Bathinda News: ਬਠਿੰਡਾ ਸ਼ਹਿਰ ਤੋਂ ਦਿਨ ਚੜ੍ਹਦੇ ਹੀ ਕਾਫ਼ੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਬਠਿੰਡਾ ਐਡਵਾਂਸਡ ਕੈਂਸਰ ਹਸਪਤਾਲ ਦੇ ਡਾਇਰੈਕਟਰ ਡਾ: ਦੀਪਕ ਅਰੋੜਾ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਮੁਢਲੀਆਂ ਖ਼ਬਰ ਮੁਤਾਬਕ ਉਨ੍ਹਾਂ ਨੂੰ ਸੁੱਤੇ ਪਏ ਹੋਏ ਨੂੰ ਹੀ ਇਹ ਦੌਰਾ ਪਿਆ, ਜਿਸ ਕਾਰਨ ਉਹ ਸੁੱਤੇ ਹੀ ਰਹਿ ਗਏ।
ਇਹ ਵੀ ਪੜ੍ਹੋ Cong ਦੇ Ashu ਨਾਲ ‘ਪੰਗਾ’ ਲੈਣ ਵਾਲਾ DSP ਭਾਜਪਾ ਵਿੱਚ ਹੋਇਆ ਸ਼ਾਮਲ
ਡਾ ਅਰੋੜਾ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਸਨ ਅਤੇ ਉਹ ਸ਼ਹਿਰ ਦੇ ਨਾਮੀ ਪ੍ਰੋਫੈਸਰ ਤੇ ਸੇਂਟ ਕਬੀਰ ਕਾਨਵੈਂਟ ਸਕੂਲ ਭੁੱਚੋ ਦੇ ਐਮ.ਡੀ ਐਮ.ਐਲ.ਅਰੋੜਾ ਦੇ ਇੱਕਲੌਤੇ ਪੁੱਤਰ ਸਨ। ਡਾ ਅਰੋੜਾ ਆਪਣੇ ਪਿੱਛੇ ਪਤਨੀ ਡਾ ਪੂਜਾ ਤੋਂ ਇਲਾਵਾ ਦੋ ਬੱਚੇ ਅਤੇ ਮਾਤਾ-ਪਿਤਾ ਨੂੰ ਛੱਡ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ 6 ਮਾਰਚ ਨੂੰ ਸ਼ਾਮ 4 ਵਜੇਂ ਦਾਣਾ ਮੰਡੀ ਸਥਿਤ ਸ਼ਮਸਾਨਘਾਟ ਵਿਚ ਕੀਤਾ ਜਾਵੇਗਾ। ਡਾ ਅਰੋੜਾ ਦੀ ਬੇਵਕਤੀ ਮੌਤ ਕਾਰਨ ਸ਼ਹਿਰ ਵਿਚ ਸੋਗ ਦੀ ਲਹਿਰ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਦੁਖ਼ਦਾਈ ਖ਼ਬਰ: ਬਠਿੰਡਾ ਕੈਂਸਰ ਹਸਪਤਾਲ ਦੇ ਡਾਇਰੈਕਟਰ ਡਾ ਅਰੋੜਾ ਦਾ ਹੋਇਆ ਦਿਹਾਂਤ"