Bathinda News:ਦੇਸ਼ ਭਰ ’ਚ ਅਨਾਜ ਅਧਾਰਤ ਫਸਲਾਂ ’ਤੇ ਕੰਮ ਕਰਨ ਵਾਲੀ ਸੰਸਥਾ ਮੇਜ਼ ਐਂਡ ਮਿਲਟ ਪਰਮੋਸ਼ਨ ਸੁਸਾਇਟੀ ਵੱਲੋਂ ਬੀਤੇ ਦਿਨੀਂ ਦੋ ਰੋਜ਼ਾਂ ਸੰਮੇਲਨ ਕਰਵਾਇਆ ਗਿਆ। ਇਸ ਦੋ ਰੋਜ਼ਾ ਸੰਮੇਲਨ ਦੌਰਾਨ ਬਠਿੰਡਾ ਦੇ ਮਸ਼ਹੂਰ ਉਦਯੋਗਪਤੀ ਅਤੇ ਬੀਸੀਐੱਲ ਇੰਡਸਟਰੀ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਨੂੰ ਲਾਈਫ਼ ਟਾਈਮ ਐਚੀਵਮੈਂਟ ਐਵਾਰਡ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।ਗੁਰੂਗ੍ਰਾਮ ਵਿਖੇ ਹੋਏ ਇਸ ਦੋ ਰੋਜ਼ਾਂ ਮੇਜ਼ ਐਂਡ ਮਿਲਟ ਸੰਮੇਲਨ-2025 ਦੌਰਾਨ ਜਿਥੇ ਦੇੇਸ਼ ਭਰ ਤੋਂ ਮੱਕੀ ਅਤੇ ਅਤੇ ਬਾਜ਼ਰਾ ਦੀ ਫਸਲ ਨਾਲ ਸਬੰਧਤ ਨਾਮੀ ਉਦਯੋਗਪਤੀ ਪਹੁੰਚੇ ਹੋਏ ਸਨ ਉਥੇ ਹੀ ਉਕਤ ਫਸਲਾਂ ਦੇ ਮਾਮਲੇ ’ਚ ਵਪਾਰਿਕ ਅਤੇ ਹੋਰ ਭੋਜਨ ਦੇ ਪੱਖ ਤੋਂ ਹੁੰਦੀ ਵਰਤੋਂ ਨਾਲ ਸਬੰਧਤ ਮਾਹਿਰ ਅਤੇ ਨੀਤੀਕਾਰ ਵੀ ਇਸ ਸੰਮੇਲਨ ’ਚ ਹਾਜ਼ਰ ਹੋਏ।
ਇਹ ਵੀ ਪੜ੍ਹੋ ਕਰਨਲ ਬਾਠ ਦੀ ਕੁੱਟਮਾਰ ਦਾ ਮਾਮਲਾ; ਹਾਈਕੋਰਟ ਨੇ ਚੰਡੀਗੜ੍ਹ ਪੁਲਿਸ ਨੂੰ ਸੌਂਪੀ ਜਾਂਚ
ਸੰਮੋਲਨ ਦੌਰਾਨ ਜਿਥੇ ਬੀਸੀਐੱਲ ਇੰਡਸਟਰੀ ਵੱਲੋਂ ਬਾਇਓਫਿਊਲ ਲਈ ਵੱਡੀ ਮਾਤਰਾ ’ਚ ਮੱਕੀ ਦੀ ਜੋਂ ਵਰਤੋਂ ਹੋ ਰਹੀ ਹੈ ਉਸ ਸਬੰਧੀ ਹਾਜ਼ਰ ਮਾਹਿਰ ਲੋਕਾਂ ਵੱਲੋਂ ਉਕਤ ਉਦਯੋਗਿਕ ਇਕਾਈ ਦੀ ਪ੍ਰਸੰਸਾ ਕੀਤੀ ਗਈ। ਇਸ ਮੌਕੇ ਕਾਰੋਬਾਰੀ ਰਾਜਿੰਦਰ ਮਿੱਤਲ ਨੂੁੰ ਜਿਥੇ ਲਾਈਫ਼ ਟਾਈਮ ਐਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸਗੋਂ ਅਲੱਗ ਤੋਂ ਮੇਜਬਾਨ ਸੰਸਥਾ ਦੀ ਤਰਫੋਂ ਲੀਡਰਸ ਇੰਨ ਗ੍ਰੀਨ ਫਿਊਲ ਐਵਾਰਡ ਨਾਲ ਵੀ ਸਨਮਾਨਿਤ ਕੀਤਾ । ਇਸ ਮੌਕੇ ਭਰੇ ਇਕੱਠ ਨੂੰ ਸੰਬੋਧਨ ਕਰਦਿਆ ਬੀਸੀਐਲ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਵੱਲੋਂ ਜਿਥੇ ਉਕਤ ਮੇਜ਼ਬਾਨ ਸੰਸਥਾ ਦਾ ਇਸ ਮਾਨ ਸਨਮਾਨ ਲਈ ਧੰਨਵਾਦ ਕੀਤਾ ਉਥੇ ਹੀ ਉਨ੍ਹਾਂ ਵੱਲੋਂ ਉਦਯੋਗਿਕ ਖੇਤਰ ਖਾਸ ਕਰ ਡਿਸਟਿਲਰੀ ਖੇਤਰ ’ਚ ਲਗਾਤਾਰ ਵਧ ਰਹੀ ਮੱਕੀ ਅਤੇ ਹੋਰ ਅਨਾਜਾਂ ਦੀ ਮੰਗ ’ਤੇ ਵੀ ਵਿਚਾਰਾਂ ਦਿੱਤੀਆਂ।
ਇਹ ਵੀ ਪੜ੍ਹੋ Bikram Majithia drug case; ਵਧਣਗੀਆਂ ਮੁਸ਼ਕਿਲਾਂ; ਪੁਲਿਸ ਨੇ ਅਦਾਲਤ ਕੋਲੋਂ ਮੰਗੇ ਸਰਚ ਵਰੰਟ
ਉਨ੍ਹਾਂ ਦੱਸਿਆ ਕਿ ਕੇਂਦਰ ਅਤੇ ਹੁਣ ਪੰਜਾਬ ਸਰਕਾਰ ਵੀ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਕਿ ਅਨਾਜ ਅਧਾਰਿਤ ਬਾਇਓਫਿਊਲ ਦਾ ਸੈਕਟਰ ਵਧਾਇਆ ਜਾਵੇ ਅਤੇ ਇਸ ਲਈ ਅਜਿਹੇ ਸਬੰਧਤ ਅਨਾਜ਼ ਪੈਂਦਾ ਕਰਨ ਲਈ ਪੰਜਾਬ ਅਤੇ ਹੋਰ ਨਾਲ ਦੇ ਲੱਗਦੇ ਸੂਬਿਆਂ ’ਚ ਢੁਕਵੇ ਹਾਲਾਤ ਬਣਾਏ ਜਾ ਸਕਣ ਅਤੇ ਇਸ ਨਾਲ ਅਸੀਂ ਰਿਵਾਇਤੀ ਫਸ਼ਲਾਂ ਤੋਂ ਪਾਸੇ ਹਟ ਕੇ ਧਰਤੀ ਹੇਠਲੇ ਪਾਣੀ ਨੂੰ ਬਚਾ ਸਕਦੇ ਹਾਂ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਮੇਜ਼ ਐਂਡ ਮਿਲਟ ਸੰਮੇਲਨ 2025 ਦੌਰਾਨ ਬਠਿੰਡਾ ਦੇ ਮਸ਼ਹੂਰ ਉਦਯੋਗਪਤੀ ਰਾਜਿੰਦਰ ਮਿੱਤਲ ਨੂੰ ਲਾਈਫ਼ ਟਾਈਮ ਐਚੀਵਮੈਂਟ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ"