲਾ ਜੇਲ੍ਹ ਵਿਚੋਂ ਬਾਹਰ ਆਇਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਆਪਣੇ ਪੁੱਤਰ ਦੇ ਕੁੱਝ ਦਿਨਾਂ ਦੇ ਲਾਪਤਾ ਹੋਣ ਤੋਂ ਬਾਅਦ ਪਿਤਾ ਸਤਨਾਮ ਸਿੰਘ ਵਾਸੀ ਪਿੰਡ ਭੌਂਏ ਤਹਿਸੀਲ ਸ਼ਾਹਕੋਟ ਦੇ ਵੱਲੋਂ ਪੁਲਿਸ ਕੋਲ ਵੀ ਸੂਚਨਾ ਦਿੱਤੀ ਗਈ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।







