Firozpur News: ਆਪ੍ਰੇਸ਼ਨ ਸਿੰਦੂਰ ਦੌਰਾਨ ਆਪਣੇ ਘਰ ਤੇ ਖੇਤਾਂ ਦੇ ਨਜ਼ਦੀਕ ਪਾਕਿਸਤਾਨੀ ਸਰਹੱਦੀ ‘ਤੇ ਮੋਰਚੇ ਸੰਭਾਲੀ ਬੈਠੇ ਭਾਰਤੀ ਸੈਨਿਕਾਂ ਨੂੰ ਖਾਣ-ਪੀਣ ਦੀਆਂ ਵਸਤੂਆਂ ਪਹੁੰਚਾਉਣ ਕਾਰਨ ਚਰਚਾ ਵਿਚ ਆਏ 10 ਸਾਲਾਂ ਸਰਵਣ ਸਿੰਘ ਨੂੰ ਸ਼ੁੱਕਰਵਾਰ ਵਾਲੇ ਦਿਨ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰੀ ਵੀਰ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਦਿੱਲੀ ‘ਚ ਹੋਏ ਇਸ ਸਮਾਗਮ ਦੌਰਾਨ ਇਸ ਬੱਚੇ ਦੀ ਹਿੰਮਤ ਅਤੇ ਬਹਾਦਰੀ ਦੀ ਸਲਾਘਾ ਕਰਦਿਆਂ ਰਾਸ਼ਟਰਪਤੀ ਨੇ ਪਿੱਠ ਥਾਪੜੀ। ਇਸ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਪੁਰਸਕਾਰ ਜੇਤੂ ਸਰਵਣ ਸਿੰਘ ਨਾਲ ਵੀ ਗੱਲਬਾਤ ਕੀਤੀ ਗਈ। ਸਮਾਗਮ ਤੋਂ ਬਾਅਦ ਗਦਗਦ ਨਜ਼ਰ ਆਏ ਸਰਵਣ ਸਿੰਘ ਨੇ ਕਿਹਾ ਕਿ “ਉਹ ਵੱਡਾ ਹੋ ਕੇ ਇੱਕ ਫ਼ੌਜੀ ਬਣਨਾ ਚਾਹੁੰਦਾ ਹਾਂ ਤਾਂ ਕਿ ਆਪਣੇ ਦੇਸ਼ ਦੀ ਸੇਵਾ ਕਰ ਸਕੇ।”
ਇਹ ਵੀ ਪੜ੍ਹੋ ਬਠਿੰਡਾ ਦਾ ਦੋਹਰਾ ਕ+ਤ+ਲ ਕਾਂਡ; ਪੁਲਿਸ ਨੇ ਬਾਕੀ ਮੁਲਜਮਾਂ ਨੂੰ ਵੀ ਕੀਤਾ ਗ੍ਰਿਫਤਾਰ
ਜਿਕਰਯੋਗ ਹੈ ਕਿ ਆਪ੍ਰੇਸ਼ਨ ਸਿੰਦਰ ਦੌਰਾਨ ਖਤਰਨਾਕ ਹਾਲਾਤਾਂ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਮਮਦੋਟ ਦੇ ਰਹਿਣ ਵਾਲੇ ਸਰਵਣ ਸੈਨਿਕਾਂ ਲਈ ਦੁੱਧ, ਚਾਹ, ਲੱਸੀ ਅਤੇ ਬਰਫ਼ ਆਦਿ ਸਮਾਨ ਲੈ ਕੇ ਜਾਂਦਾ ਰਿਹਾ ਸੀ।ਇਸ ਦੌਰਾਨ ਉਹ ਬਿਨ੍ਹਾਂ ਜੰਗ ਤੋਂ ਘਬਰਾਏ ਸਾਰਾ-ਸਾਰਾ ਦਿਨ ਮੋਰਚਿਆਂ ਵਿਚ ਡਟੇ ਫ਼ੌਜੀਆਂ ਕੋਲ ਜਾਂਦਾ ਸੀ, ਜਿਸ ਕਾਰਨ ਫ਼ੌਜੀ ਜਵਾਨ ਵੀ ਉਸਦੇ ਮੁਰੀਦ ਹੋ ਗਏ ਸਨ। ਜੰਗ ਖ਼ਤਮ ਹੋਣ ਤੋਂ ਬਾਅਦ ਸਰਵਣ ਸਿੰਘ ਨੂੰ ਫ਼ਿਰੋਜਪੁਰ ਛਾਉਣੀ ਵਿਚ ਸਨਮਾਨਿਤ ਕੀਤਾ ਗਿਆ ਤੇ ਨਾਲ ਹੀ ਫ਼ੌਜ ਵੱਲੋਂ ਉਸਨੂੰ ਗੋਦ ਲੈ ਕੇ ਪੜਾਈ ਦਾ ਸਾਰਾ ਖਰਚ ਚੁੱਕਣ ਦਾ ਐਲਾਨ ਕੀਤਾ ਗਿਆ।ਉਧਰ, ਸਰਵਣ ਸਿੰਘ ਨੂੰ ਇਹ ਵਕਾਰੀ ਪੁਰਸਕਾਰ ਮਿਲਣ ‘ਤੇ ਪੰਜਾਬ ਵਿਚ ਖੁਸੀ ਦੀ ਲਹਿਰ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਆਦਿ ਵੱਲੋਂ ਵੀ ਇਸ ਉੱਪਰ ਖੁਸੀ ਜਤਾਈ ਗਈ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।







