Bathinda News: ਬਠਿੰਡਾ ਪੁਲਿਸ ਨੇ ਬੀਤੇ ਕੱਲ ਪਿੰਡ ਕੋਟਸ਼ਮੀਰ ਨਜ਼ਦੀਕ ਵਾਪਰੀ ਇੱਕ ਲੁੱਟਖੋਹ ਦੀ ਘਟਨਾ ਦਾ ਪਰਦਾਫ਼ਾਸ ਕਰਦਿਆਂ ਪੀੜਤ ਦੇ ਦੋਸਤ ਸਹਿਤ ਤਿੰਨ ਜਣਿਆਂ ਨੂੰ ਕਾਬੂ ਕੀਤਾ ਹੈ। ਮੁਲਜਮ ਦੋਸਤ ਘਟਨਾ ਸਮੇਂ ਪੀੜਤ ਦੇ ਨਾਲ ਹੀ ਸਕੂਟਰੀ ’ਤੇ ਸਵਾਰ ਹੋ ਕੇ ਆ ਰਿਹਾ ਸੀ। ਸ਼ੁੱਕਰਵਾਰ ਨੂੰ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਅਮਨੀਤ ਕੋਂਡਲ ਨੇ ਦਸਿਆ ਕਿ 30 ਜਨਵਰੀ ਨੂੰ ਪੁਲਿਸ ਕੋਲ ਇਤਲਾਹ ਪੁੱਜੀ ਸੀ ਕਿ ਬਠਿੰਡਾ-ਤਲਵੰਡੀ ਸਾਬੋ ਰੋਡ ਉਪਰ ਪਿੰਡ ਕੋਟਸ਼ਮੀਰ ਨਜਦੀਕ ਬਿਨ੍ਹਾਂ ਨੰਬਰੀ ਮੋਟਰਸਾਇਕਲ ’ਤੇ ਸਵਾਰ ਦੋ ਨੌਜਵਾਨ ਇੱਕ ਸਕੂਟਰੀ ਸਵਾਰ ਵਿਅਕਤੀਆ ਤੋ 1,25,000/-ਰੁਪਏ ਖੋਹ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ ਮੋਗਾ ਪੁਲਿਸ ਵੱਲੋ ਕਾਰ ਚੋਰ ਗਿਰੋਹ ਦੇ ਦੋ ਮੈਂਬਰ ਕਾਬੂ, ਦੋ ਗੱਡੀਆਂ ਬ੍ਰਾਮਦ
ਮੁੱਢਲੀ ਪੜਤਾਲ ਤੋ ਪਾਇਆ ਗਿਆ ਪੀੜਤ ਕ੍ਰਿਸ਼ਨ ਅਵਤਾਰ ਪੁੱਤਰ ਬੰਸ ਰਾਜ ਵਾਸੀ ਬੱਲਾ ਰਾਮ ਨਗਰ ਬਠਿੰਡਾ ਆਪਣੇ ਦੋਸਤ ਗੁਰਜੀਤ ਸਿੰਘ ਵਾਸੀ ਗਨੇਸ਼ਾ ਬਸਤੀ ਬਠਿੰਡਾ ਨਾਲ ਆਪਣੀ ਸਕੂਟਰੀ ਐਕਟਿਵਾ ’ਤੇ ਸਵਾਰ ਹੋ ਕਰ ਮਹਾਂਦੇਵ ਪੈਟਰੋਲ ਪੰਪ ਪਿੰਡ ਭਾਗੀ ਬਾਂਦਰ ਤੋ ਆਪਣਾ ਕ੍ਰੈਡਿਟ ਕਾਰਡ ਸਵੈਪ ਕਰਕੇ 1,35,000/- ਹਜਾਰ ਰੁਪਏ ਲੈ ਕੇ ਬਠਿੰਡਾ ਵੱਲ ਆ ਰਹੇ ਸੀ। ਇਸ ਦੌਰਾਲ ਕਰੀਬ ਪੌਣੇ ਚਾਰ ਵਜੇਂ ਰਾਸਤੇ ਵਿੱਚ ਪਿੰਡ ਕੋਟਸ਼ਮੀਰ ਕੋਲ ਇਹ ਘਟਨਾ ਵਾਪਰ ਗਈ। ਹਾਲਾਂਕਿ ਇਸ ਦੌਰਾਨ ਹੋਈ ਹੱਥੋਂ ਪਾਈ ਦੌਰਾਨ ਮੋਮੀ ਕਾਗਜ ਦਾ ਲਿਫਾਫਾ ਪਾੜ ਜਾਣ ਕਾਰਨ 10 ਹਜਾਰ ਰੁਪਏ ਹੇਠਾਂ ਡਿੱਗ ਪਏ ਅਤੇ ਉਕਤ ਨੌਜਵਾਨ 1,25,000 ਰੁਪਏ ਲੈ ਕੇ ਫ਼ਰਾਰ ਹੋ ਗਏ ਸਨ।
