Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਚੰਡੀਗੜ੍ਹ

ਰਾਜਾ ਵੜਿੰਗ ਨੇ ਭਾਜਪਾ ਸਰਕਾਰ ਤੋਂ ਕੈਂਸਰ ਦੇ ਵਿਆਪਕ ਇਲਾਜ ਦੀ ਕੀਤੀ ਮੰਗ

10 Views

ਚੰਡੀਗੜ੍ਹ, 26 ਜੁਲਾਈ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ.) ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਸੰਸਦ ਵਿੱਚ ਭਾਜਪਾ ਸਰਕਾਰ ਖਾਸ ਤੌਰ ’ਤੇ ਸਿਹਤ ਮੰਤਰੀ ਜੇ.ਪੀ. ਨੱਡਾ ਨੂੰ ਅਪੀਲ ਕੀਤੀ ਕਿ ਭਾਰਤ ਵਿੱਚ ਕੈਂਸਰ ਦਾ ਮੁਫ਼ਤ ਇਲਾਜ ਹੋਵੇ। ਕੈਂਸਰ ਦੇ ਮਾਮਲਿਆਂ ਵਿੱਚ ਚਿੰਤਾਜਨਕ ਵਾਧੇ ਨੂੰ ਉਜਾਗਰ ਕਰਦੇ ਹੋਏ ਵੜਿੰਗ ਨੇ ਕਿਹਾ, “ਕੈਂਸਰ ਇੱਕ ਅਜਿਹੀ ਬਿਮਾਰੀ ਹੈ ਜੋ ਸਾਡੇ ਦੇਸ਼ ਭਰ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਉਨ੍ਹਾਂ ਕਿਹਾ 4 ਜੂਨ ਨੂੰ ਲੁਧਿਆਣਾ ਤੋਂ ਸੰਸਦ ਮੈਂਬਰ ਵਜੋਂ ਚੁਣੇ ਜਾਣ ਤੋਂ ਬਾਅਦ, ਮੈਂ ਕੈਂਸਰ ਸਬੰਧੀ ਇਲਾਜ ਅਤੇ ਪ੍ਰਧਾਨ ਮੰਤਰੀ ਰਾਹਤ ਫੰਡ ਰਾਹੀਂ ਸਬਸਿਡੀਆਂ ਦੀ ਮੰਗ ਲਈ ਕਈ ਪੱਤਰਾਂ ‘ਤੇ ਦਸਤਖਤ ਕੀਤੇ ਹਨ।ਕਾਂਗਰਸ ਪ੍ਰਧਾਨ ਨੇ ਪੰਜਾਬ ਵਿੱਚ ਵੱਧ ਰਹੀ ਚਿੰਤਾ ’ਤੇ ਜ਼ੋਰ ਦਿੰਦੇ ਹੋਏ ਕਿਹਾ, ‘‘ਪਿਛਲੇ ਤਿੰਨ ਸਾਲਾਂ ਵਿੱਚ ਪੰਜਾਬ ਵਿੱਚ ਕੈਂਸਰ ਦੀਆਂ ਘਟਨਾਵਾਂ ਦੀ ਦਰ ਵਿੱਚ 7.45% ਦਾ ਵਾਧਾ ਹੋਇਆ ਹੈ। ਪੰਜਾਬ ‘ਚ 2021 ਤੋਂ 2024 ਵਿੱਚ ਅੰਦਾਜ਼ਨ ਕੈਂਸਰ ਦੇ ਕੇਸ 39,521 ਤੋਂ ਵੱਧ ਕੇ 42,288 ਹੋ ਗਏ ਹਨ।

ਨਵੇਂ ਅਪਰਾਧਿਕ ਕਾਨੂੰਨਾਂ ਨਾਲ ਪੁਲਿਸ ਦੀ ਜਾਂਚ ਵਿੱਚ ਪਾਰਦਰਸ਼ਤਾ ਆਵੇਗੀ : ਜ਼ਿਲ੍ਹਾ ਅਤੇ ਸੈਸ਼ਨ ਜੱਜ

