ਅੰਮ੍ਰਿਤਸਰ, 13 ਜਨਵਰੀ: ਖ਼ਤਰਨਾਕ ਚਾਈਨਾ ਡੋਰ ਦੇ ਕਾਰਨ ਸੋਮਵਾਰ ਨੂੰ ਅੰਮ੍ਰਿਤਸਰ ਵਿੱਚ ਇੱਕ 18 ਸਾਲਾਂ ਨੌਜਵਾਨ ਦੀ ਜਾਨ ਚਲੀ ਗਈ। ਮ੍ਰਿਤਕ ਪਵਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਘਟਨਾ ਸਮੇਂ ਉਹ ਅਜਨਾਲਾ ਰੋਡ ਉਪਰ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਅਚਾਨਕ ਗਲੇ ਵਿਚ ਚਾਈਨਾ ਡੋਰ ਫ਼ਸ ਗਈ ਤੇ ਗਲਾ ਬੁਰੀ ਤਰ੍ਹਾਂ ਕੱਟਿਆ ਗਿਆ। ਘਟਨਾ ਤੋਂ ਬਾਅਦ ਇਹ ਨੌਜਵਾਨ ਕਾਫ਼ੀ ਸਮਾਂ ਸੜਕ ’ਤੇ ਪਿਆ ਤੜਫ਼ਦਾ ਰਿਹਾ ਪ੍ਰੰਤੂ ਕਿਸੇ ਨੇ ਵੀ ਉਸਨੂੰ ਹੱਥ ਨਹੀਂ ਪਾਇਆ।
ਇਹ ਵੀ ਪੜ੍ਹੋ ਬਠਿੰਡਾ ਪੁਲਿਸ ਵੱਲੋਂ ਚਾਈਨਾ ਡੋਰ ਦਾ ਵੱਡਾ ਜਖ਼ੀਰਾ ਬਰਾਮਦ, ਇੱਕ ਕਾਬੂ
ਹਾਲਾਂਕਿ ਉਸਤੋਂ ਬਾਅਦ ਕੁੱਝ ਲੋਕ ਉਸਨੂੰ ਹਸਪਤਾਲ ਵੀ ਲੈ ਕੇ ਗਏ ਪ੍ਰੰਤੂ ਤਦ ਤੱਕ ਜਿਆਦਾ ਖੂਨ ਵਹਿਣ ਕਾਰਨ ਉਸਦੀ ਮੌਤ ਹੋ ਚੁੱਕੀ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਿੰਮੇਵਾਰਾਂ ਵਿਰੁਧ ਬਣਦੀ ਕਾਰਵਾਈ ਕੀਤੀ ਜਾਵੇਗੀ। ਗੌਰਤਲਬ ਹੈ ਕਿ ਪੁਲਿਸ ਪ੍ਰਸ਼ਾਸਨ ਤੋਂ ਇਲਾਵਾ ਆਮ ਲੋਕਾਂ ਵੱਲੋਂ ਵੀ ਇਸ ਖ਼ਤਰਨਾਕ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਪ੍ਰੰਤੂ ਇਸਦੇ ਬਾਵਜੂਦ ਇਸਦੀ ਵਿੱਕਰੀ ਸ਼ਰੇਆਮ ਹੋ ਰਹੀ ਹੈ। ਦੋ ਦਿਨ ਪਹਿਲਾਂ ਵੀ ਇਸ ਚਾਈਨਾ ਡੋਰ ਦੇ ਕਾਰਨ ਆਦਮਪੁਰ ਵਿੱਚ ਇੱਕ ਵਿਅਕਤੀ ਜਖ਼ਮੀ ਗਿਆ ਸੀ, ਜਿਸਦੀ ਬਾਅਦ ਵਿਚ ਮੌਤ ਹੋ ਗਈ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਦੁਖਦਾਈ ਖ਼ਬਰ; ਚਾਈਨਾ ਡੋਰ ਨੇ ਨਿਗਲਿਆ ਤਿੰਨ ਭੈਣਾਂ ਦਾ ਇਕਲੌਤਾ ਭਰਾ, ਗਲਾ ਕੱਟਣ ਕਾਰਨ ਹੋਈ ਮੌ+ਤ"