ਐਮ.ਪੀ ਸੰਦੀਪ ਪਾਠਕ ਨੇ ਬਠਿੰਡਾ ਤੇ ਫ਼ਿਰੋਜਪੁਰ ਲੋਕ ਸਭਾ ਹਲਕੇ ਦੇ ਵਿਧਾਇਕਾਂ ਤੇ ਆਗੂਆਂ ਨਾਲ ਕੀਤੀ ਮੀਟਿੰਗ
ਬਠਿੰਡਾ, 4 ਅਪ੍ਰੈਲ : ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਭਖਾਉਣ ਦੇ ਲਈ ਵੀਰਵਾਰ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਡਾ ਸੰਦੀਪ ਪਾਠਕ ਬਠਿੰਡਾ ਪੁੱਜੇ। ਜਿੱਥੇ ਉਨ੍ਹਾਂ ਨੇ ਬਠਿੰਡਾ ਅਤੇ ਫ਼ਿਰੋਜਪੁਰ ਲੋਕ ਸਭਾ ਹਲਕਿਆਂ ਦੇ ਪਾਰਟੀ ਵਿਧਾਇਕਾਂ, ਚੇਅਰਮੈਨਾਂ ਅਤੇ ਜ਼ਿਲ੍ਹਾ ਆਗੂਆਂ ਨਾਲ ਚੋਣਾਂ ਸਬੰਧੀ ਚਰਚਾ ਕੀਤੀ। ਪਾਰਟੀ ਆਗੂਆਂ ਮੁਤਾਬਕ ਡਾ ਪਾਠਕ ਨੇ ਪਾਰਟੀ ਆਗੂਆਂ ਗਿਲੇ-ਸ਼ਿਕਵੇ ਤੋਂ ਪ੍ਰਹੇਜ਼ ਕਰਕੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਤਰ੍ਹਾਂ ਮੁੜ ਮਿਲਕੇ ਹੰਭਲਾ ਮਾਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਚੁਣੇ ਹੋਏ ਨੁਮਾਇੰਦਿਆਂ ਨੂੰ ਤਕੜਾ ਕੀਤਾ ਜਾਵੇਗਾ ਤੇ ਵਲੰਟੀਅਰਾਂ ਵੱਲੋਂ ਲੋਕਾਂ ਦੇ ਚੁੱਕੇ ਜਾਣ ਵਾਲੇ ਮੁੱਦਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਇਆ ਜਾਵੇਗਾ।
ਇਸਦੇ ਨਾਲ ਹੀ ਉਨ੍ਹਾਂ ਚੋਣਾਂ ਮੌਕੇ ਪਾਰਟੀ ਨੂੰ ਬਲੈਕਮੇਲ ਕਰਨ ਵਾਲੇ ਵਿਧਾਇਕਾਂ ਤੇ ਆਗੂਆਂ ਨੂੰ ਸਿੱਧੀ ਚੇਤਾਵਨੀ ਦਿੰਦਿਆਂ ਕਿਹਾ ਕਿ ‘‘ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ 22 ਵਿਧਾਇਕ ਜਿੱਤੇ ਸਨ ਪਰ 2022 ਤੋਂ ਪਹਿਲਾਂ 12 ਹੀ ਰਹਿ ਗਏ ਸਨ ਪ੍ਰੰਤੂ ਲੋਕਾਂ ਨੇ ਮੁੜ ਪਾਰਟੀ ਨੀਤੀਆਂ ਨਾਲ ਸਹਿਮਤੀ ਜਤਾਈ ਤੇ ਹੁਣ 12 ਤੋਂ 92 ਹੋ ਗਏ ਹਨ। ’’ ਕੌਮੀ ਆਗੂ ਨੇ ਕਿਹਾ ਕਿ ਜੇਕਰ ਵਿਧਾਨ ਸਭਾ ਦੀ ਤਰਜ਼ ’ਤੇ ਲੋਕ ਸਭਾ ਦੇ ਵਿਚ ਵੀ ਪੰਜਾਬ ਤੋਂ 13 ਉਮੀਦਵਾਰ ਚੁਣੇ ਗਏ ਤਾਂ ਸੂਬੇ ਦੇ ਮਸਲੇ ਹੋ ਜਾਣਗੇ। ਉਨ੍ਹਾਂ ਪਾਰਟੀ ਆਗੂਆਂ ਤੇ ਵਲੰਟੀਅਰਾਂ ਨੂੰ ਸਰਕਾਰ ਦੀ ਦੋ ਸਾਲਾਂ ਦੀ ਕਾਰਗੁਜ਼ਾਰੀ ਲੋਕਾਂ ਵਿਚ ਲਿਜਾਣ ਦਾ ਸੱਦਾ ਦਿੰਦਿਆਂ ਕਿਹਾ ਕਿ ‘‘ ਪੰਜਾਬ ਦੇ ਲੋਕ ਆਪ ਸਰਕਾਰ ਦੀਆਂ ਨੀਤੀਆਂ ਤੋਂ ਖ਼ੁਸ ਹਨ ਅਤੇ ਪਹਿਲਾਂ ਜਿੰਨ੍ਹਾਂ ਸਮਰਥਨ ਇੰਨ੍ਹਾਂ ਚੋਣਾਂ ਵਿਚ ਵੀ ਦੇਣਗੇ। ’’