ਔਰਤਾਂ ‘ਚ ਮੁੱਖ ਤੌਰ ’ਤੇ ਔਰਤਾਂ ਦੀ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਨਾਲ ਪ੍ਰਭਾਵਿਤ ਕੇਸ ਹਨ, ਜਦੋਂ ਕਿ ਮਰਦਾਂ ‘ਚ ਮੁੱਖ ਤੌਰ ’ਤੇ ਅਲਕੋਹਲ ਦੀ ਵਰਤੋਂ ਅਤੇ ਖੁਰਾਕ ਦੀ ਚਰਬੀ ਕਾਰਨ ਫੂਡ ਪਾਈਪ ਦੇ ਕੈਂਸਰ ਤੋਂ ਪੀੜਤ ਹਨ।’’ ਆਪਣੀ ਅਪੀਲ ਵਿੱਚ, ਲੁਧਿਆਣਾ ਦੇ ਸੰਸਦ ਮੈਂਬਰ ਨੇ ਕੈਂਸਰ ਦੇ ਮਰੀਜ਼ਾਂ, ਖਾਸ ਤੌਰ ’ਤੇ ਮੱਧਵਰਗੀ ਪਰਿਵਾਰਾਂ ਜਾਂ ਆਮ ਆਦਮੀ ਨੂੰ ਦਰਪੇਸ਼ ਸਮਾਜਿਕ-ਆਰਥਿਕ ਚੁਣੌਤੀਆਂ ਵੱਲ ਧਿਆਨ ਦਿੱਤਾ। ਰਾਜਾ ਵੜਿੰਗ ਨੇ ਸਿਹਤ ਮੰਤਰੀ ਜੇਪੀ ਨੱਡਾ ਨੂੰ ਗੰਭੀਰ ਸਵਾਲ ਪੁੱਛੇ ਤੇ ਕੈਂਸਰ ਦੇ ਇਲਾਜ ਪ੍ਰਤੀ ਵਧੇਰੇ ਹਮਦਰਦੀ ਭਰੀ ਪਹੁੰਚ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਪੁੱਛਿਆ ‘‘ਕੈਂਸਰ ਦਾ ਇਲਾਜ ਅਤੇ ਇਸਦੀ ਦਵਾਈ ਲੋੜਵੰਦਾਂ ਲਈ ਮੁਫਤ ਕਿਉਂ ਨਹੀਂ ਕੀਤੀ ਜਾ ਸਕਦੀ? ਸਾਡੇ ਦੇਸ਼ ਵਿੱਚ ਕੈਂਸਰ ਵਰਗੀ ਖਤਰਨਾਕ ਬਿਮਾਰੀ ਦਾ ਇਲਾਜ ਮੁਫਤ ਕਿਉਂ ਨਹੀਂ ਹੋ ਸਕਦਾ? , ਖਾਸ ਤੌਰ ’ਤੇ ਗਰੀਬ ਲੋਕਾਂ ਲਈ, ਭਾਰਤ ਸਰਕਾਰ ਇਸ ਦਾ ਇਲਾਜ ਮੁਫਤ ਕਰਕੇ ਪਹਿਲਾਂ ਹੀ ਕੈਂਸਰ ਦੇ ਬੋਝ ਹੇਠ ਦੱਬੇ ਪਰਿਵਾਰਾਂ ਦੇ ਦੁੱਖਾਂ ਨੂੰ ਘਟਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕਰ ਰਹੀ? ’’

 

Related posts

ਅਕਾਲੀ ਦਲ ਆਪ ਸਰਕਾਰ ਵਿਰੁਧ ਦੇਵੇਗਾ ਜ਼ਿਲ੍ਹਾ ਪੱਧਰੀ ਧਰਨੇ:ਭੂੰਦੜ

punjabusernewssite

ਜਾਅਲੀ ਅਨੁਸੂਚਿਤ ਜਾਤੀ ਦੇ ਸਰਟੀਫਿਕੇਟ ਬਣਾਉਣ ਵਾਲਿਆਂ ਵਿਰੁਧ ਕਾਨੂੰਨੀ ਕਾਰਵਾਈ ਲਈ ਡੀਸੀਜ਼ ਨੂੰ ਹੋਏ ਹੁਕਮ

punjabusernewssite

ਪੰਜਾਬ, ਹਰਿਆਣਾ ਅਤੇ ਦਿੱਲੀ ਐਨ.ਸੀ.ਆਰ. ‘ਚ ਮਹਿਸੂਸ ਕੀਤੇ ਗਏ ਭੁਚਾਲ ਦੇ ਝਟਕੇ

punjabusernewssite