Bathinda News: ਮਾਲਵੇ ਦੇ ਪ੍ਰਸਿੱਧ ਮਾਤਾ ਰਾਣੀ ਦੇ ਮੰਦਰ ਮਾਈਸਰ ਖਾਨਾ ਦੀ ਨਵੀਂ ਕਮੇਟੀ ਦੀ ਸਰਬ ਸੰਮਤੀ ਨਾਲ ਚੋਣ ਹੋਈ ਹੈ ਜਿਸ ਵਿੱਚ ਰਾਜਨ ਗਰਗ ਐਡਵੋਕੇਟ ਨੂੰ ਸਰਬ ਸੰਮਤੀ ਨਾਲ ਮੰਦਰ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਕਮੇਟੀ ਵਿੱਚ ਰਾਜਨ ਗਰਗ ਦੇ ਨਾਲ ਪਵਨ ਬੰਸਲ ਭੁੱਚੋ ,ਰਾਮਪਾਲ ਸਰਦੂਲਗੜ੍ਹ, ਅਜੇ ਕੁਮਾਰ ਸਰਦੂਲਗੜ੍ਹ, ਸਤਪਾਲ ਮਾਨਸਾ, ਕੇਵਲ ਕ੍ਰਿਸ਼ਨ ਰਾਮਪੁਰਾ ਅਤੇ ਅਸ਼ੋਕ ਕੁਮਾਰ ਰਾਮਾ ਮੰਡੀ ਨੂੰ ਵੀ ਕਮੇਟੀ ਮੈਂਬਰ ਨਾਮਜਦ ਕੀਤਾ ਗਿਆ ਹੈ। ਲੋਰਡ ਰਾਮਾ ਸਕੂਲ ਬਠਿੰਡਾ ਵਿਖੇ ਮੰਦਰ ਮਾਈਸਰਖਾਨਾ ਕਮੇਟੀ ਦੇ ਮੈਂਬਰਾਂ ਦੀ ਹੋਈ ਮੀਟਿੰਗ ਤੋਂ ਬਾਅਦ ਇਹ ਚੋਣ ਕੀਤੀ ਗਈ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਰਜਕਾਰੀ ਪ੍ਰਧਾਨ ਰਾਜਨ ਗਰਗ ਨੇ ਜਾਣਕਾਰੀ ਦਿੱਤੀ ਕਿ ਸੱਤ ਮੈਂਬਰੀ ਕਮੇਟੀ ਚੁਣੀ ਗਈ ਹੈ ਜੋ ਮੰਦਿਰ ਦੀ ਦੇਖਭਾਲ ਕਰੇਗੀ ਅਤੇ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਕਰੇਗੀ ।
ਉਹਨਾਂ ਕਿਹਾ ਕਿ ਮਾਤਾ ਦੇ ਮੰਦਰ ਦੀ ਦਿੱਖ ਬਦਲਣ ਅਤੇ ਮਾਤਾ ਦੇ ਮੰਦਰ ਤੋਂ ਲੈ ਕੇ ਜੀਟੀ ਰੋਡ ਤੱਕ ਦੀ ਸੜਕ ਦੇ ਨਵੀਨੀ ਕਰਨ ਲਈ ਯਤਨ ਕੀਤੇ ਜਾਣਗੇ, ਜਿਸ ਲਈ ਸਰਕਾਰ ਤੋਂ ਵੀ ਸਹਿਯੋਗ ਮੰਗਿਆ ਜਾਵੇਗਾ। ਉਹਨਾਂ ਕਿਹਾ ਕਿ ਮੰਦਰ ਮਾਤਾ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਵੀ ਵੱਖਰੇ ਪ੍ਰਬੰਧ ਕੀਤੇ ਜਾਣਗੇ, ਧਰਮਸ਼ਾਲਾ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸ਼ਰਧਾਲੂਆਂ ਲਈ ਹੋਰ ਵੀ ਸੁਖਾਵੇ ਪ੍ਰਬੰਧ ਕੀਤੇ ਜਾ ਸਕਣ ਅਤੇ ਕਿਸੇ ਨੂੰ ਕੋਈ ਦੁੱਖ ਤਕਲੀਫ ਨਾ ਆਵੇ। ਉਹਨਾਂ ਕਿਹਾ ਕਿ ਪੂਰੇ ਮਾਲਵੇ ਵਿੱਚ ਮਾਤਾ ਦਾ ਮੰਦਰ ਮਾਈਸਰਖਾਨਾ ਵਿਖੇ ਪ੍ਰਸਿੱਧ ਹੈ, ਜਿੱਥੇ ਦੁਨੀਆਂ ਭਰ ਤੋਂ ਲੋਕ ਮੱਥਾ ਟੇਕਣ ਲਈ ਆਉਂਦੇ ਹਨ ਜਿਸ ਕਰਕੇ ਉਹਨਾਂ ਦੀ ਕੋਸ਼ਿਸ਼ ਰਹੇਗੀ ਕਿ ਮਾਈਸਰਖਾਨਾ ਪਿੰਡ ਦੀ ਪੰਚਾਇਤ ਅਤੇ ਚੁਣੇ ਹੋਏ ਮੈਂਬਰਾਂ ਨਾਲ ਗੱਲਬਾਤ ਕਰਕੇ ਪੂਰੀਆਂ ਸੜਕਾਂ ਦਾ ਨਵੀਨੀਕਰਨ ਕਰਵਾਇਆ ਜਾ ਸਕੇ ਅਤੇ ਲਾਈਟਾਂ, ਪੌਦੇ ਅਤੇ ਹੋਰ ਵਿਕਾਸ ਕੰਮ ਕਰਵਾ ਕੇ ਵੱਖਰੀ ਦਿੱਖ ਦਿੱਤੀ ਜਾ ਸਕੇ ਤਾਂ ਜੋ ਨਵੀਂ ਚੁਣੀ ਹੋਈ ਕਮੇਟੀ ਦੇ ਕੰਮਾਂ ਦੀ ਵੀ ਸਾਰੇ ਸਲਾਘਾ ਕਰਨ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮਾਤਾ ਦੇ ਦਰਬਾਰ ਤੋਂ ਆਰਤੀ ਅਤੇ ਸਾਰੇ ਪ੍ਰੋਗਰਾਮ ਲਾਈਵ ਕਰਨ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਦੁਨੀਆ ਭਰ ਵਿੱਚ ਵਸਦੇ ਮਾਤਾ ਦੇ ਸ਼ਰਧਾਲੂਆਂ ਨੂੰ ਘਰ ਬੈਠਾ ਹੀ ਦਰਸ਼ਨ ਹੋ ਸਕਣ। ਇਸ ਮੌਕੇ ਉਹਨਾਂ ਦੇ ਨਾਲ ਮੰਦਿਰ ਮਾਈਸਰਖਾਨਾ ਕਮੇਟੀ ਦੇ ਮੈਂਬਰ ਅਤੇ ਸ਼ਰਧਾਲੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।


