ਸਵੱਛਤਾ ਪੱਖਵਾੜਾ ਦਿਵਸ ਆਯੋਜਿਤ

0
54
+1

ਬਠਿੰਡਾ, 31 ਜਨਵਰੀ : ਭਾਰਤ ਸਰਕਾਰ ਦੀ ਪ੍ਰਮੁੱਖ ਸਧਾਰਨ ਬੀਮਾ ਕੰਪਨੀ ਯੂਨਾਇਟਿਡ ਇੰਡੀਆ ਇਨਸ਼ੋਰੈਂਸ ਕੰਪਨੀ ਲਿਮਿਟਡ ਵੱਲੋਂ ਖੇਤਰੀ ਦਫ਼ਤਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਥਾਨਕ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਧੋਬੀਆਣਾ ਬਸਤੀ ਵਿਖੇ ਸਵੱਛਤਾ ਪੱਖਵਾੜਾ ਦਿਵਸ ਮਨਾਇਆ ਗਿਆ। ਇਸ ਮੁਹਿੰਮ ਦਾ ਉਦੇਸ਼ ਵਿਦਿਆਰਥੀਆਂ ’ਚ ਸਫਾਈ, ਸਵੱਛਤਾ ਅਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਯੂਨਾਇਟਿਡ ਇੰਡੀਆ ਇਨਸ਼ੋਰੈਂਸ ਕੰਪਨੀ ਲਿਮਿਟਡ, ਭਾਰਤ ਸਰਕਾਰ ਦਾ ਪ੍ਰਮੁੱਖ ਸਧਾਰਨ ਬੀਮਾ ਕਰਤਾ ਅਦਾਰਾ ਹੈ, ਜੋ ਕਿ ਸਾਲ 1938 ਤੋਂ ਦੇਸ਼ ਦੇ ਨਾਗਰਿਕਾਂ ਅਤੇ ਉਹਨਾਂ ਦੇ ਜਾਨ-ਮਾਲ ਦੀ ਰੱਖਿਆ ਲਈ ਬੀਮਾ ਪ੍ਰਦਾਨ ਕਰਦਾ ਆ ਰਿਹਾ ਹੈ।ਇਸ ਮੌਕੇ ਕੰਪਨੀ ਦੇ ਮੰਡਲ ਦਫਤਰ ਦੀ ਟੀਮ ਅਤੇ ਸੀਨੀਅਰ ਡਿਵੀਜ਼ਨ ਮੈਨੇਜਰ ਰਮੇਸ਼ ਗੋਇਲ ਨੇ ਆਪਣੇ ਸੰਬੋਧਨ ਵਿੱਚ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਫ-ਸੁਥਰੇ ਅਤੇ ਹਰਿਆ ਭਰਿਆ ਰਾਸ਼ਟਰ ਵੱਲ ਸਾਡੀ ਯਾਤਰਾ ਉਤਸ਼ਾਹੀ ਵਿਦਿਆਰਥੀਆਂ ਨਾਲ ਹੀ ਸ਼ੁਰੂ ਹੁੰਦੀ ਹੈ।

ਇਹ ਵੀ ਪੜ੍ਹੋ  ਪੰਜਾਬ ’ਚ ਭਿਆਨਕ ਸੜਕ ਹਾਦਸਾ, 9 ਵੇਟਰਾਂ ਦੀ ਦਰਦਨਾਕ ਮੌ+ਤ, ਦੋ ਦਰਜ਼ਨ ਦੇ ਕਰੀਬ ਜਖ਼ਮੀ

ਸਕੂਲ ਇੰਚਾਰਜ ਸ੍ਰੀਮਤੀ ਸਵੀਤਾ ਸਿੰਗਲਾ ਅਤੇ ਹੋਰ ਅਧਿਆਪਕ ਸਾਹਿਬਾਨਾਂ ਨੇ ਕੰਪਨੀ ਅਤੇ ਸਟਾਫ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਕੰਪਨੀ ਤੇ ਸਕੂਲ ਸਟਾਫ ਦੇ ਸਹਿਯੋਗ ਨਾਲ ਇਸ ਉਪਰਾਲੇ ਤਹਿਤ ਕਈ ਗਤੀਵਿਧੀਆਂ ਵੀ ਕਰਵਾਈਆਂ ਗਈਆਂ, ਇਸ ਮੁਹਿੰਮ ਵਿੱਚ 600 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਉਨ੍ਹਾਂ ਵਿਦਿਆਰਥੀਆਂ ਨੂੰ ਹੱਥ ਧੋਣ ਦੀਆਂ ਸਹੀ ਤਕਨੀਕਾਂ, ਨਿੱਜੀ ਸਾਫ-ਸਫਾਈ ਦੀ ਮਹੱਤਤਾ ਤੋਂ ਇਲਾਵਾ ਸਵੱਛਤਾ ਅਭਿਆਸਾਂ ਬਾਰੇ ਜਾਗਰੂਕ ਕੀਤਾ।ਇਸ ਤੋਂ ਇਲਾਵਾ ਉਨ੍ਹਾਂ ਨੂੰ ਪਾਣੀ ਦੀ ਸੰਭਾਲ ਅਤੇ ਇਸਦੀ ਮਹੱਤਤਾ, ਪਾਣੀ ਦੀ ਬਰਬਾਦੀ ਨੂੰ ਘਟਾਉਣ ਦੇ ਤਰੀਕੇ ਅਤੇ ਮੀਹ ਦੇ ਪਾਣੀ ਦੀ ਸੰਭਾਲ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਦੌਰਾਨ ਕੰਪਨੀ ਦੁਆਰਾ ਬੱਚਿਆਂ ਨੂੰ ਸਟੇਸ਼ਨਰੀ ਕਿੱਟਾਂ ਵੀ ਵੰਡੀਆਂ ਗਈਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

+1

LEAVE A REPLY

Please enter your comment!
Please enter your name here