Bathinda News: ਪਿਛਲੇ ਕਈ ਦਿਨਾਂ ਤੋਂ ਜਿੱਥੈ ਅੱਧੇ ਪੰਜਾਬ ਨੂੰ ਹੜ੍ਹਾਂ ਨੇ ਘੇਰਿਆ ਹੋਇਅ ਹੈ, ਉਥੇ ਬਠਿੰਡਾ ਦੇ ਵਿਚ ਵੀ ਲਗਾਤਾਰ ਪੈ ਰਿਹਾ ਮੀਂਹ ਨੁਕਸਾਨ ਕਰ ਰਿਹਾ। ਬੀਤੇ ਕੱਲ ਜ਼ਿਲ੍ਹੇ ਦੇ ਪਿੰਡ ਲੱਖੀ ਜੰਗਲ ਵਿਖ਼ੇ ਕੋਟਭਾਈ ਰਜਵਾਹੇ ਨਜ਼ਦੀਕ ਵਸੀ ਇੱਕ ਢਾਣੀ ਵਿਚ ਇੱਕ ਡੇਅਰੀ ਦੀ ਛੱਤ ਡਿੱਗਣ ਕਾਰਨ ਦੋ ਦੁਧਾਰੂ ਪਸ਼ੂਆਂ ਦੀ ਮੌਤ ਹੋਣ ਅਤੇ ਅੱਧੀ ਦਰਜ਼ਨ ਦੇ ਕਰੀਬ ਜਖ਼ਮੀ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪੀੜ੍ਹਤ ਕਿਸਾਨ ਜਸਵਿੰਦਰ ਸਿੰਘ ਗਰੇਵਾਲ ਮੁਤਾਬਕ ਘਟਨਾ ਸਮੇਂ 19 ਦੁਧਾਰੂ ਗਾਂਵਾਂ ਮਲਬੇ ਹੇਠ ਆ ਗਈਆਂ। ਇਸ ਹਾਦਸੇ ਵਿੱਚ ਇੱਕ ਦੁਧਾਰੂ ਗਾਂ ਅਤੇ ਇੱਕ ਵੱਛੀ ਦੀ ਮੌਤ ਹੋ ਗਈ ਜਦਕਿ ਚਾਰ ਗਾਂਵਾਂ ਜ਼ਖ਼ਮੀ ਹੋਈਆਂ।
ਇਹ ਵੀ ਪੜ੍ਹੋ ਪੰਜਾਬ ‘ਚ ਹੜ੍ਹਾਂ ਦਾ ਕਹਿਰ; ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਮੁੱਖ ਮੰਤਰੀ ਮਾਨ ਨੂੰ ਫ਼ੋਨ
ਬਰਸਾਤ ਕਾਰਨ ਵਾਪਰੇ ਇਸ ਕਹਿਰ ਕਾਰਨ ਜਿਥੇ ਪਸ਼ੂ ਧੰਨ ਦਾ ਨੁਕਸਾਨ ਹੋਈਆਂ ਉਥੇ ਪਸ਼ੂ ਪਾਲਕ ਦਾ ਵੀ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਨੇੜਲੇ ਨਜ਼ਦੀਕੀ ਪਿੰਡਾਂ ਦੇ ਲੋਕ ਮੌਕੇ ’ਤੇ ਪਹੁੰਚੇ ਅਤੇ ਬੜੀ ਜੱਦੋ ਜਹਿਦ ਨਾਲ ਮਲਬੇ ਹੇਠ ਦੱਬੇ ਪਸ਼ੂਆਂ ਨੂੰ ਬਾਹਰ ਕੱਢਿਆ। ਪਿੰਡ ਲੱਖੀ ਜੰਗਲ ਦੇ ਸਰਪੰਚ ਬਲਜੀਤ ਸਿੰਘ ਬਰਾੜ ਆਮ ਆਦਮੀ ਪਾਰਟੀ ਦੇ ਆਗੂ ਗੁਰਵਿੰਦਰ ਸਿੰਘ ਲੱਖੀ ਜੰਗਲ, ਚੰਦ ਸਿੰਘ ਹਰਜਿੰਦਰ ਸਿੰਘ, ਅੰਗਰੇਜ਼ ਸਿੰਘ ਬਲਵਿੰਦਰ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਕਿਸਾਨ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













