ਸਮਰਹਿੱਲ ਕਾਨਵੈਂਟ ਸਕੂਲ ’ਚ ਲਗਾਈ ਸਾਇੰਸ ਪ੍ਰਦਰਸ਼ਨੀ

0
46

ਬਠਿੰਡਾ, 13 ਦਸੰਬਰ: ਸਥਾਨਕ ਪੁਲਿਸ ਲਾਈਨ ਦੇ ਨਜਦੀਕ ਸਥਿਤ ਸਮਰਹਿੱਲ ਕਾਨਵੈਂਟ ਸਕੂਲ ਵਿਖੇ ਸਾਇੰਸ ਪ੍ਰਦਰਸ਼ਨੀ ਲਗਾਈ ਗਈ। ਜਿਸ ਵਿਚ ਸਕੂਲ ਦੇ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਲੇ ਪੂਰੇ ਉਤਸ਼ਾਹ ਦੇ ਨਾਲ ਹਿੱਸਾ ਲਿਆ। ਸਾਇੰਸ ਅਧਿਆਪਕਾਂ ਕਿਰਨ ਗੁਪਤਾ ਅਤੇ ਪੂਜਾ ਸਿੰਗਲ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ 15 ਗਰੁੱਪ ਬਣਾਏ ਗਏ। ਅਧਿਆਪਕਾ ਦੀ ਨਿਗਰਾਨੀ ਹੇਠ ਇੰਨ੍ਹਾਂ 15 ਗਰੁੱਪਾਂ ਦੇ ਵਿਦਿਆਰਥੀਆਂ ਨੇ ਵੱਖੋ ਵੱਖਰੇ ਵਰਕਿੰਗ ਸਾਇੰਸ ਸਾਡਲ ਬਣਾਏ। ਅੱਠਵੀਂ ਤੋਂ ਦੱਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇੱਕ ਗਰੁੱਪ ਵਿੱਚ ਰੱਖਿਆ ਗਿਆ।

ਇਹ ਵੀ ਪੜ੍ਹੋ Ludhiana News: PAU ਦੇ ਸਾਬਕਾ ਵਿਦਿਆਰਥੀ ਨਾਸਾ ਨਾਲ ਖੋਜ ਸਹਾਇਕ ਵਜੋਂ ਜੁੜਨਗੇ

ਵਿਦਿਆਰਥੀਆਂ ਵੱਲੋਂ ਵੇਸਟ ਵਾਟਰ ਪਲਾਂਟ ਪ੍ਰੋਡਕਸ਼ਨ ਮਾਡਲ, ਹਾਈਡਰੋ-ਇਲੈਕਟਰਸਿਟੀ, ਵਿੰਡ-ਮਿਲ ਮਾਡਲ, ਰੇਸਪੀਰੇਟਰੀ ਸਿਸਟਮ ਮਾਡਲ, ਅਰਥਕੁਇੱਕ ਡਿਟੇਕਟਰ ਮਾਡਲ, ਸੋਲਰ ਪੈਨਲ ਸਿਸਟਮ ਮਾਡਲ, ਡਰਿੱਪ ਇਰੀਗੇਸ਼ਨ ਮਾਡਲ, ਟਰੈਨ ਐਕਸੀਡੈਂਟ ਪ੍ਰੀਵੈਨਸ਼ਨ ਪੋਜੈਕਟ ਮਾਡਲ ਇਰੀਗੇਸ਼ਨ, ਹਿਊਮਨ ਹਰਟ ਮਾਡਲ, ਸਟਰੀਟ ਲਾਇਟ ਐਂਡ ਸੋਲਰ ਸਿਸਟਮ ਮਾਡਲ, ਵਿੰਡ ਐਨਰਜੀ ਮਾਡਲ, ਐਸਿਡ ਰੇਨ ਮਾਡਲ ਬਣਾਏ ਗਏ। ਸਕੂਲ ਦੇ ਸਾਰੇ ਹੀ ਵਿਦਿਆਰਥੀਆਂ ਨੂੰ ਇਹ ਸਾਇੰਸ ਮਾਡਲ ਪ੍ਰਦਰਸ਼ਨੀ ਨੂੰ ਦੇਖਣ ਦਾ ਮੌਕਾ ਦਿੱਤਾ ਗਿਆ ਤਾਂ ਜੋ ਵਿਦਿਆਰਥੀਆਂ ਨੂੰ ਸਾਇੰਸ ਸੰਬੰਧੀ ਜਾਣਕਾਰੀ ਮਿਲ ਸਕੇ।

ਇਹ ਵੀ ਪੜ੍ਹੋ ਰੂਸ-ਯੁਕਰੇਨ ਜੰਗ ’ਚ ਮਾਰੇ ਗਏ ਤੇਜ਼ਪਾਲ ਦੇ ਪ੍ਰਵਾਰ ਨੂੰ ਰੂਸ ਸਰਕਾਰ ਵੱਲੋਂ PR ਤੇ ਪੈਨਸ਼ਨ ਦੇਣ ਦਾ ਐਲਾਨ

ਪਹਿਲਾ, ਦੂਜਾ ਅਤੇ ਤੀਜ਼ਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਸਕੂਲ ਪ੍ਰਿੰਸੀਪਲ ਜਗਦੀਸ਼ ਕੌਰ ਨੇ ਵਿਦਿਆਰਥੀਆਂ ਵੱਲੋਂ ਬਣਾਏ ਮਾਡਲਾਂ ਦੀ ਸਲਾਘਾ ਕਰਦਿਆਂ ਉਨ੍ਹਾਂ ਨੂੰ ਅੱਗੇ ਤੋਂ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਬਾਰੇ ਕਿਹਾ। ਸਕੂਲ ਦੇ ਦੇ ਐਮ.ਡੀ. ਰਮੇਸ਼ ਕੁਮਾਰੀ ਨੇ ਵਿਦਿਆਰਥੀਆਂ ਚੰਗੀ ਕਾਰਗੁਜਾਰੀ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਇਸੇ ਤਰ੍ਹਾਂ ਹਰ ਖੇਤਰ ਹਰ ਵਿਸ਼ੇ ਵਿਚ ਦਿਲਚਸਪੀ ਲੈ ਕੇ ਅੱਗੇ ਵਧਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਵਲੋਂ ਸਾਇੰਸ ਸਪੋਨਟੈਨਿਅਸ ਪ੍ਰੋਜੈਕਟ-ਪ੍ਰਦਰਸ਼ਨੀ ਵਿਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਪਾਰਟੀਸਿਪੇਸ਼ਨ ਸਰਟੀਫਿਕੇਟ ਅਤੇ ਇਨਾਮ ਵੰਡੇ ਗਏ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here