ਬਠਿੰਡਾ, 2 ਜਨਵਰੀ: ਸਥਾਨਕ ਸ਼ਹਿਰ ਦੇ ਵਿੱਚ ਨਵਾਂ ਸਾਲ ਚੜਦੇ ਹੀ ਵੱਡੀ ਦੁਖਦਾਈ ਖਬਰ ਸੁਣਨ ਨੂੰ ਸਾਹਮਣੇ ਆਈ ਹੈ। ਇੱਥੋਂ ਦੀ ਇੱਕ ਸਮਾਜ ਸੇਵੀ ਪਤੀ-ਪਤਨੀ ਜੋੜੀ ਦੀ 24 ਘੰਟਿਆਂ ਵਿੱਚ ਹੀ ਮੌਤ ਹੋ ਗਈ ਹੈ। ਜਿਸਦੇ ਨਾਲ ਪੂਰੇ ਸ਼ਹਿਰ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪਤੀ ਦਾ ਬੀਤੇ ਕੱਲ੍ਹ ਨਵੇਂ ਸਾਲ ਮੌਕੇ ਅੰਤਿਮ ਸੰਸਕਾਰ ਕੀਤਾ ਗਿਆ ਸੀ ਤੇ ਪਤਨੀ ਦਾ ਅੱਜ ਵੀਰਵਾਰ ਨੂੰ ਬਠਿੰਡਾ ਦੇ ਡੀਏਵੀ ਕਾਲਜ ਦੇ ਨੇੜੇ ਰਾਮਬਾਗ ਵਿੱਚ ਬਾਅਦ ਦੁਪਹਿਰ ਕੀਤਾ ਜਾ ਰਿਹਾ।
ਇਹ ਵੀ ਪੜ੍ਹੋ ਨਵੇਂ ਸਾਲ ਦਾ ਜਸ਼ਨ ਮਨਾਉਣ ਗਏ ਤਿੰਨ ਦੋਸਤਾਂ ਦੀਆਂ ਲਾਸ਼ਾਂ ਹੋਟਲ ਵਿੱਚੋਂ ਮਿਲੀਆਂ
ਹੈਰਾਨੀ ਤੇ ਵੱਡੀ ਗੱਲ ਇਹ ਵੀ ਹੈ ਕਿ ਦੋਨੋਂ ਪਤੀ ਪਤਨੀ ਦੀਆਂ ਮੌਤਾਂ ਦਿਲ ਦਾ ਦੌਰਾ ਪੈਣ ਕਾਰਨ ਹੋਈਆਂ ਹਨ। ਭੁਪਿੰਦਰ ਸਿੰਘ ਦੀ ਇੱਕ ਦਿਨ ਪਹਿਲਾਂ ਅਟੈਕ ਨਾਲ ਮੌਤ ਹੋਈ ਤੇ ਉਸਤੋਂ ਬਾਅਦ ਪਤਨੀ ਪਰਮਿੰਦਰ ਕੌਰ ਦੀ ਵੀ ਦੁੱਖ ਨਾ ਝਲਦੀ ਹੋਈ ਦਾ ਬੀਤੀ ਰਾਤ ਅਟੈਕ ਹੋਣ ਨਾਲ ਮੌਤ ਹੋ ਗਈ। ਸ਼ਹਿਰ ਦੇ ਸਮਾਜ ਸੇਵੀ ਕੰਮਾਂ ਵਿੱਚ ਮੂਹਰੇ ਹੋ ਕੇ ਹਿੱਸਾ ਲੈਣ ਵਾਲੇ ਇਸ ਜੋੜੇ ਦਾ ਅਚਾਨਕ ਇਸ ਤਰ੍ਹਾਂ ਦੁਨੀਆ ਤੋਂ ਚਲੇ ਜਾਣਾ, ਕਿਸੇ ਨੂੰ ਵੀ ਵਿਸ਼ਵਾਸ ਨਹੀਂ ਹੋ ਰਿਹਾ।
ਇਹ ਵੀ ਪੜ੍ਹੋ ਨਵੇਂ ਸਾਲ ਮੌਕੇ ਦਿਲਜੀਤ ਦੋਸਾਂਝ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ,ਦੇਖੋ ਵੀਡੀਓ
ਪਰਮਿੰਦਰ ਕੌਰ ਭਾਜਪਾ ਮਹਿਲਾ ਮੋਰਚਾ ਦੀ ਸ਼ਹਿਰੀ ਪ੍ਰਧਾਨ ਵੀ ਸੀ। ਇਹ ਜੋੜੀ ਆਪਣੇ ਪਿੱਛੇ ਦੋ ਅਣਵਿਆਹੇ ਬੱਚੇ ਇੱਕ ਲੜਕਾ, ਇੱਕ ਲੜਕੀ ਛੱਡ ਗੲਈ ਹੈ। ਇਸ ਮੌਕੇ ਧਾਰਮਿਕ , ਸਮਾਜਿਕ ਅਤੇ ਰਾਜਨੀਤੀ ਤੋਂ ਇਲਾਵਾ ਸ਼ਹਿਰ ਵਾਸੀਆਂ ਦੇ ਵਿੱਚ ਸੋਗ ਦੀ ਲਹਿਰ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK