SAS Nagar News: ਐਤਵਾਰ ਸਵੇਰੇ ਕਰੀਬ ਸਾਢੇ 9 ਵਜੇਂ 12ਵੀਂ ਜਮਾਤ ਦੇ ਇੱਕ ਵਿਦਿਆਰਥੀ ਵੱਲੋਂ ਮੁਹਾਲੀ ਦੇ ਇੱਕ ਮਾਲ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦੀ ਦੁੱਖ ਭਰੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਮਾਲ ਦੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਅਭਿਜੀਤ ਵਜੋਂ ਹੋਈ ਹੈ, ਜੋਕਿ ਮੁਹਾਲੀ ਦਾ ਹੀ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ Insta queen ਨੂੰ ਅੱਜ ਮੁੜ ਅਦਾਲਤ ’ਚ ਕੀਤਾ ਜਾਵੇਗਾ ਪੇਸ਼, ਜਾਣੋਂ ਹੁਣ ਤੱਕ ਦੀ ਜਾਂਚ ’ਚ ਕੀ ਨਿਕਲਿਆ!
ਕੈਮਰਿਆਂ ਮੁਤਾਬਕ ਉਹ ਮਾਲ ਵਿਚ ਪੁੱਜਣ ਤੋਂ ਬਾਅਦ ਫ਼ੂਡ ਕੋਰਟ ਗਿਆ, ਜਿੱਥੇ ਉਸਨੇ ਪਾਣੀ ਦੀ ਬੋਤਲ ਖ਼ਰੀਦੀ ਤੇ ਫ਼ਿਰ ਇੱਧਰ-ਉਧਰ ਦੇਖਣ ਤੋਂ ਬਾਅਦ ਚੌਥੀ ਮੰਜਿਲ਼ ਤੋਂ ਮਾਲ ਦੇ ਹੇਠਾਂ ਛਾਲ ਮਾਰ ਦਿੱਤੀ। ਹਾਲਾਂਕਿ ਲੋਕਾਂ ਨੇ ਉਸਨੂੰ ਤੁਰੰਤ ਚੁੱਕਿਆ ਪ੍ਰੰਤੂ ਹਸਪਤਾਲ ਲਿਜਾਂਦਿਆਂ ਹੀ ਉਸਦੀ ਮੌਤ ਹੋ ਗਈ। ਪਤਾ ਲੱਗਿਆ ਹੈ ਕਿ ਅਭਿਜੀਤ ਨੇ ਕੁੱਝ ਦਿਨ ਪਹਿਲਾਂ ਹੀ ਸ਼ਹਿਰ ਦੇ ਇੱਕ ਨਾਮੀ ਸਕੂਲ ਵਿਚ ਆਪਣੀ 12ਵੀਂ ਜਮਾਤ ਦੇ ਪੇਪਰ ਦਿੱਤੇ ਸਨ ਅਤੇ ਉਸਤੋਂ ਬਾਅਦ ਉਹ ਪ੍ਰੇਸ਼ਾਨ ਰਹਿ ਰਿਹਾ ਸੀ।
ਇਹ ਵੀ ਪੜ੍ਹੋ Waqf Amendment Bill; ਰਾਸਟਰਪਤੀ ਨੇ ਵੀ ਦਿੱਤੀ ਮੰਨਜੂਰੀ, ਲਾਗੂ ਕਰਨ ਦਾ ਫੈਸਲਾ ਲਵੇਗੀ ਸਰਕਾਰ
ਆਪਣੇ ਪੁੱਤਰ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪ੍ਰਵਾਰਕ ਮੈਂਬਰਾਂ ਮੁਤਾਬਕ ਉਹ ਪ੍ਰੇਸ਼ਾਨ ਦਿਖ਼ਾਈ ਦਿੰਦਾ ਸੀ ਤੇ ਜਦ ਉਸਨੂੰ ਇਸਦੇ ਬਾਰੇ ਪੁੱਛਿਆ ਜਾਂਦਾ ਸੀ ਤਾਂ ਉਹ ਗੱਲ ਨੂੰ ਟਾਲ ਦਿੰਦਾ ਸੀ। ਘਟਨਾ ਦਾ ਪਤਾ ਲੱਗਦੇ ਹੀ ਮੌਕੇ ’ਤੇ ਪੁੱਜ ਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਹੈ, ਜਿੱਥੇ ਉਸਦਾ ਪੋਸਟਮਾਰਟਮ ਕੀਤਾ ਜਾਵੇਗਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਮੰਦਭਾਗੀ ਖ਼ਬਰ: 12ਵੀਂ ਜਮਾਤ ਦੇ ਵਿਦਿਆਰਥੀ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਆਤਮ.ਹੱਤਿਆ"