ਚੰਡੀਗੜ੍ਹ, 21 ਸਤੰਬਰ: ਤਿੰਨ ਖੇਤੀ ਬਿੱਲਾਂ ਨੂੰ ਲੈਕੇ ਸ਼ੁਰੂ ਹੋਏ ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬ ਦੇ ਸਿਆਸੀ ਮੈਦਾਨ ’ਚ ਇਕੱਲਿਆਂ ਚੱਲ ਰਹੀ ਭਾਜਪਾ ਦੇ ਟਕਸਾਲੀ ਆਗੂਆਂ ’ਚ ਬੈਚੇਨੀ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਕੁੱਝ ਦਿਨਾਂ ਤੋਂ ਗਾਹੇ-ਬਿਗਾਹੇ ਟਕਸਾਲੀ ਆਗੂ ਸੋਸਲ ਮੀਡੀਆ ਤੇ ਹੋਰ ਮਾਧਿਆਮ ਰਾਹੀਂ ਇਹ ਬੈਚੇਨੀ ਕੱਢਦੇ ਵੀ ਦਿਖ਼ਾਈ ਦੇ ਰਹੇ ਹਨ। ਪਾਰਟੀ ਦੀ ਵਿਚਾਰਧਾਰਾ ਤੇ ਖ਼ਾਸਤੌਰ ’ਤੇ ਆਰਐਸਐਸ ਨਾਲ ਜੁੜੇ ਚੱਲੇ ਆ ਰਹੇ ਇੰਨ੍ਹਾਂ ਟਕਸਾਲੀਆਂ ਦਾ ਦਾਅਵਾ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਹਾਈਕਮਾਂਡ ਵੱਲੋਂ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਲਿਆ ਕੇ ਉਨ੍ਹਾਂ ਦੇ ਸਿਰ ਉਪਰ ਬਿਠਾਇਆ ਜਾ ਰਿਹਾ। ਇੱਕ ਦਿਨ ਪਹਿਲਾਂ ਪਾਰਟੀ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਵੱਲੋਂ ਵੀ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਅਸਿੱਧੇ ਢੰਗ ਨਾਲ ਇਸ ਗੱਲ ਦਾ ਰੌਣਾ ਰੋਇਆ ਸੀ।
ਦਿੱਲੀ ਦੇ ਮੁੱਖ ਮੰਤਰੀ ਵਜੋਂ ਆਤਿਸ਼ੀ ਅੱਜ ਚੁੱਕਣਗੇ ਸਹੁੰ, ਪੰਜ ਮੰਤਰੀ ਵੀ ਹੋਣਗੇ ਸ਼ਾਮਲ
ਇਸੇ ਤਰ੍ਹਾਂ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਵੀ ਇੱਕ ਟਵੀਟ ਰਾਹੀਂ ਕੰਗਨਾ ਰਣੌਤ ਵੱਲੋਂ ਸਿੱਖਾਂ ਉਪਰ ਕੀਤੀਆਂ ਜਾ ਰਹੀਆਂ ਟਿੱਪਣੀਆਂ ਦਾ ਬੁਰਾ ਮਨਾਇਆ ਸੀ ਜਦਕਿ ਹੁਣ ਭਾਜਪਾ ਦੇ ਇੱਕ ਹੋਰ ਸਿੱਖ ਆਗੂ ਸੁਖਮੰਦਰ ਸਿੰਘ ਗਰੇਵਾਲ ਨੇ ਵੀ ਇੱਕ ਅੰਗਰੇਜ਼ੀ ਅਖ਼ਬਾਰ ਨਾਲ ਕੀਤੀ ਗੱਲਬਾਤ ਵਿਚ ਸਿੱਧੇ ਤੌਰ ‘ਤੇ ਭਾਜਪਾ ਹਾਈਕਮਾਂਡ ਦੇ ਇੰਨ੍ਹਾਂ ਫੈਸਲਿਆਂ ’ਤੇ ਉਂਗਲ ਚੁੱਕੀ ਹੈ। ਪਾਰਟੀ ਦਾ ਔਖੇ ਸਮਿਆਂ ਵਿਚ ਵੀ ਝੰਡਾ ਬੁਲੰਦ ਕਰਨ ਵਾਲੇ ਅਵਿਨਾਸ਼ ਰਾਏ ਖੰਨਾ, ਮਨੋਰੰਜਨ ਕਾਲੀਆ, ਮਾਸਟਰ ਮੋਹਨ ਲਾਲ, ਸੁਰਜੀਤ ਜਿਆਣੀ, ਪ੍ਰੋ ਲਕਸ਼ਮੀ ਕਾਂਤਾ ਚਾਵਲਾ, ਹਰਜੀਤ ਗਰੇਵਾਲ ਤੇ ਸੁਖਮੰਦਰ ਗਰੇਵਾਲ ਆਦਿ ਆਗੂ ਮੌਜੂਦਾ ਭਾਜਪਾ ਦੇ ਸਿਆਸੀ ਦ੍ਰਿਸ਼ ਵਿਚ ਅਲੋਪ ਦਿਖ਼ਾਈ ਦੇ ਰਹੇ ਹਨ। ਮਾਲਵਾ ਪੱਟੀ ਨਾਲ ਸਬੰਧਤ ਪਾਰਟੀ ਦੇ ਨਾਲ ਦੂਜੀ ਪੀੜ੍ਹੀ ਤੋਂ ਜੁੜੇ ਆ ਰਹੇ ਇੱਕ ਆਗੂ ਨੇ ਆਪਣਾ ਨਾਮ ਨਾਂ ਛਾਪਣ ਦੀ ਸ਼ਰਤ ’ਤੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ, ‘‘ ਹਾਈਕਮਾਂਡ ਵੱਲੋਂ ਟਕਸਾਲੀ ਆਗੂਆਂ ਤੇ ਵਰਕਰਾਂ ਨੂੰ ਨਜ਼ਰਅੰਦਾਜ਼ ਕਰਕੇ ਨਵੇਂ ਬਣੇ ਭਾਜਪਾਈਆਂ ਨੂੰ ਅੱਗੇ ਕਰਨ ਦੇ ਨਾਲ ਜਰੂਰ ਪਾਰਟੀ ਕੇਡਰ ਅੰਦਰ ਨਿਰਾਸ਼ਾ ਫੈਲੀ ਹੈ।’’
ਪਾਵਰਕਾਮ ਦੇ ਮੁਲਾਜਮ ਦੀ ਬਦਲੀ ਦੇ ਨਾਂ ’ਤੇ ਚੈਕ ਰਾਹੀਂ ਰਿਸ਼ਵਤ ਲੈਣ ਵਾਲੀ ਔਰਤ ਵਿਜੀਲੈਂਸ ਵੱਲੋਂ ਕਾਬੂ, ਸਾਥੀ ਫ਼ਰਾਰ
ਉਨ੍ਹਾਂ ਅੱਗੇ ਕਿਹਾ ਕਿ ਅੱਤਵਾਦ ਵੇਲੇ ਜਦ ਭਾਜਪਾ ਦਾ ਕੋਈ ਝੰਡਾ ਚੁੱਕਣ ਨੂੰ ਤਿਆਰ ਨਹੀਂ ਸੀ ਤਾਂ ਪੁਰਾਣੇ ਵਰਕਰਾਂ ਨੇ ਪਾਰਟੀ ਲਈ ਸ਼ਹੀਦੀਆਂ ਦਿੱਤੀਆਂ ਪ੍ਰੰਤੂ ਹੁਣ ਜਦ ਮਾਣ-ਸਨਮਾਣ ਦਾ ਸਮਾਂ ਆਇਆ ਤਾਂ ਦੂਜੀਆਂ ਪਾਰਟੀਆਂ ਖ਼ਾਸਕਰ ਕਾਂਗਰਸੀਆਂ ਨੂੰ ਅੱਗੇ ਕੀਤਾ ਜਾ ਰਿਹਾ। ਪਾਰਟੀ ਦੇ ਇੱਕ ਹੋਰ ਆਗੂ ਨੇ ਕਿਹਾ ਕਿ ‘‘ ਕੁੱਝ ਮਹੀਨੇ ਪਹਿਲਾਂ ਭਾਜਪਾ ਵਿਚ ਆਏ ਇੱਕ ਸਾਬਕਾ ਕਾਂਗਰਸੀ ਆਗੂ ਨੂੰ ਸੂਬਾਈ ਪ੍ਰਧਾਨਗੀ ਦਿੱਤੀ ਗਈ ਤੇ ਹੁਣ ਕੁੱਝ ਦਿਨ ਪਹਿਲਾਂ ਆਏ ਇੱਕ ਹੋਰ ਸਾਬਕਾ ਕਾਂਗਰਸੀ ਨੂੰ ਕੇਂਦਰੀ ਮੰਤਰੀ ਮੰਡਲ ਵਿਚ ਲਿਆ ਗਿਆ। ’’ ਜਿਕਰਯੋਗ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿਚ ਵੀ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿਚ ਭਾਜਪਾ ਵੱਲੋਂ ਐਲਾਨੇ ਉਮੀਦਵਾਰਾਂ ਵਿਚ ਵੀ ਤਿੰਨ-ਚਾਰ ਨੂੰ ਛੱਡ ਬਾਕੀ ਬਾਹਰੀ ਸਨ।
ਹਰਿਆਣਾ ’ਚ ਕਾਂਗਰਸੀ ਉਮੀਦਵਾਰ ਦੇ ਕਾਫ਼ਲੇ ’ਤੇ ਗੋ.ਲੀ+ਬਾਰੀ
ਇਹੀ ਤਜ਼ਰਬਾ ਭਾਜਪਾ ਵੱਲੋਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਕੀਤਾ ਗਿਆ ਸੀ ਪ੍ਰੰਤੂ ਦੋਨੋਂ ਦਫ਼ਾ ਹੀ ਪਾਰਟੀ ਨੂੰ ਸਫ਼ਲਤਾ ਨਹੀਂ ਮਿਲੀ। ਭਾਜਪਾ ਆਗੂਆਂ ਦਾ ਮੰਨਣਾ ਹੈ ਕਿ ਹਾਈਕਮਾਂਡ ਇਹ ਗੱਲ ਸਮਝਣ ਵਿਚ ਸਪੱਸ਼ਟ ਤੌਰ ’ਤੇ ਅਸਫ਼ਲ ਰਹੀ ਹੈ ਕਿ ਜਿੰਨ੍ਹਾਂ ਸਥਾਪਤ ਕਾਂਗਰਸੀ ਤੇ ਅਕਾਲੀ ਲੀਡਰਾਂ ਪ੍ਰਤੀ ਵੋਟਰਾਂ ਵਿਚ ਫੈਲੀ ਨਿਰਾਸਤਾ ਕਾਰਨ ਆਮ ਆਦਮੀ ਪਾਰਟੀ ਸੱਤਾ ‘ਚ ਆਉਣ ਵਿਚ ਸਫ਼ਲ ਰਹੀ, ਪ੍ਰੰਤੂ ਭਾਜਪਾ ਨੇ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਵਿਚ ਇੰਨ੍ਹਾਂ ਆਗੂਆਂ ਨੂੰ ਹੀ ਮੁੜ ਭਾਜਪਾ ਦੀਆਂ ਟਿਕਟਾਂ ਦੇ ਕੇ ਮੁੜ ਜਬਰੀ ਉਨ੍ਹਾਂ ਨੂੰ ਲੋਕਾਂ ’ਤੇ ਥੋਪਣ ਦਾ ਯਤਨ ਕੀਤਾ, ਜਿਸ ਕਾਰਨ ਵੋਟਰ ਭਾਜਪਾ ਤੋਂ ਵੀ ਨਿਰਾਸ ਹੋਇਆ। ਗੱਲ ਇੱਥੇ ਹੀ ਖ਼ਤਮ ਨਹੀਂ ਹੋਈ, ਬਲਕਿ ਸੰਗਠਨ ਦੇ ਵਿਚ ਵੀ 60 ਫ਼ੀਸਦੀ ਅਹੁੱਦੇ ਬਾਹਰੋਂ ਆਏ ਆਗੂਆਂ ਨੂੰ ਦਿੱਤੇ ਗਏ। ਹਾਲਾਂਕਿ ਕਾਂਗਰਸ ਤੇ ਅਕਾਲੀ ਦਲ ਵਿਚੋਂ ਆਏ ਕਈ ਆਗੂ ਇਹ ਅਹੁੱਦੇ ਛੱਡ ਕੇ ਮੁੜ ਵਾਪਸ ਚਲ੍ਹੇ ਗਏ। ਜਿਸਦੇ ਚੱਲਦੇ ਵਰਕਰਾਂ ਨੂੰ ਨਮੋਸ਼ੀ ਦਾ ਵੀ ਸਾਹਮਣਾ ਕਰਨਾ ਪਿਆ।
Share the post "ਭਾਜਪਾ ਦੇ ਹੋ ਰਹੇ ‘ਕਾਂਗਰਸੀਕਰਨ’ ਤੋਂ ਟਕਸਾਲੀਆਂ ’ਚ ਅੰਦਰਖ਼ਾਤੇ ਫੈਲਣ ਲੱਗਿਆ ਰੋਸ਼!"