ਕਾਂਗਰਸ ਦੇ ਕੌਮੀ ਬੁਲਾਰੇ ਗੌਰਵ ਵੱਲਭ ਨੇ ਫੜਿਆ ਭਾਜਪਾ ਦਾ ਪਲ੍ਹਾ
ਉਨ੍ਹਾਂ ਭਾਜਪਾ ਦੇ ਹੰਕਾਰ ਦੀ ਗੱਲ ਕਰਦਿਆਂ ਕਿਹਾ ਕਿ ‘‘ ਮੋਦੀ ਨੂੰ ਕੇਜ਼ਰੀਵਾਲ ਤੋਂ ਡਰ ਹੈ ਤੇ ਆਉਣ ਵਾਲੇ ਸਮੇਂ ਵਿਚ ਅਰਵਿੰਦ ਕੇਜ਼ਰੀਵਾਲ ਹੀ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬੈਠ ਕੇ ਇੰਨ੍ਹਾਂ ਹੰਕਾਰੀਆਂ ਦਾ ਹੰਕਾਰ ਤੋੜਣਗੇ। ’’ ਇਸ ਮੌਕੇ ਵਿਸੇਸ ਤੌਰ ’ਤੇ ਸੂਬੇ ਦੇ ਸੀਨੀਅਰ ਆਗੂ ਹਰਚੰਦ ਸਿੰਘ ਬਰਸਟ, ਸਮਿੰਦਰ ਸਿੰਘ ਖਿੰਡਾ, ਜਗਰੂਪ ਸਿੰਘ ਸੇਖਵਾਂ ਤੋਂ ਇਲਾਵਾ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆ ਸਹਿਤ ਵਿਧਾਇਕ, ਚੇਅਰਮੈਨ ਤੇ ਜ਼ਿਲ੍ਹਾ ਪੱਧਰੀ ਆਗੂ ਮੌਜੂਦ ਰਹੇ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਬਠਿੰਡਾ ਸੀਟ ਤੋਂ ਲੜਣਗੇ ਲੋਕ ਸਭਾ ਚੋਣ?
ਮਾਨਸਾ ਤੋਂ ਵਿਧਾਇਕ ਵਿਜੇ ਸਿੰਗਲਾ ਨੂੰ ਦਿੱਤੀ ਥਾਪੀ
ਬਠਿੰਡਾ: ਸੂਤਰਾਂ ਅਨੁਸਾਰ ਮੀਟਿੰਗ ਵਿਚ ਪੁੱਜੇ ਮਾਨਸਾ ਤੋਂ ਵਿਧਾਇਕ ਡਾ ਵਿਜੇ ਸਿੰਗਲਾ ਨੂੰ ਥਾਪੀ ਦਿੱਤੀ ਗਈ ਤੇ ਪਾਰਟੀ ਲਈ ਵੱਧ ਚੜ੍ਹ ਕੇ ਕੰਮ ਕਰਨ ਲਈ ਕਿਹਾ ਗਿਆ। ਡਾ ਸਿੰਗਲਾ ਨੇ ਇਸਦੀ ਪੁਸ਼ਟੀ ਕਰਦਿਆਂ ਦਾਅਵਾ ਕੀਤਾ ਕਿ ਉਹ ਪਾਰਟੀ ਦਾ ਵਫ਼ਾਦਾਰ ਸਿਪਾਹੀ ਹੈ ਤੇ ਲੋਕ ਸਭਾ ਚੋਣਾਂ ਵਿਚ ਪੂਰੇ ਉਤਸ਼ਾਹ ਨਾਲ ਪਾਰਟੀ ਉਮੀਦਵਾਰ ਲਈ ਕੰਮ ਕਰਨਗੇ। ਪਹਿਲਾਂ ਕੁੱਝ ਮੀਟਿੰਗਾਂ ਵਿਚ ਸਮੂਲੀਅਤ ਨਾ ਕਰਨ ਬਾਰੇ ਉਨ੍ਹਾਂ ਕਿਹਾ ਕਿ ਇੱਕ-ਦੋ ਵਾਰ ਉਸਨੂੰ ਨਿੱਜੀ ਕੰਮ ਸੀ ਤੇ ਕਈ ਵਾਰ ਪਾਰਟੀ ਨੇ ਵੀ ਸਹੀ ਤਰੀਕੇ ਨਾਲ ਸੁਨੇਹਾ ਨਹੀਂ ਦਿੱਤਾ ਸੀ, ਜਿਸ ਕਾਰਨ ਕੁੱਝ ਗਿਲੇ-ਸ਼ਿਕਵੇ ਸਨ ਤੇ ਹੁਣ ਦੂਰ ਹੋ ਗਏ ਹਨ।
Share the post "ਸੰਦੀਪ ਪਾਠਕ ਦੀ ਆਪ ਆਗੂਆਂ ਨੂੰ ਸਲਾਹ: ਗਿਲੇ-ਸ਼ਿਕਵੇ ਤੋਂ ਕਰੋ ਪ੍ਰਹੇਜ਼, 22 ਦੀ ਤਰ੍ਹਾਂ ਫ਼ੇਰ ਲਗਾਓ ਜੋਰ"