Bathinda News:ਪਿਛਲੇ ਦਿਨੀਂ ਭਗਵੰਤ ਮਾਨ ਸਰਕਾਰ ਵਲੋਂ ਪੰਜਾਬ ਵਿੱਚ ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦੀ ਨਿਯੁਕਤੀ ਕੀਤੀ ਗਈ ਹੈ ।ਜਿਸ ਵਿੱਚ ਬਠਿੰਡਾ ਜਿਲ੍ਹੇ ਵਿੱਚ ਅੱਠ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ਸੁਰਿੰਦਰ ਸਿੰਘ ਬਿੱਟੂ ਮਾਰਕੀਟ ਕਮੇਟੀ ਭੁੱਚੋ ਮੰਡੀ ਦਾ ਚੇਅਰਮੈਨ, ਬਲਵਿੰਦਰ ਸਿੰਘ ਬੱਲ੍ਹੋ ਮਾਰਕੀਟ ਕਮੇਟੀ ਮੌੜ, ਬਲਜੀਤ ਸਿੰਘ ਬੱਲੀ ਨੂੰ ਮਾਰਕੀਟ ਕਮੇਟੀ ਬਠਿੰਡਾ, ਬਲਕਾਰ ਸਿੰਘ ਭੋਖੜਾ ਨੂੰ ਮਾਰਕੀਟ ਕਮੇਟੀ ਗੋਨਿਆਣਾ ਮੰਡੀ, ਜਗਜੀਤ ਸਿੰਘ ਜੱਗੀ ਮਾਰਕੀਟ ਕਮੇਟੀ ਨਥਾਣਾ, ਲਖਵੀਰ ਸਿੰਘ ਨੂੰ ਮਾਰਕੀਟ ਕਮੇਟੀ ਸੰਗਤ, ਦਰਸ਼ਨ ਸਿੰਘ ਸੋਹੀ ਰਾਮਪੁਰਾ ਫੂਲ ਅਤੇ ਬੇਅੰਤ ਸਿੰਘ ਧਾਲੀਵਾਲ ਨੂੰ ਮਾਰਕੀਟ ਕਮੇਟੀ ਭਗਤਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ । ਅੱਜ ਇਹਨਾਂ ਨਵ-ਨਿਯੁਕਤ ਚੇਅਰਮੈਨਾਂ ਨੇ ਗੁਰੂ ਸਾਹਿਬ ਦੇ ਸ਼ੁਕਰਾਨੇ ਵਜੋਂ ਗੁਰੂਦੁਆਰ ਕਿਲ੍ਹਾ ਮੁਬਾਰਕ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਵੀ ਕੀਤਾ।
ਇਹ ਵੀ ਪੜ੍ਹੋ ਮੁੱਖ ਮੰਤਰੀ ਦੀ ਅਗਵਾਈ ’ਚ ਵਜ਼ਾਰਤ ਨੇ ਨਵੀਂ ਆਬਕਾਰੀ ਨੀਤੀ-2025-26 ’ਤੇ ਮੋਹਰ ਲਾਈ
ਇਸ ਮੌਕੇ ਉਨ੍ਹਾਂ ਦੇ ਨਾਲ਼ ਬਠਿੰਡਾ ਸ਼ਹਿਰੀ ਦੇ ਐੱਮ ਐਲ ਏ ਜਗਰੂਪ ਸਿੰਘ ਗਿੱਲ, ਕ੍ਰਿਕੇਟ ਐਸੋਸਿਏਸ਼ਨ ਪੰਜਾਬ ਦੇ ਚੇਅਰਮੈਨ ਅਮਰਜੀਤ ਮਹਿਤਾ, ਨਵਦੀਪ ਸਿੰਘ ਜੀਦਾ ਚੇਅਰਮੈਨ ਸ਼ੂਗਰਫੈੱਡ ਪੰਜਾਬ, ਗੁਰਜੰਟ ਸਿੰਘ ਸਿਵੀਆਂ ਵਾਈਸ ਚੇਅਰਮੈਨ ਐੱਸ ਸੀ ਕਾਰਪੋਰੇਸ਼ਨ ਪੰਜਾਬ, ਜਤਿੰਦਰ ਸਿੰਘ ਭੱਲਾ ਚੇਅਰਮੈਨ ਇੰਪਰੂਵਮੇਂਟ ਟਰੱਸਟ ਬਠਿੰਡਾ, ਅਮ੍ਰਿਤ ਅਗਰਵਾਲ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਬਠਿੰਡਾ, ਟੇਕ ਸਿੰਘ ਬੰਗੀ ਚੇਅਰਮੈਨ ਮਾਰਕੀਟ ਕਮੇਟੀ ਤਲਵੰਡੀ ਸਾਬੋ, ਗੁਰਪ੍ਰੀਤ ਕੌਰ ਚੇਅਰਮੈਨ ਮਾਰਕੀਟ ਕਮੇਟੀ ਰਾਮਾ ਮੰਡੀ ਅਤੇ ਹੋਰ ਬਹੁਤ ਸਾਰੇ ਵਲੰਟੀਅਰ ਸਾਥੀਆਂ ਨੇ ਹਾਜ਼ਰੀ ਭਰੀ। ਮੱਥਾ ਟੇਕਣ ਤੋਂ ਬਾਅਦ ਐਮ ਐਲ ਏ ਅਤੇ ਬਾਕੀ ਅਹੁਦੇਦਾਰਾਂ ਵੱਲੋਂ ਨਵ ਨਿਯੁਕਤ ਚੇਅਰਮੈਨਾਂ ਨੂੰ ਸਿਰੋਪਾ ਪਾ ਕੇ ਵਧਾਈ ਦਿੱਤੀ ਅਤੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਕਿ ਓਹਨਾ ਵੱਲੋਂ ਮਿਹਨਤੀ ਵਰਕਰਾਂ ਨੂੰ ਮਾਨ ਬਖਸ਼ਿਸ਼ ਕੀਤਾ ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।