ਤਿੰਨ ਪਿਸਤੌਲਾਂ ਸਮੇਤ ਇੱਕ ਡਬਲ ਬੈਰਲ ਬੰਦੂਕ, ਮੈਗਜ਼ੀਨ/ਕਾਰਤੂਸ ਤੋਂ ਇਲਾਵਾ 1.4 ਕਿਲੋਗ੍ਰਾਮ ਅਫੀਮ, ਤਿੰਨ ਕਾਰਾਂ ਅਤੇ 2.5 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ
ਲਵਿਸ਼ ਦਾ ਸਾਥੀ ਗੁਰਪ੍ਰੀਤ ਵੀ ਗ੍ਰਿਫ਼ਤਾਰ
SAS Nagar News:ਯੁੱਧ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ, ਜ਼ਿਲ੍ਹਾ ਐਸ ਏ ਐਸ ਨਗਰ ਪੁਲਿਸ ਨੇ ਜ਼ੀਰਕਪੁਰ ਵਿੱਚ ਸਟੀਰੌਇਡ ਅਤੇ ਬਾਡੀ ਸਪਲੀਮੈਂਟ ਵਜੋਂ ਵਰਤੇ ਜਾਣ ਵਾਲੇ ਨਸ਼ੀਲੇ ਪਦਾਰਥਾਂ ਦੀ ਇੱਕ ਨਕਲੀ ਯੂਨਿਟ ਦਾ ਪਰਦਾਫਾਸ਼ ਕਰਕੇ ਵੱਡੀ ਸਫਲਤਾ ਹਾਸਲ ਕੀਤੀ। ਇਹ ਖੁਲਾਸਾ ਸੀਨੀਅਰ ਪੁਲਿਸ ਕਪਤਾਨ ਦੀਪਕ ਪਾਰੀਕ ਨੇ ਅੱਜ ਇੱਥੇ ਇੱਕ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ।ਵੇਰਵਿਆਂ ਦਾ ਖੁਲਾਸਾ ਕਰਦਿਆਂ, ਐਸ ਐਸ ਪੀ ਨੇ ਕਿਹਾ ਕਿ 21 ਮਾਰਚ, 2025 ਨੂੰ, ਜ਼ੀਰਕਪੁਰ ਇੱਕ ਪੁਲਿਸ ਪਾਰਟੀ ਨੇ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ, ਸਿੰਘਪੁਰਾ, ਜ਼ੀਰਕਪੁਰ ਨੇੜੇ ਸ਼ਿਵਾ ਐਨਕਲੇਵ ਦੇ ਫਲੈਟ ਨੰਬਰ 12 ਸੀ ਤੋਂ ਇੱਕ ਦੋਸ਼ੀ ਲਵਿਸ਼ ਗਰੋਵਰ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ। ਜਦੋਂ ਪੁਲਿਸ ਨੇ ਉਸਦਾ ਦਰਵਾਜ਼ਾ ਖੜਕਾਇਆ ਤਾਂ ਉਸਨੇ ਆਪਣੀ ਪਿਸਤੌਲ ਤੋਂ ਤਿੰਨ ਗੋਲੀਆਂ ਚਲਾਈਆਂ ਅਤੇ ਜਵਾਬੀ ਗੋਲੀਬਾਰੀ ਵਿੱਚ ਉਹ ਆਪਣੀ ਲੱਤ ਵਿੱਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ Punjab Govt ਨੇ ਸਵਾ ਮਹੀਨੇ ‘ਚ ਮੁੜ ਬਦਲਿਆ ਵਿਜੀਲੈਂਸ ਦਾ DGP
ਉਸਦੇ ਫਲੈਟ ਦੀ ਤਲਾਸ਼ੀ ਲੈਣ ਤੋਂ ਬਾਅਦ, ਐਸ ਐਚ ਓ ਜ਼ੀਰਕਪੁਰ, ਜਸਕਮਲ ਸਿੰਘ ਸੇਖੋਂ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਗੈਰ-ਕਾਨੂੰਨੀ ਹਥਿਆਰਾਂ ਅਤੇ ਗੋਲਾ ਬਾਰੂਦ ਤੋਂ ਇਲਾਵਾ 2.5 ਲੱਖ ਰੁਪਏ ਦੀ ਡਰੱਗ ਮਨੀ ਦੇ ਨਾਲ 400 ਗ੍ਰਾਮ ਅਫੀਮ ਬਰਾਮਦ ਕੀਤੀ। ਹੋਰ ਪੁੱਛਗਿੱਛ ਕਰਨ ‘ਤੇ, ਉਸਨੇ ਖੁਲਾਸਾ ਕੀਤਾ ਕਿ ਉਸਨੇ ਕੁਝ ਮਾਤਰਾ ਵਿੱਚ ਅਫੀਮ ਅਤੇ ਇੱਕ ਗੈਰ-ਕਾਨੂੰਨੀ ਹਥਿਆਰ ਆਪਣੇ ਸਾਥੀ ਗੁਰਪ੍ਰੀਤ ਸਿੰਘ ਪਿੰਡ ਸ਼ੇਰੇ, ਸੰਗਰੂਰ ਜ਼ਿਲ੍ਹੇ ਨੂੰ ਸੌਂਪਿਆ ਸੀ।ਇਹ ਸੂਚਨਾ ਮਿਲਣ ‘ਤੇ, ਜਦੋਂ ਪੁਲਿਸ ਪਾਰਟੀ ਫਲੈਟ ਐੱਚ-168, ਔਰਬਿਟ ਅਪਾਰਟਮੈਂਟ, ਟ੍ਰਿਪਲ ਸੀ ਮਾਲ ਦੇ ਸਾਹਮਣੇ, ਵੀ ਆਈ ਪੀ ਰੋਡ ਜ਼ੀਰਕਪੁਰ ਪਹੁੰਚੀ ਅਤੇ ਗੁਰਪ੍ਰੀਤ ਸਿੰਘ (28) ਨੂੰ 800 ਗ੍ਰਾਮ ਅਫੀਮ ਅਤੇ ਇੱਕ .32 ਬੋਰ ਪਿਸਤੌਲ, 02 ਮੈਗਜ਼ੀਨਾਂ ਅਤੇ 12 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ।ਐਸ ਐਸ ਪੀ ਨੇ ਅੱਗੇ ਕਿਹਾ ਕਿ ਦੋਸ਼ੀ ਦੇ ਹੋਰ ਖੁਲਾਸੇ ‘ਤੇ, ਸਿੰਘਪੁਰਾ, ਜ਼ੀਰਕਪੁਰ ਨੇੜੇ ਫਲੈਟ 9-ਏ, ਸ਼ਿਵਾ ਐਨਕਲੇਵ ਤੋਂ ਨਸ਼ੀਲੇ ਪਦਾਰਥਾਂ ਵਜੋਂ ਵਰਤੀਆਂ ਜਾਣ ਵਾਲੀਆਂ ਨਕਲੀ ਦਵਾਈਆਂ/ਬਾਡੀ ਸਪਲੀਮੈਂਟਾਂ ਦੇ ਇੱਕ ਯੂਨਿਟ ਦਾ ਪਰਦਾਫਾਸ਼ ਕੀਤਾ ਗਿਆ। ਨਸ਼ੇ ਵਜੋਂ ਵਰਤੇ ਜਾਣ ਵਾਲੇ ਸਟੀਰੌਇਡ/ਬਾਡੀ ਸਪਲੀਮੈਂਟਾਂ ਦੀ ਵੱਡੀ ਖੇਪ ਵਿੱਚ 1,24,600 ਗੋਲੀਆਂ ਅਤੇ 1,75,000 ਟੀਕਿਆਂ ਤੋਂ ਇਲਾਵਾ ਪੰਜ ਕਿਸਮਾਂ ਦੀ ਪੈਕਿੰਗ ਅਤੇ ਫਿਲਿੰਗ ਮਸ਼ੀਨਰੀ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਖੇਪ ਵਿੱਚ 35 ਕਿਸਮਾਂ ਦੀਆਂ ਦਵਾਈਆਂ ਹਨ ਜੋ ਬਾਡੀ ਬਿਲਡਿੰਗ ਲਈ ਬਾਜ਼ਾਰ ਵਿੱਚ ਐਨਾਬੋਲਿਕ ਸਟੀਰੌਇਡ ਵਜੋਂ ਵਰਤੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ ਪੰਜਾਬੀਆਂ ਲਈ ਵੱਡੀ ਖ਼ੁਸਖਬਰੀ; ਹੁਣ ਮੁੱਖ ਮੰਤਰੀ ਸਰਬੱਤ ਸਿਹਤ ਯੋਜਨਾ ਤਹਿਤ 5 ਦੀ ਬਜਾਏ 10 ਲੱਖ ਮਿਲਣਗੇ