ਇਹ ਵੀ ਪੜ੍ਹੋ ਪੰਜਾਬ ’ਚ ਭਿਆਨਕ ਸੜਕ ਹਾਦਸਾ, 9 ਵੇਟਰਾਂ ਦੀ ਦਰਦਨਾਕ ਮੌ+ਤ, ਦੋ ਦਰਜ਼ਨ ਦੇ ਕਰੀਬ ਜਖ਼ਮੀ
ਇਸ ਮਾਮਲੇ ਵਿਚ ਸੂਚਨਾ ਤੋਂ ਬਾਅਦ ਐਸਪੀ ਨਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਡੀਐਸਪੀ ਦਿਹਾਤੀ ਹਿਨਾ ਗੁਪਤਾ ਦੀ ਅਗਵਾਈ ਵਿੱਚ ਇੰਚਾਰਜ ਸੀ.ਆਈ.ਏ-1 ਅਤੇ 2 ਬਠਿੰਡਾ ਅਤੇ ਮੁੱਖ ਅਫਸਰ ਥਾਣਾ ਸਦਰ ਬਠਿੰਡਾ ਦੀਆ ਟੀਮਾਂ ਬਣਾਈਆਂ ਗਈਆਂ। ਇੰਨ੍ਹਾਂ ਟੀਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਪੀੜਤ ਕ੍ਰਿਸ਼ਨ ਅਵਤਾਰ ਦੇ ਨਾਲ ਜਾ ਰਹੇ ਉਸਦੇ ਦੋਸਤ ਗੁਰਜੀਤ ਸਿੰਘ ਵਾਸੀ ਗਨੇਸ਼ਾ ਬਸਤੀ , ਲਵਜੀਤ ਸਿੰਘ ਵਾਸੀ ਪਿੰਡ ਪੂਹਲੀ ਅਤੇ ਸੁਖਚੈਨ ਸਿੰਘ ਵਾਸੀ ਪਿੰਡ ਗਿੱਲਪਤੀ ਨੂੰ ਗ੍ਰਿਫਤਾਰ ਕਰ ਲਿਆ। ਦੌਰਾਨੇ ਪੁੱਛ ਗਿੱਛ ਮੁਲਜਮਾਂ ਨੇ ਦੱਸਿਆ ਕਿ ਗੁਰਜੀਤ ਸਿੰਘ ਮੁਦਈ ਮੁਕੱਦਮਾ ਕ੍ਰਿਸ਼ਨ ਅਵਤਾਰ ਦਾ ਦੋਸਤ ਹੈ। ਕ੍ਰਿਸ਼ਨ ਅਵਤਾਰ ਆਪਣੇ ਦੋਸਤ ਗੁਰਜੀਤ ਸਿੰਘ ਨਾਲ ਪੈਸੇ ਲੈ ਕੇ ਪੈਟਰੋਲ ਪੰਪ ਤੋਂ ਚੱਲੇ ਤਾਂ ਗੁਰਜੀਤ ਸਿੰਘ ਨੇ ਆਪਣੇ ਸਾਥੀਆਂ ਲਵਜੀਤ ਸਿੰਘ ਤੇ ਸੁਖਚੈਨ ਸਿੰਘ ਨੂੰ ਫੋਨ ਕਰਕੇ ਰਸਤੇ ਵਿੱਚ ਬੁਲਾ ਲਿਆ ਅਤੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਸ ਖੋਹ ਦੀ ਵਾਰਦਤ ਨੂੰ ਇੰਜਾਮ ਦਿੱਤਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite