ਨਵੀਂ ਦਿੱਲੀ, 27 ਦਸੰਬਰ: ਦੇਸ਼ ਦੇ ਵਿਕਾਸ ਨੂੰ ਇੱਕ ਨਵੀਂ ਗਤੀ ਦੇਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨਹੀਂ ਰਹੇ। ਉਹਨਾਂ ਬੀਤੀ ਦੇਰ ਰਾਤ ਏਮਜ਼ ਹਸਪਤਾਲ ਵਿੱਚ ਆਖਰੀ ਸਾਹ ਲਏ, ਜਿੱਥੇ ਅਚਾਨਕ ਸਿਹਤ ਵਿਗੜ ਜਾਣ ਕਾਰਨ ਬੀਤੀ ਸ਼ਾਮ ਉਹਨਾਂ ਨੂੰ ਭਰਤੀ ਕਰਾਇਆ ਗਿਆ ਸੀ। ਉਹ 92 ਸਾਲ ਦੇ ਸਨ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਧੀਆਂ ਛੱਡ ਗਏ ਹਨ। ਸਾਲ 2004 ਤੋਂ 2014 ਤੱਕ ਲਗਾਤਾਰ 10 ਸਾਲ ਪ੍ਰਧਾਨ ਮੰਤਰੀ ਰਹਿਣ ਵਾਲੇ ਡਾਕਟਰ ਮਨਮੋਹਨ ਸਿੰਘ ਦੇ ਦਿਹਾਂਤ ਉੱਪਰ ਪੂਰੇ ਦੇਸ਼ ਵਿੱਚ ਸ਼ੋਕ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਅਤੇ ਕੇਂਦਰ ਸਰਕਾਰ ਨੇ ਆਪਣੇ ਸਾਰੇ ਪ੍ਰੋਗਰਾਮ ਰੱਦ ਕਰਦਿਆਂ ਪੂਰੇ ਦੇਸ਼ ਵਿੱਚ ਇੱਕ ਹਫਤੇ ਲਈ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ।ਸ਼ੁਕਰਵਾਰ ਸਵੇਰੇ 11 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਕੈਬਨਿਟ ਦੀ ਇੱਕ ਵਿਸ਼ੇਸ਼ ਮੀਟਿੰਗ ਹੋਵੇਗੀ, ਜਿਸ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ ਡੇਰਾ ਬਿਆਸ ਮੁਖੀ ਤੇ ਜਥੇਦਾਰ ਹਰਪ੍ਰੀਤ ਸਿੰਘ ਵਿਚਕਾਰ ਹੋਈ ਮੀਟਿੰਗ ਦੀ ਸਿਆਸੀ ਤੇ ਧਾਰਮਿਕ ਗਲਿਆਰਿਆਂ ਚਰਚਾ
ਇਸ ਤੋਂ ਇਲਾਵਾ ਦੇਸ਼ ਦੀ ਪ੍ਰਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਵੀ ਆਪਣੇ ਸਾਰੇ ਰਝੇਵੇਂ ਰੱਦ ਕਰਦਿਆਂ ਦੇਸ਼ ਦੇ ਇਸ ਮਹਾਨ ਨੇਤਾ ਨੂੰ ਹਫਤੇ ਭਰ ਲਈ ਸ਼ਰਧਾਂਜਲੀਆਂ ਭੇਟ ਕਰਨ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ1947 ਦੀ ਦੇਸ਼ ਵੰਡ ਦੌਰਾਨ ਮੂਲ ਰੂਪ ਵਿੱਚ ਪਾਕਿਸਤਾਨ ਤੋਂ ਉੱਜੜ ਕੇ ਆਏ ਡਾਕਟਰ ਮਨਮੋਹਨ ਸਿੰਘ ਦਾ ਪਰਿਵਾਰ ਇਧਰਲੇ ਪੰਜਾਬ ਆਇਆ,ਜਿੱਥੇ ਉਹਨਾਂ ਅੱਤ ਦੀ ਮਿਹਨਤ ਕਰਦਿਆਂ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਦੁਨੀਆ ਦੇ ਇਕ ਨਾਮਵਾਰ ਆਰਥਿਕ ਮਾਹਰ ਵਜੋਂ ਆਪਣਾ ਨਾਮ ਦਰਜ ਕਰਾਇਆ।ਉਹਨਾਂ ਦੀ ਮੁਹਾਰਤ ਅਤੇ ਲਿਆਕਤ ਤੋਂ ਪ੍ਰਭਾਵਿਤ ਹੋ ਕੇ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਸਮਾ ਰਾਓ ਵੱਲੋਂ ਡਾਕਟਰ ਮਨਮੋਹਨ ਸਿੰਘ ਨੂੰ ਆਪਣੀ ਸਰਕਾਰ ਦੇ ਵਿੱਚ ਵਿੱਤ ਮੰਤਰੀ ਦੇ ਰੂਪ ਵਿੱਚ ਸ਼ਾਮਿਲ ਕੀਤਾ ਗਿਆ ਸੀ। ਹਾਲਾਂਕਿ ਉਹਨਾਂ ਦਾ ਸਿਆਸਤ ਜਾਂ ਕਿਸੇ ਸਿਆਸੀ ਧਿਰ ਨਾਲ ਕੋਈ ਵਾਸਤਾ ਨਹੀਂ ਸੀ।
ਇਹ ਵੀ ਪੜ੍ਹੋ Canada Govt ਨੇ ਫਲੈਗ ਪੋਲ ਰਾਹੀਂ ਮਿਲਣ ਵਾਲੇ ਵਰਕ ਪਰਮਿਟ ’ਤੇ ਲਗਾਈ ਪਾਬੰਦੀ
ਹਿੰਦੁਸਤਾਨ ਵਿੱਚ ਦੇਸ਼ ਦੇ ਆਰਥਿਕ ਸੁਧਾਰਾਂ ਦੇ ਪਿਤਾਮਾ ਮੰਨੇ ਜਾਂਦੇ ਡਾਕਟਰ ਮਨਮੋਹਨ ਸਿੰਘ ਦੀ ਇਹ ਕਾਬਲੀਅਤ ਦਾ ਹੀ ਸਿੱਟਾ ਸੀ ਕਿ 2004 ਵਿੱਚ ਜਦ ਪ੍ਰਧਾਨ ਮੰਤਰੀ ਬਣਾਉਣ ਦੀ ਵਾਰੀ ਆਈ ਤਾਂ ਯੂਪੀਏ ਨੇ ਉਹਨਾਂ ਨੂੰ ਸਰਬ ਸੰਮਤੀ ਨਾਲ ਆਪਣਾ ਆਗੂ ਚੁਣ ਲਿਆ ਸੀ ਅਤੇ ਉਹ ਲਗਾਤਾਰ 2014 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਡਾਕਟਰ ਮਨਮੋਹਨ ਸਿੰਘ ਨੂੰ ਜਿੱਥੇ ਦੁਨੀਆਂ ਦਾ ਪ੍ਰਮੁੱਖ ਆਰਥਿਕ ਮਾਹਰ ਮੰਨਿਆ ਜਾਂਦਾ ਹੈ ਉਥੇ ਉਹ ਕੱਟੜ ਇਮਾਨਦਾਰ ਵੀ ਸਨ। 10 ਸਾਲ ਪ੍ਰਧਾਨ ਮੰਤਰੀ ਅਤੇ ਹੋਰ ਪ੍ਰਮੁੱਖ ਅਹੁਦੇ ਉੱਪਰ ਰਹਿਣ ਵਾਲੇ ਮਨਮੋਹਨ ਸਿੰਘ ਉੱਪਰ ਅੱਜ ਤੱਕ ਇੱਕ ਪੈਸੇ ਦਾ ਵੀ ਦਾਗ ਨਹੀਂ ਲੱਗਿਆ। ਜਿਸ ਦੇ ਚਲਦੇ ਅੱਜ ਦੇਸ਼ ਦੇ ਲੋਕ ਉਹਨਾਂ ਨੂੰ ਪੂਰੀ ਸ਼ਿਰਕਤ ਨਾਲ ਯਾਦ ਕਰ ਰਹੇ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਦੁਖ਼ਦ ਖ਼ਬਰ:Ex PM ਡਾ ਮਨਮੋਹਨ ਸਿੰਘ ਨਹੀਂ ਰਹੇ, ਕੇਂਦਰ ਵਲੋਂ ਦੇਸ਼ ਚ ਸੱਤ ਦਿਨਾਂ ਦੇ ਸੋਗ ਦਾ ਐਲਾਨ"