ਸਰਬਸੰਮਤੀ ਨਾਲ ਚੁਣੀਆਂ ਜਾਣ ਵਾਲੀਆਂ ਪੰਚਾਇਤਾਂ ਨੂੰ ਦੇਵੇਗਾ ਵਿਸ਼ੇਸ ਗ੍ਰਾਂਟ
ਚੰਡੀਗੜ੍ਹ, 4 ਸਤੰਬਰ: ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਮਾਨਸੂਨ ਸ਼ੈਸਨ ਦੇ ਅੱਜ ਆਖ਼ਰੀ ਦਿਨ ਦੋਨਾਂ ਧਿਰਾਂ ਵਿਚਕਾਰ ਕਾਫ਼ੀ ਸੁਰਿਹਦ ਮਾਹੌਲ ਦੇਖਣ ਨੂੰ ਮਿਲਿਆ। ਇਸ ਦੌਰਾਨ ਕਈ ਮਹੱਤਵਪੂਰਨ ਬਿੱਲ ਪਾਸ ਕੀਤੇ ਗਏ, ਜਿੰਨ੍ਹਾਂ ਦੇ ਵਿਚ ਪੰਜਾਬ ਫ਼ਾਈਰ ਐਮਰਜੈਂਸੀ ਸਰਵਿਸ ਸੋਧਨਾ ਬਿੱਲ 2024, ਪੰਜਾਬ ਰਾਜ ਵੈਟ ਟੈਕਸ ਸੋਧਨਾ ਬਿੱਲ 2024 ਤੇ ਪੰਜਾਬ ਪੰਚਾਇਤੀ ਰਾਜ ਸੋਧਨਾ ਬਿੱਲ 2024, ਪੰਜਾਬ ਖੇਤੀਬਾੜੀ ਮੰਡੀਆ ਉਤਪਾਦ ਸੋਧਨਾ ਬਿੱਲ 2024 ਆਦਿ ਸ਼ਾਮਲ ਹਨ। ਇਸ ਦੌਰਾਨ ਸਦਨ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਬੋਧਨ ਕੀਤਾ, ਜਿੱਥੇ ਉਨ੍ਹਾਂ ਵਿਰੋਧੀ ਧਿਰ ਪ੍ਰਤੀ ਖੁੱਲਦਿਲੀ ਦਿਖ਼ਾਉਂਦਿਆਂ ਉਨ੍ਹਾਂ ਦੇ ਜਾਇਜ਼ ਮੁੱਦਿਆਂ ਨੂੰ ਮੰਨਣ ਦਾ ਭਰੋਸਾ ਦਿੱਤਾ।
ਅਦਾਲਤ ਦੇ ਹੁਕਮਾਂ ’ਤੇ ਪੁਲਿਸ ਨੇ ਚਰਚਿਤ ਗਾਇਕ ਕੋਲੋਂ ਬਜ਼ੁਰਗ ਪੰਜਾਬੀ ਦਾ ਫ਼ਲੈਟ ਖ਼ਾਲੀ ਕਰਵਾਇਆ
ਇਸ ਮੌਕੇ ਭਗਵੰਤ ਸਿੰਘ ਮਾਨ ਨੇ ਕਿਸਾਨੀ ਮੁੱਦਿਆਂ ਦਾ ਜਿਕਰ ਕਰਦਿਆਂ ਸਦਨ ਨੂੰ ਭਰੋਸਾ ਦਿੱਤਾ ਕਿ ਪੰਜਾਬ ਦੀ ਨਵੀਂ ਖੇਤੀ ਨੀਤੀ ਬਿੱਲਕੁਲ ਤਿਆਰ ਹੈ ਪ੍ਰੰਤੂ ਇਸਨੂੰ ਲਾਗੂ ਕਰਨ ਤੋਂ ਪਹਿਲਾਂ ਕਿਸਾਨਾਂ, ਕਿਸਾਨ ਜਥੇਬੰਦੀਆਂ ਦੇ ਆਗੂਆਂ, ਖੇਤੀ ਮਾਹਰਾਂ ਸਹਿਤ ਹਰ ਉਸ ਵਰਗ ਨਾਲ ਵਿਚਾਰ ਚਰਚਾ ਕੀਤੀ ਜਾਵੇਗੀ, ਜਿਹੜੇ ਖੇਤੀ ਨੀਤੀ ਦੀ ਭਲਾਈ ਲਈ ਸਹਿਯੋਗ ਦੇ ਸਕਣ। ਇਸ ਦੌਰਾਨ ਉਨ੍ਹਾਂ ਪੰਜਾਬ ਵਿਚ ਡੀਏਪੀ ਦੀ ਕਿੱਲਤ ਦੀਆਂ ਚਰਚਾਵਾਂ ’ਤੇ ਸਦਨ ਅਤੇ ਪੰਜਾਬ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਸਰਕਾਰ ਇਸਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਸਬੰਧ ਵਿਚ ਕੇਂਦਰੀ ਮੰਤਰੀ ਨਾਲ ਵੀ ਗੱਲਬਾਤ ਕੀਤੀ ਜਾ ਚੁੱਕੀ ਹੈ। ਉਨ੍ਹਾਂ ਵਿਰੋਧੀਆਂ ਵੱਲੋਂ ਇਸ ਮੁੱਦੇ ’ਤੇ ਖੁਦ ਕੇਂਦਰੀ ਮੰਤਰੀ ਨੂੰ ਨਾ ਮਿਲਣ ਬਾਰੇ ਚੁੱਕੇ ਜਾ ਰਹੇ ਸਵਾਲ ਦਾ ਜਵਾਬ ਦਿੰਦਿਆਂ ਦਾਅਵਾ ਕੀਤਾ ਕਿ ਉਹ ਇਸ ਮੁੱਦੇ ’ਤੇ ਪਹਿਲਾਂ ਹੀ ਗੱਲ ਕਰ ਚੁੱਕੇ ਸਨ।
ਹਰਿਆਣਾ ’ਚ ਮੁੜ Cong ਤੇ AAP ਦੇ ਇਕੱਠੇ ਹੋਣ ਦੀ ਉਮੀਦ ਬੱਝੀ,ਅੱਜ ਭਲਕ ਹੋ ਸਕਦਾ ਹੈ ਗਠਜੋੜ
ਇਸਤੋਂ ਇਲਾਵਾ ਮੁੱਖ ਮੰਤਰੀ ਨੇ ਇੰਡਸਟਲੀ ਐਡਵਾਈਜ਼ਰੀ ਬੋਰਡ ਵੀ ਬਣਾਇਆ ਜਾ ਰਿਹਾ। ਪੰਜਾਬ ਰਾਜ ਪੰਚਾਇਤੀ ਰਾਜ ਐਕਟ ਵਿਚ ਸੋਧ ਬਿੱਲ ਦੀ ਵੀ ਹਿਮਾਇਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਪਿੰਡ ਦੀ ਸਿਆਸਤ ਨੂੰ ਪਾਰਟੀ ਦੀ ਧੜਾਬੰਦੀਆਂ ਦੀ ਬਜਾਏ ਪੰਚਾਇਤਾਂ ਦਾ ਢਾਂਚਾ ਸਹੀ ਬੰਦਿਆਂ ਦੇ ਹੱਥ ਵਿਚ ਦੇਣਾ ਚਾਹੁੰਦੇ ਹਨ, ਜਿਸਦੇ ਲਈ ਬਿਨ੍ਹਾਂ ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨ ਤੋਂ ਇਹ ਚੋਣਾਂ ਲੜਣ ਲਈ ਬਿੱਲ ਪਾਸ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਕੋਸ਼ਿਸ਼ ਰਹੇਗੀ ਕਿ ਪੰਚਾਇਤਾਂ ਦਾ ਗਠਨ ਵੋਟਾਂ ਦੀ ਬਜਾਏ ਸਰਬਸੰਮਤੀ ਨਾਲ ਚੁਣੀਆਂ ਜਾਣ ਵਾਲੀਆਂ ਪੰਚਾਇਤਾਂ ਨੂੰ 5-5 ਲੱਖ ਰੁਪਏ ਦੀ ਵਿਸ਼ੇਸ ਗ੍ਰਾਂਟ ਦੇਣ ਤੋਂ ਇਲਾਵਾ ਪਿੰਡ ਦੀ ਜਰੂਰਤ ਮੁਤਾਬਕ ਸਕੂਲ ਜਾਂ ਗ੍ਰਾਂਟ ਵੀ ਦਿੱਤੀ ਜਾਵੇਗੀ।
Share the post "ਪੰਜਾਬ ਦੀ ਖੇਤ ਨੀਤੀ ਬਿਲਕੁੱਲ ਤਿਆਰ, ਲਾਗੂ ਕਰਨ ਤੋਂ ਪਹਿਲਾਂ ਲਵਾਂਗੇ ਸਬੰਧਤ ਧਿਰਾਂ ਦੀ ਸਲਾਹ:ਭਗਵੰਤ ਮਾਨ"