Gurdaspur News: ਬੀਤੇ ਕੱਲ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਲੁਟੇਰਿਆਂ ਵੱਲੋਂ ਨੂੰਹ ਸੱਸ ਨਾਲ ਲੁੱਟ ਕਰਨ ਤੋਂ ਬਾਅਦ ਨੂੰਹ ਨੂੰ ਨਹਿਰ ਵਿੱਚ ਧੱਕਾ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਹਿਰ ਵਿੱਚ ਡੁੱਬੀ ਔਰਤ ਦੀ ਲਾਸ਼ ਹਾਲੇ ਤੱਕ ਬਰਾਮਦ ਨਹੀਂ ਹੋ ਸਕੀ। ਜਿਸਦੀ ਭਾਲ ਲਈ ਪੁਲਿਸ ਪ੍ਰਸ਼ਾਸਨ ਅਤੇ ਗੋਤਾਖੋਰਾਂ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ। ਪਿੰਡ ਸਰਦਾਰਾ ਦੀ ਰਹਿਣ ਵਾਲੀ ਅਮਨਪ੍ਰੀਤ ਕੌਰ ਅਤੇ ਉਸਦੀ ਸੱਸ ਰੁਪਿੰਦਰ ਕੌਰ ਘਟਨਾ ਸਮੇਂ ਸਕੂਟਰੀ ‘ਤੇ ਕਿਤੇ ਜਾ ਰਹੀਆਂ ਸਨ।
ਇਹ ਵੀ ਪੜ੍ਹੋ ਪਾਦਰੀ ਬਲਜਿੰਦਰ ਦੀ ਕੁੱਟਮਾਰ ਦਾ ਸ਼ਿਕਾਰ ਔਰਤ ਨੇ ਕੀਤੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੁਲਾਕਾਤ
ਇਸ ਦੌਰਾਨ ਨਹਿਰ ਦੇ ਕੰਢੇ ਉੱਪਰ ਕੁਝ ਲੁਟੇਰਿਆਂ ਨੇ ਦੋਨਾਂ ਨੂੰ ਘੇਰ ਕੇ ਲੁੱਟਣ ਦਾ ਯਤਨ ਕੀਤਾ ਅਤੇ ਉਹਨਾਂ ਦੇ ਪਾਏ ਹੋਏ ਸੋਨੇ ਦੇ ਗਹਿਣੇ ਉਤਾਰਨੇ ਸ਼ੁਰੂ ਕਰ ਦਿੱਤੇ। ਸਾਹਮਣੇ ਆਈ ਜਾਣਕਾਰੀ ਮੁਤਾਬਿਕ ਜਦ ਲੁਟੇਰੇ ਅਮਨਪ੍ਰੀਤ ਕੌਰ ਦੇ ਹੱਥ ਵਿੱਚੋਂ ਮੁੰਦਰੀ ਲਾ ਰਹੇ ਸਨ ਤਾਂ ਇਸ ਦੌਰਾਨ ਹੋਈ ਧੱਕਾ ਮੁੱਕੀ ਦੇ ਵਿੱਚ ਉਹ ਨਹਿਰ ਵਿੱਚ ਡਿੱਗ ਪਈ ਜਿਸ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ। ਅਮਨਪ੍ਰੀਤ ਕੌਰ ਦੀ ਨਹਿਰ ਵਿੱਚੋਂ ਭਾਲ ਜਾਰੀ ਹੈ। ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਹੈ ਅਤੇ ਲੁਟੇਰਿਆ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਲੁਟੇਰਿਆ ਨੇ ਲੁੱਟ ਤੋਂ ਬਾਅਦ ਔਰਤ ਨੂੰ ਦਿੱਤਾ ਨਹਿਰ ਵਿੱਚ ਧੱਕਾ, ਗੋਤਾਖੋਰਾਂ ਵੱਲੋਂ ਭਾਲ ਜਾਰੀ"