ਸਟੂਡੈਂਟ ਪੁਲਿਸ ਕੈਡਿਟ ਪ੍ਰੋਗਰਾਮ ਤਹਿਤ ਸਕੂਲੀ ਵਿਦਿਆਰਥੀਆਂ ਨੇ ਐਸ.ਐਸ.ਪੀ ਦਫਤਰ ਕੀਤਾ ਦੌਰਾ

0
39
+1

👉ਸ੍ਰੀ ਮੁਕਤਸਰ ਪੁਲਿਸ ਵੱਲੋਂ ਵਿਦਿਆਰਥੀਆਂ ਨੂੰ ਕਾਰਜ਼ ਪ੍ਰਣਾਲੀ ਦੀ ਜਾਣਕਾਰੀ ਦਿੱਤੀ ਗਈ
Muktsar News: ਐਸ.ਐਸ.ਪੀ ਡਾ.ਅਖਿਲ ਚੌਧਰੀ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਸਟੂਡੈਂਟ ਪੁਲਿਸ ਕੈਡਿਟ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਪੁਲਿਸ ਪ੍ਰਤੀ ਉਨ੍ਹਾਂ ਦੇ ਮਨਾ ਅੰਦਰ ਪ੍ਰੇਮ ਪਿਆਰ ਦੀ ਭਾਵਨਾਂ ਪੈਦਾ ਕਰਨਾ ਅਤੇ ਉਨਾਂ ਨੂੰ ਪੁਲਿਸ ਦੀ ਕਾਰਜ ਪ੍ਰਣਾਲੀ ਦੀ ਜਾਣਕਾਰੀ ਦੇਣ ਸਬੰਧੀ ਤਿਆਰ ਕੀਤੇ ਪ੍ਰੋਗਰਾਮ ਤਹਿਤ ਅੱਜ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਲਾਲਬਾਈ, ਤਾਮਕੋਟ ਅਤੇ ਕਬਰਵਾਲਾ ਦੇ ਕ੍ਰੀਬ 70 ਵਿਦਆਰਥੀਆ ਨੂੰ ਐਸ.ਐਸ.ਪੀ ਦਫ਼ਤਰ ਵਿਖੇ ਦੌਰਾ ਕਰਵਾਇਆ ਗਿਆ। ਇਸ ਮੌਕੇ ਕੰਵਲਪ੍ਰੀਤ ਸਿੰਘ ਚਾਹਲ ਐਸ.ਪੀ(ਐਚ), ਐੱਸ.ਆਈ ਰਵਿੰਦਰ ਕੌਰ ਇੰਚਾਰਜ ਟੈਕਨੀਕਲ ਸੈੱਲ ਅਤੇ ਜਿਲਾ ਸਾਂਝ ਕੇਂਦਰ ਇੰਚਾਰਜ ਜਗਵਿੰਦਰ ਸਿੰਘ ਹਾਜ਼ਰ ਸਨ ।

ਇਹ ਵੀ ਪੜ੍ਹੋ  ਯੁੱਧ ਨਸ਼ਿਆਂ ਵਿਰੁੱਧ;ਫਾਜ਼ਿਲਕਾ ਪੁਲਿਸ ਅਤੇ ਬੀ. ਐਸ.ਐਫ ਦੀ ਨਸ਼ਾ ਤਸਕਰਾਂ ਖ਼ਿਲਾਫ਼ ਇੱਕ ਹੋਰ ਵੱਡੀ ਕਾਮਯਾਬੀ

ਇਸ ਮੌਕੇ ਐੱਸ.ਪੀ (ਐਚ) ਨੇ ਐਸ.ਐਸ.ਪੀ ਦਫਤਰ ਵਿਖੇ ਪਹੁੰਚੇ ਵਿਦਿਆਰਥੀਆਂ ਨੂੰ ਜੀ ਆਇਆ ਕਿਹਾ ਅਤੇ ਉਹਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੱਚੇ ਦੇਸ਼ ਦਾ ਸਿਰਨਾਵਾਂ ਹੁੰਦੇ ਹਨ ਉਹਨਾਂ ਦੇ ਚੰਗੇ ਭਵਿੱਖ ਦੇ ਲਈ ਉਹਨਾਂ ਨੂੰ ਸਮੇਂ ਸਮੇਂ ਤੇ ਜਾਣਕਾਰੀ ਦੇਣਾ ਬਹੁਤ ਜਰੂਰੀ। ਉਹਨਾਂ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਨਾਲ ਜੁੜਨਾ ਚਾਹੀਦਾ ਹੈ, ਜਿੱਥੇ ਖੇਡਾਂ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਉਥੇ ਨਸ਼ਿਆਂ ਤੋ ਦੂਰ ਰਹਿੰਦੇ ਹਨ। ਜਿਲਾ ਸਾਂਝ ਇੰਚਾਰਜ ਜਗਵਿੰਦਰ ਸਿੰਘ ਵੱਲੋਂ ਬਚਿੱਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਨੂੰ ਦੱਸਿਆ ਕਿ ਪੁਲਿਸ ਕੰਟਰੂਲ ਰੂਮ ਪਰ ਕੋਈ ਆਮ ਵਿਅਕਤੀ ਇੱਕ ਸਧਾਰਨ ਫੋਨ ਕਾਲ ਰਾਂਹੀ ਕਿਸ ਪ੍ਰਕਾਰ ਮੁਸ਼ਕਿਲ ਸਮੇਂ ਵਿੱਚ ਸਹਾਇਤਾ ਪ੍ਰਾਪਤ ਕਰ ਸਕਦਾ ਹੈ।

ਇਹ ਵੀ ਪੜ੍ਹੋ  👉

ਇਸ ਦੇ ਨਾਲ ਹੀ ਉਨ੍ਹਾਂ ਨੂੰ ਔਰਤਾਂ ਅਤੇ ਬੱਚਿਆਂ ਲਈ ਸਥਾਪਿਤ ਕੀਤੀ ਗਈ ਵਿਸ਼ੇਸ਼ ਹੈਲਪ ਲਾਈਨ ਦੀ ਕਾਰਜ਼ ਸ਼ੈਲੀ ਬਾਰੇ ਵੀ ਵਿਦਿਆਰਥੀਆਂ ਨੂੰ ਜਾਣਕਾਰੀ ਪ੍ਰਦਾਨ ਕੀਤੀ ਗਈ। ਜਿਲ੍ਹਾ ਪੁਲਿਸ ਕੰਟਰੂਲ ਰੂਮ ਪਰ ਚਲ ਰਹੇ ਨੰਬਰ 112 ਬਾਰੇ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਇਹ ਨੰਬਰ 24 ਘੰਟੇ ਕਾਰਜ਼ ਸ਼ੀਲ ਰਹਿੰਦਾ ਹੈ ਅਤੇ ਇਸ ਨੰਬਰ ਪਰ ਪ੍ਰਾਪਤ ਹੋਣ ਵਾਲੀਆਂ ਕਾਲਾਂ ਦਾ ਬਕਾਇਦਾ ਰਿਕਾਰਡ ਰੱਖਿਆ ਜਾਂਦਾ ਹੈ। ਐਸ.ਆਈ ਰਵਿੰਦਰ ਕੌਰ ਨੇ ਸਾਈਬਰ ਕ੍ਰਾਈਮ ਬਾਰੇ ਵਿਦਿਆਰਥੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਸਮੇਂ ਇੰਨਟਰ ਨੈੱਟ ਦੀ ਵਰਤੋਂ ਕਰਨ ਦੀ ਜਰੂਰਤ ਬਹੁਤ ਵੱਧ ਗਈ ਹੈ ਜੋ ਕਿ ਜਰੂਰੀ ਹੈ ਪਰ ਇਸ ਇੰਨਟਰ ਨੈੱਟ ਦੀ ਵਰਤੋਂ ਕਰਨ ਸਮੇਂ ਸਾਵਧਾਨੀ ਜਰੂਰ ਵਰਤੀ ਜਾਵੇ। ਇਸ ਮੌਕੇ ਹੌਲਦਾਰ ਗੁਰਮੀਤ ਸਿੰਘ, ਸੀਨੀਅਰ ਸਿਪਾਹੀ ਸੁਖਪਾਲ ਸਿੰਘ, ਸਿਪਾਹੀ ਜਗਸੀਰ ਸਿੰਘ, ਸੁਖਜੀਤ ਸਿੰਘ ਡੀ.ਪੀ, ਸੁਖਪਾਲ ਸਿੰਘ, ਸੁਰਜੀਤ ਸਿੰਘ ਧਾਲੀਵਾਲ, ਜਗਮੀਤ ਸਿੰਘ ਡੀ.ਪੀ, ਗਗਨਦੀਪ ਕੌਰ ਸੰਧੂ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here