ਡਿਪਟੀ ਕਮਿਸ਼ਨਰ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਭੇਂਟ ਕੀਤੀਆਂ ਸ਼ਰਧਾਜਲੀਆਂ
Bathinda News: ਮਾਨਵਤਾ ਦੀ ਸੇਵ ਨੂੰ ਸਮਰਪਿਤ ਸਹਾਰਾ ਜਨ ਸੇਵਾ ਵੱਲੋਂ ਅੱਜ ਐਤਵਾਰ ਨੂੰ ਸਥਾਨਕ ਭਗਤ ਸਿੰਘ ਚੌਕ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸ਼ਹੀਦੀ ਸਮਾਗਮ ਮੌਕੇ ਭਗਤ ਸਿੰਘ ਯਾਦਗਾਰ ਨੂੰ ਫੁੱਲਾਂ ਦੇ 200 ਬਰਤਨਾਂ ਨਾਲ ਸਜਾਇਆ ਗਿਆ। ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਸ਼ਹੀਦਾਂ ਦੀ ਯਾਦ ਵਿੱਚ ਮਸ਼ਾਲ ਜਗਾਈ।
ਇਹ ਵੀ ਪੜ੍ਹੋ Ravi Bhagat ਬਣੇ CM Bhagwant Mann ਦੇ ਪ੍ਰਿੰਸੀਪਲ ਸਕੱਤਰ
ਉਪਰੰਤ ਸ਼ਹੀਦਾਂ ਨੂੰ ਫੁੱਲ ਮਾਲਾਵਾਂ ਅਰਪਿਤ ਕੀਤੀਆਂ ਗਈਆਂ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਮੌਕੇ ਨੌਜਵਾਨਾਂ ਦੀ ਭਾਰੀ ਭੀੜ ਸੀ। ਡਿਪਟੀ ਕਮਿਸ਼ਨਰ ਨੇ ਪ੍ਰੋਗਰਾਮ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਹਾਰਾ ਦੇ ਇਸ ਖੂਬਸੂਰਤ ਉਪਰਾਲੇ ਦੀ ਸ਼ਲਾਘਾ ਕੀਤੀ।ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਸਮਾਜ ਲਈ ਕੰਮ ਕਰਨ, ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਅਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਕਿਹਾ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ ਵੀ ਵਿਸ਼ੇਸ ਤੌਰ ’ਤੇ ਮੌਜੂਦ ਰਹੇ।
ਇਹ ਵੀ ਪੜ੍ਹੋ ਯਾਦਗਾਰੀ ਹੋ ਨਿਬੜਿਆ ਬਠਿੰਡਾ ਦਾ 18ਵਾਂ ਵਿਰਾਸਤੀ ਮੇਲਾ, ਕਲਾਕਾਰਾਂ ਨੇ ਪੇਸ਼ਕਾਰੀਆਂ ਨਾਲ ਕੀਲੇ ਸ੍ਰੋਤੇ
ਇਸ ਮੌਕੇ ਸਹਾਰਾ ਦੇ ਵਰਕਰ ਜੱਗਾ ਨੇ ਦੱਸਿਆ ਕਿ ਸਹਾਰਾ ਪਿਛਲੇ 35 ਸਾਲਾਂ ਤੋਂ ਸ਼ਹੀਦ ਭਗਤ ਸਿੰਘ ਯਾਦਗਾਰ ਵਿਖੇ ਸ਼ਹੀਦੀ ਦਿਵਸ ਮਨਾ ਰਹੀ ਹੈ। ਇਸ ਮੌਕੇ ਸਹਾਰਾ ਟੀਮ ਦੇ ਰਮਨ ਸਿੰਘ ਸਿੱਧੂ, ਜੱਗਾ, ਟੇਕਚੰਦ, ਸ਼ਾਮ ਮਿੱਤਲ, ਅਜੇ ਸਿਵਾਨ, ਵਿੱਕੀ, ਸੰਦੀਪ ਗਿੱਲ, ਕਿਸ਼ਨ ਥਾਪਰ, ਗੁੱਲੀ ਠਾਕੁਰ, ਲੱਕੀ ਗਰਗ, ਸੰਦੀਪ ਗੋਇਲ, ਵਿੱਕੀ ਗੋਇਲ, ਤਿਲਕ ਰਾਜ, ਰੌਕੀ ਗੋਇਲ, ਸ਼ਿਵਮ ਰਾਜਪੂਤ, ਵਿਸ਼ੂ ਰਾਜਪੂਤ, ਰਾਜਿੰਦਰ ਕੁਮਾਰ, ਐੱਮ. ਬਹਿਲ, ਸਿਮਰ ਗਿੱਲ, ਅਰਜੁਨ ਆਦਿ ਵੀ ਮੌਜੂਦ ਰਹੇ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।