Mukatsar News: ਸ਼ੁਕਰਵਾਰ ਦੇਰ ਸ਼ਾਮ ਗਿੱਦੜਵਾਹਾ ਦੇ ਇੱਕ ਮੈਰਿਜ ਪੈਲੇਸ ਦੇ ਸਾਹਮਣੇ ਗੰਡਾਸੀ ਦਿਖਾ ਕੇ ਕਾਰ ਖੋਹਣ ਵਾਲੇ ਦੋਨਾਂ ਨੌਜਵਾਨਾਂ ਨੂੰ ਮੁਕਤਸਰ ਪੁਲਿਸ ਨੇ ਗਿਰਫਤਾਰ ਕਰ ਲਿਆ ਹੈ। ਐਸਐਸਪੀ ਡਾ ਅਖਿਲ ਚੌਧਰੀ ਨੇ ਦੱਸਿਆ ਕਿ ਮਨਮੀਤ ਸਿੰਘ ਢਿੱਲੋੋਂ ਕਪਤਾਨ ਪੁਲਿਸ (ਇੰਸਵੀਗੇਸਨ) ਅਤੇ ਅਵਤਾਰ ਸਿੰਘ ਰਾਜਪਾਲ. ਉਪ ਕਪਤਾਨ ਪੁਲਿਸ ਗਿੱਦੜਬਾਹਾ ਦੀ ਅਗਵਾਈ ਹੇਠ ਗਿੱਦੜਬਾਹਾ ਪੁਲਿਸ ਅਤੇ ਇੰਸਪੈਕਟਰ ਗੁਰਵਿੰਦਰ ਸਿੰਘ ਇਨਚਾਰਜ ਸੀ.ਆਈ.ਏ. ਦੀ ਪੁਲਿਸ ਟੀਮ ਨੂੰ ਵੱਡੀ ਸਫ਼ਲਤਾ ਮਿਲੀ ਹੈ।ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮਨਮੀਤ ਸਿੰਘ ਢਿੱਲੋੋਂ ਕਪਤਾਨ ਪੁਲਿਸ (ਡੀ) ਨੇ ਦੱਸਿਆ ਕਿ ਮਿਤੀ 27.02.2025 ਨੂੰ ਸੰਜੇ ਗਰੋਵਾਰ ਪੁੱਤਰ ਲਛਮਣ ਦਾਸ ਵਾਸੀ ਵਾਰਡ ਨੰਬਰ 18, ਗਾਂਧੀ ਚੌਂਕ ਗਿੱਦੜਬਾਹਾ ਸਮੇਤ ਪਰਿਵਾਰ ਇੱਕ ਫੰਕਸ਼ਨ ਵਿੱਚ ਆਪਣੀ ਕਾਰ ਬਰੀਜਾ ਨੰਬਰੀ PB-60-C-2907 ਮਾਡਲ 2017 ਰੰਗ ਚਿੱਟਾ ਪਰ ਸਵਾਰ ਹੋ ਕੇ ਲੀਲਾ ਰੋਇਲ ਪੈਲਿਸ ਗਿੱਦੜਬਾਹਾ ਵਿਖੇ ਆਇਆ ਸੀ।
ਇਹ ਵੀ ਪੜ੍ਹੋ Police Inspector ਦੇ ਕਾਤਲਾਂ ਦਾ ਜਲੰਧਰ ਪੁਲਿਸ ਨੇ ਕੀਤਾ Encounter
ਜਦ ਉਸਦਾ ਪਰਿਵਾਰ ਕਾਰ ਵਿੱਚੋਂ ਉੱਤਰ ਕੇ ਪੈਲਿਸ ਵਿੱਚ ਚਲਾ ਗਿਆ ਸੀ ਤਾਂ ਕਾਰ ਨੂੰ ਉਹਨਾਂ ਦਾ ਡਰਾਇਵਰ ਹਰਜੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਲਾਲਬਾਈ ਪਾਰਕ ਕਰ ਰਿਹਾ ਸੀ ਵਕਤ ਕ੍ਰੀਬ 8.20 PM ਦਾ ਸੀ ਅਤੇ ਦੋ ਨਾਮਲੂਮ ਵਿਅਕਤੀ ਲੀਲਾ ਰੋਇਲ ਪੈਲਿਸ, ਗਿੱਦੜਬਾਹਾ ਦੇ ਬਾਹਰੋਂ ਡਰਾਇਵਰ ਨੂੰ ਗੰਡਾਸੀ ਵਿਖਾ ਕੇ ਅਤੇ ਧਮਕੀ ਦੇ ਕੇ ਉਕਤ ਕਾਰ ਬਰੀਜਾ ਖੋਹ ਕੇ ਮੌਕਾ ਤੋਂ ਭੱਜ ਗਏ ਸਨ। ਜਿਸ ਸਬੰਧੀ ਸੰਜੇ ਗਰੋਵਾਰ ਪੁੱਤਰ ਲਛਮਣ ਦਾਸ ਵਾਸੀ ਵਾਰਡ ਨੰਬਰ 18, ਗਾਂਧੀ ਚੌਂਕ ਗਿੱਦੜਬਾਹਾ ਦੇ ਬਿਆਨ ਪਰ ਮੁਕੱਦਮਾ ਨੰਬਰ 18 ਮਿਤੀ 28.02.2025 ਅ/ਧ 304(2) ,351(2) BNSS ਥਾਣਾ ਗਿੱਦੜਬਾਹਾ ਬਰਖਿਲਾਫ਼ ਦੋ ਨਾਮਲੂਮ ਵਿਅਕਤੀਆਂ ਦੇ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ।
ਇਹ ਵੀ ਪੜ੍ਹੋ ਮੁੱਖ ਮੰਤਰੀ ਨੇ ਪੰਜ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇ ਚੈੱਕ ਸੌਂਪੇ
ਦੌਰਾਨੇ ਤਫ਼ਤੀਸ਼ ਮੁਕੱਦਮਾ ਵਿੱਚ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਹਿਊਮਨ ਇੰਟੈਲੀਜੈਂਸ ਅਤੇ ਟੈਕਨੀਕਲ ਤਰੀਕੇ ਨਾਲ ਤਫ਼ਤੀਸ਼ ਕਰਦਿਆਂ ਦੋਸ਼ੀਆਂਨ ਹਰਮਨਦੀਪ ਸਿੰਘ ਉਰਫ਼ ਹਰਮਨ ਅਤੇ ਜਗਵੀਰ ਸਿੰਘ ਉਰਫ਼ ਜੱਗਾ ਵਾਸੀਆਨ ਵਿਰਕ ਖੇੜਾ ਨੂੰ ਮਿਤੀ 01.03.2025 ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਜਿਨ੍ਹਾਂ ਪਾਸੋ ਖੋਹ ਸਮੇਂ ਵਰਤਿਆ ਇੱਕ ਮੋਟਰਸਾਈਕਲ ਮਾਰਕਾ ਬਜਾਜ ਪਲਸਰ ਨੰਬਰੀ PB 10 FR 7544 ਅਤੇ ਉਹਨਾਂ ਵੱਲੋਂ ਖੋਹ ਕੀਤੀ ਕਾਰ ਬਰੀਜਾ ਕਾਰ ਨੰਬਰੀ PB-60-C-2907 ਮਾਡਲ 2017 ਰੰਗ ਚਿੱਟਾ ਨੂੰ ਬਰਾਮਦ ਕੀਤਾ ਗਿਆ ਹੈ। ਉਕਤ ਦੋਸ਼ੀਆਨ ਦਾ ਮਾਨਯੋਗ ਅਦਾਲਤ ਪਾਸੋ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਤੇਜ਼ ਕਾਰਵਾਈ,ਗੰਡਾਸਾ ਦਿਖਾ ਕੇ ਕਾਰ ਖੋਹਣ ਵਾਲੇ ਕਾਬੂ"