1158 ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਨੂੰ ਹਾਈਕੋਰਟ ਤੋਂ ਮਿਲੀ ਹਰੀ ਝੰਡੀ

0
89
+2

ਚੰਡੀਗੜ੍ਹ: 1158 ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਤੇ ਹਾਈਕੋਰਟ ਨੇ ਅੱਜ ਵੱਡਾ ਫੈਸਲਾ ਸੁਣਾਇਆ ਹੈ। ਹਾਈਕੋਰਟ ਦੀ ਡੱਬਲ ਬੈਂਚ ਨੇ ਪੰਜਾਬ ਸਰਕਾਰ ਨੂੰ ਰਾਹਤ ਦਿੰਦੇ ਹੋਏ ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਤੋਂ ਪਹਿਲਾ ਸਿੰਗਲ ਬੈਂਚ ਨੇ ਇਹ ਭਰਤੀ ਰੱਦ ਕਰ ਦਿੱਤੀ ਸੀ ਤੇ ਪੰਜਾਬ ਸਰਕਾਰ ਨੇ ਸਿੰਗਲ ਬੈਂਚ ਦੇ ਫੈਸਲੇ ਨੂੰ ਹਾਈਕੋਰਟ ਵਿਚ ਚਣੌਤੀ ਦਿੱਤੀ ਸੀ।

ਬਿਨਾਂ ਦੱਸੇ ਕੁੜੀਆਂ ਦੇ ਹੋਸਟਲ ਦੀ ਚੈਕਿੰਗ ਕਰਨ ਦੇ ਮਾਮਲੇ ਚ ਬੁਰੀ ਤਰ੍ਹਾਂ ਘਿਰੇ ਉਪ ਕੁਲਪਤੀ

ਸ਼੍ਰੋਮਣੀ ਅਕਾਲੀ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ 1158 ਅਸਿਸਟੈਂਟ ਪ੍ਰੋਫੈਸਰਾਂ ਨੂੰ ਵਧਾਈ ਦਿੰਦੇ ਹੋਏ ਲਿਖਿਆ ਕਿ “ਤੁਸੀਂ ਜਿੱਤ ਲਈ ਬਹੁਤ ਸਖ਼ਤ ਸੰਘਰਸ਼ ਕੀਤਾ। ਇੱਕ ਫੈਸਲਾ ਜਿਸ ਵਿੱਚ ਬਹੁਤ ਸਮਾਂ ਲੱਗ ਗਿਆ ਹੈ ਪਰ ਅੰਤ ਵਿੱਚ ਇਹ ਤੁਹਾਡੇ ਹੱਕ ਵਿੱਚ ਹੈ। ਸਾਰਿਆਂ ਨੂੰ ਵਧਾਈਆਂ—ਤੁਸੀਂ ਸਾਰੇ ਇਸ ਸਫਲਤਾ ਦੇ ਹੱਕਦਾਰ ਹੋ! ਮੈਨੂੰ ਯਕੀਨ ਹੈ ਕਿ ਤੁਸੀਂ ਸਿੱਖਿਆ ਪ੍ਰਣਾਲੀ ਵਿੱਚ ਬਦਲਾਅ ਲਿਆਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੋਗੇ।”

+2

LEAVE A REPLY

Please enter your comment!
Please enter your name here