ਲੁਧਿਆਣਾ, 31 ਜੁਲਾਈ: ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਮੰਨੇ ਜਾਂਦੇ ਲਾਡੋਵਾਲ ਟੋਲ ਨੂੰ ਪੁਲਿਸ ਪ੍ਰਸ਼ਾਸਨ ਨੇ ਬੁਧਵਾਰ ਤੋਂ ਮੁੜ ਚਾਲੂ ਕਰਵਾ ਦਿੱਤਾ ਹੈ। ਇਸ ਦੌਰਾਨ ਇਸ ਟੋਲ ਪਲਾਜ਼ਾ ਨੂੰ ਬੰਦ ਕਰਵਾਉਣ ਵਾਲੇ ਕੁੱਝ ਕਿਸਾਨ ਆਗੂਆਂ ਨੂੰ ਵੀ ਹਿਰਾਸਤ ਵਿਚ ਲਏ ਜਾਣ ਦੀ ਸੂਚਨਾ ਹੈ, ਜਿੰਨ੍ਹਾਂ ਦੇ ਵਿਚ ਭਾਰਤੀਕਿਸਾਨ ਮਜਦੂਰ ਯੂਨੀਅਨ ਦੇ ਆਗੂ ਦਿਲਬਾਗ ਸਿੰਘ ਗਿੱਲ ਵੀ ਸ਼ਾਮਲ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਇਹ ਕਾਰਵਾਈ ਅੱਜ ਸੁਵੱਖਤੇ ਹੀ ਕੀਤੀ ਗਈ ਹੈ ਤੇ ਸੈਕੜਿਆਂ ਦੀ ਤਾਦਾਦ ਵਿਚ ਪੁਲਿਸ ਮੁਲਾਜਮ ਇੱਥੇ ਤੈਨਾਤ ਕੀਤੇ ਗਏ ਹਨ। ਇਸਤੋਂ ਇਲਾਵਾ ਟੋਲ ਪਲਾਜ਼ਾ ਨੂੰ ਖੁਲਵਾਉਣ ਦਾ ਪਤਾ ਲੱਗਣ ’ਤੇ ਇਸ ਪਾਸੇ ਵੱਲ ਆਉਣ ਵਾਲੇ ਕਿਸਾਨਾਂ ਨੂੰ ਵੀ ਰਾਸਤੇ ਵਿਚ ਹੀ ਰੋਕਿਆ ਜਾ ਰਿਹਾ।
ਵਾਇਨਾਡ ਹਾਦਸਾ: ਮਰਨ ਵਾਲਿਆਂ ਦੀ ਗਿਣਤੀ ਵਧ ਕੇ 143 ਹੋਈ,90 ਹਾਲੇ ਵੀ ਲਾਪਤਾ
ਇਹ ਮਾਮਲਾ ਹਾਈਕੋਰਟ ਵਿਚ ਵੀ ਪੁੱਜਿਆ ਹੋਇਆ, ਜਿੱਥੇ ਸਰਕਾਰ ਵੱਲੋਂ ਪਿਛਲੀ ਤਰੀਕ ’ਤੇ ਚਾਰ ਹਫ਼ਤਿਆਂ ’ਚ ਇਸ ਟੋਲ ਨੂੰ ਮੁੜ ਚਾਲੂ ਕਰਵਾਉਣ ਦਾ ਭਰੋਸਾ ਦਿੱਤਾ ਸੀ। ਇਸ ਟੋਲ ਪਲਾਜ਼ੇ ਦੇ ਰੇਟਾਂ ਨੂੰ ਘੱਟ ਕਰਨ ਨੂੰ ਲੈ ਕੇ ਲੰਘੀ 16 ਜੂਨ ਤੋਂ ਕਿਸਾਨਾਂ ਨੇ ਪੱਕੇ ਤੌਰ ‘ਤੇ ਇੱਥੇ ਧਰਨਾ ਲਗਾਉਂਦਿਆਂ ਟੋਲ ਨੂੰ ਬੰਦ ਕਰਵਾ ਦਿੱਤਾ ਸੀ। ਕੌਮੀ ਮਾਰਗ ਅਥਾਰਟੀ ਵੱਲੋਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਉਪਰ ਲਗਾਤਾਰ ਇਸ ਟੋਲ ਨੂੰ ਮੁੜ ਚਾਲੂ ਕਰਵਾਉਣ ਲਈ ਦਬਾਅ ਬਣਾਇਆ ਜਾ ਰਿਹਾ ਸੀ। ਪ੍ਰਸ਼ਾਸਨ ਵੱਲੋਂ ਵਿਚਕਾਰ ਪੁਲ ਬਣਦਿਆਂ ਕਈ ਵਾਰ ਕਿਸਾਨ ਆਗੂਆਂ ਤੇ ਐਨਐਚਏ ਅਧਿਕਾਰੀਆਂ ਵਿਚਕਾਰ ਮੀਟਿੰਗ ਕਰਵਾਈ ਗਈ ਸੀ, ਪ੍ਰੰਤੂ ਮਸਲੇ ਦਾ ਹੱਲ ਨਹੀਂ ਹੋ ਸਕਿਆ।
Share the post "ਪੰਜਾਬ ਦਾ ਸਭ ਤੋਂ ਮਹਿੰਗਾ Ladowal Toll Plaza ਮੁੜ ਤੋਂ ਪੁਲਿਸ ਨੇ ਕਰਵਾਇਆ ਚਾਲੂ,ਕਿਸਾਨ ਆਗੂ ਲਏ ਹਿਰਾਸਤ ’ਚ"