ਇਨ੍ਹਾਂ ਦਵਾਈਆਂ ਨੂੰ ਡਰੱਗਜ਼ ਐਂਡ ਕਾਸਮੈਟਿਕ ਐਕਟ ਦੀਆਂ ਧਾਰਾਵਾਂ ਅਨੁਸਾਰ ਅੱਗੇ ਦੀ ਜਾਂਚ ਅਤੇ ਕੇਸ ਦਾਇਰ ਕਰਨ ਲਈ ਡਰੱਗ ਕੰਟਰੋਲ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ।ਮੁਲਜ਼ਮ ਲਵਿਸ਼ ਗਰੋਵਰ ਉਰਫ਼ ਲਵੀ ਤੋਂ ਬਰਾਮਦਗੀ ਬਾਰੇ ਜਾਣਕਾਰੀ ਦਿੰਦੇ ਹੋਏ, ਐਸ ਐਸ ਪੀ ਦੀਪਕ ਪਾਰੀਕ ਨੇ ਦੱਸਿਆ ਕਿ ਇੱਕ ਪਿਸਤੌਲ 30 ਐਮ ਐਮ, ਇੱਕ ਮੈਗਜ਼ੀਨ ਅਤੇ 04 ਜ਼ਿੰਦਾ ਕਾਰਤੂਸ, ਇੱਕ ਪਿਸਤੌਲ ਗਲੋਕ 9 ਐਮ ਐਮ, ਮੈਗਜ਼ੀਨ ਅਤੇ 02 ਜ਼ਿੰਦਾ ਕਾਰਤੂਸ, ਇੱਕ 12 ਬੋਰ ਡਬਲ ਬੈਰਲ ਗੰਨ, 16 ਜ਼ਿੰਦਾ ਕਾਰਤੂਸ, ਇੱਕ ਆਡੀ ਕਾਰ ਜਿਸ ਦਾ ਰਜਿਸਟ੍ਰੇਸ਼ਨ ਨੰਬਰ CH01-AQ-1200, ਇੱਕ ਮਰਸੀਡੀਜ਼ ਕਾਰ ਜਿਸਦਾ ਰਜਿਸਟ੍ਰੇਸ਼ਨ ਨੰਬਰ DL-3CBU-2828 ਅਤੇ ਇੱਕ ਪਿਊਜੋਟ ਕਾਰ ਜਿਸਦਾ ਰਜਿਸਟ੍ਰੇਸ਼ਨ ਨੰਬਰ UP16- AB-0890 ਹੈ, ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲਵਿਸ਼ ਦਾ ਅਪਰਾਧਿਕ ਪਿਛੋਕੜ ਹੈ ਜਿਸ ਉੱਤੇ ਐਸ ਬੀ ਐਸ ਨਗਰ, ਲੁਧਿਆਣਾ ਅਤੇ ਐਸ ਏ ਐਸ ਨਗਰ ਜ਼ਿਲ੍ਹੇ ਵਿੱਚ ਘਿਨਾਉਣੇ ਅਪਰਾਧ, ਡਰੱਗ ਐਂਡ ਕਾਸਮੈਟਿਕ ਐਕਟ, ਆਰਮਜ਼ ਐਕਟ ਅਤੇ ਹੋਰਨਾਂ ਧਰਾਵਾਂ ਤਹਿਤ 10 ਮੁੱਕਦਮੇ ਦਰਜ ਹਨ। ਉਨ੍ਹਾਂ ਅੱਗੇ ਕਿਹਾ ਕਿ ਲਵਿਸ਼ ਗਰੋਵਰ ਦਾ ਡੇਰਾਬੱਸੀ ਦੇ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਦੋਵਾਂ ਮੁਲਜ਼ਮਾਂ ਦੇ ਪਿਛਲੇ ਅਤੇ ਅਗਲੇ ਸਬੰਧਾਂ ਦੀ ਜਾਂਚ ਕਰ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "SAS Nagar ਪੁਲਿਸ ਨੇ ਗੋਲੀਆਂ ਅਤੇ ਟੀਕਿਆਂ ਦੀ ਵੱਡੀ ਖੇਪ ਬਰਾਮਦ ਕਰਕੇ ਨਕਲੀ ਦਵਾਈਆਂ/ਬਾਡੀ ਸਪਲੀਮੈਂਟਸ ਦਾ ਪਰਦਾਫਾਸ਼ ਕੀਤਾ"