Bathinda News: ਬਠਿੰਡਾ ਦੀ ਸ. ਸੋਭਾ ਸਿੰਘ ਚਿੱਤਰਕਾਰ ਮੈਮੋਰੀਅਲ ਸੰਸਥਾ ਵੱਲੋਂ ਅੱਜ ਸ਼ਾਮ ਸ. ਸੋਭਾ ਸਿੰਘ ਚਿੱਤਰਕਾਰ ਹੁਰਾਂ ਦਾ 124ਵਾਂ ਜਨਮਦਿਨ ਕੇਕ ਕੱਟ ਕੇ ਮਨਾਇਆ ਗਿਆ।ਇਸ ਮੌਕੇ ਯਸ਼ਪਾਲ ਜੈਤੋ, ਕੇਵਲ ਸ਼ਰਮਾ, ਸੁਰੇਸ਼ ਮੰਗਲਾ, ਮਿਥੁਨ ਮੰਡਲ ਅਤੇ ਸੁਸਾਇਟੀ ਦੇ ਬਾਕੀ ਮੈਂਬਰ ਹਾਜ਼ਰ ਸਨ। ਇਸ ਮੌਕੇ ਇੱਕ ਵਿਸ਼ੇਸ਼ ਫਿਲਮ ਸ਼ੋਅ ਤਰਸੇਮ ਸਿੰਘ ਚਿੱਤਰਕਾਰ ਚੰਡੀਗੜ੍ਹ ਵਲੋਂ ਕਲਾ ਦੇ ਇਤਿਹਾਸ ਨੂੰ ਸਮਰਪਿਤ ਦਰਸ਼ਕਾਂ ਨੂੰ ਵਿਖਾਇਆ ਗਿਆ। ਇੱਥੇ ਹੀ ‘ਲਿਓਨਾਰਡੋ ਦਾ ਵਿੰਚੀ’ ਦੀ ਕਲਾ ਅਤੇ ਜੀਵਨ ਸਬੰਧੀ ਪੁਸਤਕ ਬਾਰੇ ਸ੍ਰੀ ਪੰਜਾਬੀ ਦੇ ਉੱਘੇ ਲੇਖਕ ਸ਼੍ਰੀ ਜਗਦੀਸ਼ ਬਾਪੜਾ ਜੀ ਦੁਆਰਾ ਪਾਠਕਾਂ ਨਾਲ ਵਿਚਾਰ ਚਰਚਾ ਸਾਂਝੀ ਕੀਤੀ ਗਈ ਤਾਂ ਇਸ ਪੁਸਤਕ ਬਾਰੇ ਜਾਣ ਕੇ ਦਰਸ਼ਕਾਂ ਦੀਆਂ ਤਾੜੀਆਂ ਨੇ ਖੂਬ ਹਾਮੀ ਭਰੀ। ਇਹਨਾਂ ਤੋਂ ਇਲਾਵਾ ਇਸ ਸ਼ਾਮ ਦੀ ਸਭਾ ਦੇ ਮੁੱਖ ਮਹਿਮਾਨ ਅਰਜੀਤ ਗੋਇਲ ਡਾਇਰੈਕਟਰ ਪੈਰਿਸ ਸਿਟੀ, ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਸੁਖਰਾਜ ਕੌਰ, ਕਾਰਜਕਾਰਨੀ ਮੈਂਬਰ ਟੀਚਰਜ਼ ਹੋਮ ਟਰਸਟ ਬਠਿੰਡਾ, ਸਮੂਹ ਕਾਰਜਕਾਰਨੀ ਮੈਂਬਰ ਪੰਜਾਬੀ ਸਾਹਿਤ ਸਭਾ ਬਠਿੰਡਾ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਦਾ ਹਿੱਸਾ ਬਣੇ।
ਇਹ ਵੀ ਪੜ੍ਹੋ Bathinda ਦੇ ਪ੍ਰੇਮੀ ਨਾਲ ਮਿਲਕੇ Faridkot ‘ਚ ਪਤਨੀ ਨੇ ਪਤੀ ਨੂੰ ਮਾ+ਰਿਆ; ਪਤਨੀ ਗ੍ਰਿਫਤਾਰ, ਪ੍ਰੇਮੀ ਫ਼ਰਾਰ
ਇੱਥੇ ਹੀ ਜਸਪਾਲ ਮਾਨਖੇੜਾ ਹੋਰਾਂ ਨੇ ਸਰਦਾਰ ਜਗਦੀਸ਼ ਪਾਪੜਾ ਬਾਰੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕੀਤੀ।ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ (ਰਜਿ.) ਬਠਿੰਡਾ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਚਾਰ ਰੋਜ਼ਾ ਮੇਲਾ ਮਿਤੀ 27 ਨਵੰਬਰ ਤੋਂ shuru ਹੋਕੇ 30 ਨਵੰਬਰ ਤੱਕ ਬਠਿੰਡਾ ਦੇ ਟੀਚਰ ਹੋਮ ਟਰਸਟ, ਨੇੜੇ ਫੌਜੀ ਚੌਂਕ ਵਿਖੇ ਬੜੀ ਵਿਲੱਖਣਤਾ ਨਾਲ ਮਨਾਇਆ ਜਾ ਰਿਹਾ ਹੈ । ਇਸ ਵਾਰ ਦਾ ਕਲਾ ਮੇਲਾ ਸ. ਮਿਹਰ ਸਿੰਘ (ਵਿਸ਼ਵ ਪ੍ਰਸਿੱਧ ਚਿੱਤਰਕਾਰ) ਨੂੰ ਸਮਰਪਿਤ ਕੀਤਾ ਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਇਸ ਵਾਰ ਇਹ ਕਲਾ ਮੇਲਾ ਬਠਿੰਡਾ ਦੀ ਟਰੀ ਲਵਰ ਸੋਸਾਇਟੀ, ਬਠਿੰਡਾ ਫਲਾਵਰ ਫੈਸਟੀਵਲ ਸੰਗਠਨ ਅਤੇ ਕੀਰਤੀ ਪਬਲੀਕੇਸ਼ਨ ਦੇ ਸਹਿਯੋਗ ਨਾਲ ਇਹ ਸਾਂਝਾ ਉਦਮ ਕੀਤਾ ਗਿਆ ਹੈ। ਇਸ ਸਬੰਧੀ ਸੁਸਾਇਟੀ ਦੇ ਪ੍ਰਧਾਨ ਡਾ. ਅਮਰੀਕ ਸਿੰਘ, ਜਨਰਲ ਸਕੱਤਰ ਆਰਟਿਸਟ ਗੁਰਪ੍ਰੀਤ ਬਠਿੰਡਾ, ਸਰਪ੍ਰਸਤ ਅਮਰਜੀਤ ਸਿੰਘ ਪੇਂਟਰ ਅਤੇ ਪ੍ਰੈਸ ਸਕੱਤਰ ਸੰਦੀਪ ਸ਼ੇਰਗਿਲ ਦੁਆਰਾ ਪ੍ਰੈਸ ਮੀਡੀਆ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਸ ਪ੍ਰਦਰਸ਼ਨੀ ਵਿੱਚ 80 ਤੋਂ ਜਿਆਦਾ ਕਲਾਕਾਰਾਂ ਦੀਆਂ ਪੇਂਟਿੰਗਾਂ ਅਤੇ ਹੋਰ ਆਰਟ ਵਰਕ ਪ੍ਰਦਰਸ਼ਿਤ ਕੀਤੇ ਗਏ ਹਨ। ਜਿਨਾਂ ਵਿੱਚ ਵਿਦਿਆਰਥੀ ਆਰਟਿਸ ਵੀ ਸ਼ਾਮਿਲ ਹਨ।
ਇਹ ਵੀ ਪੜ੍ਹੋ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਸੜਕ ਨਿਰਮਾਣ ਕਾਰਜ ਸ਼ੁਰੂ ਕਰਨ ਲਈ ਸਰਕਾਰ ਤਿਆਰ: ਮੁੱਖ ਮੰਤਰੀ
ਵੱਖ-ਵੱਖ ਕਲਾ ਪ੍ਰਤੀਯੋਗਤਾਵਾਂ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਵਾਲੇ ਚਿੱਤਰਕਾਰਾਂ ਨੂੰ ਸਰਟੀਫਿਕੇਟ, ਟਰਾਫੀਆਂ ਅਤੇ ਨਗਦ ਇਨਾਮ ਦੇ ਕੇ 30 ਨਵੰਬਰ ਦਿਨ ਐਤਵਾਰ ਨੂੰ ਟੀਚਰ ਹੋਮ ਬਠਿੰਡਾ ਵਿਖੇ ਸਨਮਾਨਿਤ ਕੀਤਾ ਜਾਵੇਗਾ। ਇਸ ਕਲਾ ਮੇਲੇ ਵਿੱਚ ਚਿੱਤਰਕਾਰ ਸੋਹਨ ਸਿੰਘ, ਅਮਰਜੀਤ ਪੇਂਟਰ, ਡਾਕਟਰ ਅਮਰੀਕ ਸਿੰਘ, ਗੁਰਪ੍ਰੀਤ ਆਰਟਿਸਟ, ਹਰਦਰਸ਼ਨ ਸੋਹਲ, ਬਲਰਾਜ ਬਰਾੜ ਮਾਨਸਾ,ਯਸ਼ਪਾਲ ਜੈਤੋ, ਜਸਪਾਲ ਪਾਲਾ, ਬਸੰਤ ਸਿੰਘ, ਕੇਵਲ ਕ੍ਰਿਸ਼ਨ, ਸੁਰੇਸ਼ ਮੰਗਲਾ, ਹਰੀ ਚੰਦ, ਪਰਸ਼ੋਤਮ ਕੁਮਾਰ, ਸੁਰੀਲ ਕੁਮਾਰ ਗਿੱਦੜਬਾਹਾ, ਕ੍ਰਿਸ਼ਨ ਰਤੀਆ, ਮਾਧੋਦਾਸ, ਭਾਵਨਾ ਗਰਗ, ਸੰਦੀਪ ਸ਼ੇਰਗਿੱਲ, ਸੁਰੇਸ਼ ਮੰਗਲਾ, ਕੇਵਲ ਕ੍ਰਿਸ਼ਨ, ਮਿਥੁਨ ਮੰਡਲ,ਪਰਮਿੰਦਰ ਪੈਰੀ, ਚਿੰਤਨ ਸ਼ਰਮਾ, ਪੁਨੀਤ ਸ਼ਰਮਾ, ਅਮਰੀਕ ਮਾਨਸਾ, ਗੁਰਪ੍ਰੀਤ ਮਾਨਸਾ, ਹਰਜਿੰਦਰ ਮਾਨਸਾ,ਅਮਿਤ, ਲਖਵਿੰਦਰ ਲੱਕੀ, ਰੇਖਾ ਕੁਮਾਰੀ, ਸਾਬੀਆ ਅਗਰਵਾਲ, ਅੰਮ੍ਰਿਤਾ ਨੰਦਨ, ਗੁਰਜੀਤ ਪਲਾਹਾ, ਰਮਨਦੀਪ ਕੌਰ, ਬਬੀਤਾ, ਆਸ਼ਿਮਾ, ਨਵਪ੍ਰੀਤ, ਸਰਗਮ, ਭਜਨ ਲਾਲ, ਟੇਕ ਚੰਦ, ਇੰਦਰਜੀਤ ਸਿੰਘ, ਜੀਵਨ ਜੋਤੀ, ਰਿਤੇਸ਼ ਕੁਮਾਰ, ਹਰਪ੍ਰੀਤ ਰਿੰਕੂ, ਭੂਮਿਕਾ, ਮਨਪ੍ਰੀਤ ਕੌਰ, ਰੂਪਾਂਸ਼ੀ, ਪਰਨੀਤ ਕੌਰ, ਆਦਿ ਤੋਂ ਇਲਾਵਾ ਅਨੇਕਾਂ ਹੋਰ ਚਿੱਤਰਕਾਰਾਂ ਦੀਆਂ ਪੇਂਟਿੰਗਾਂ ਇਸ ਪ੍ਰਦਰਸ਼ਨੀ ਦਾ ਹਿੱਸਾ ਬਣੀਆ ਹਨ।
ਇਹ ਵੀ ਪੜ੍ਹੋ ਹੜਤਾਲੀ Rodaways ਕਾਮਿਆਂ ਵਿਰੂਧ Punjab Govt ਦਾ ਵੱਡਾ Action; ਪ੍ਰਧਾਨ ਸਮੇਤ ਕਈਆਂ ਨੂੰ ਨੌਕਰੀ ਤੋਂ ਕੱਢਿਆ
ਇਸ ਸਾਲ ਇਸ ਪ੍ਰੋਗਰਾਮ ਤਹਿਤ ਲਾਈਫ ਟਾਈਮ ਅਚੀਵਮੈਂਟ ਅਵਾਰਡ ਸ. ਹਰਦਰਸ਼ਨ ਸਿੰਘ ਸੋਹਲ ਅਤੇ ਸਲਾਨਾ ਸਨਮਾਨ ਸ. ਜਸਪ੍ਰੀਤ ਸਿੰਘ ਚੰਡੀਗੜ੍ਹ, ਤਰਸੇਮ ਸਿੰਘ ਚੰਡੀਗੜ੍ਹ, ਸ੍ਰੀਮਤੀ ਹਰਸ਼ ਇੰਦਰ ਲੂੰਬਾ ਦਿੱਲੀ, ਰੂਬੀ ਰਾਣੀ,ਗੁਰਦੀਪ ਸਿੰਘ ਮੰਡੀ ਕਲਾਂ ਹੋਰਾਂ ਨੂੰ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੇ ਆਖਰੀ ਦਿਨ ਸ੍ਰੀ ਪਦਮ ਜੀਤ ਸਿੰਘ ਮਹਿਤਾ ਮੇਅਰ ਬਠਿੰਡਾ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨਗੇ ਅਤੇ ਉਹਨਾਂ ਦੇ ਨਾਲ ਵਿਸ਼ੇਸ਼ ਮਹਿਮਾਨ ਸ. ਸੁਖਮੰਦਰ ਸਿੰਘ ਚੱਠਾ ਐਮ.ਡੀ. ਫਤਿਹ ਗਰੁੱਪ ਆਫ ਇੰਸਟੀਟਿਊਸ਼ਨ ਰਾਮਪੁਰਾ ਫੂਲ ਤੇ ਨਾਲ ਹੀ ਸ੍ਰੀ ਸੰਜੇ ਮਲਹੋਤਰਾ ਐਮ.ਡੀ. ਕੀਰਤੀ ਪਬਲੀਕੇਸ਼ਨ ਗੁੜਗਾਉਂ ਇਸ ਪ੍ਰੋਗਰਾਮ ਦੀ ਸ਼ਾਨ ਬਣਨਗੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।







