SDM Balkarn Singh Mahal ਨੇ ਕਿਸਾਨਾਂ ਨਾਲ ਕੋਟਸਮੀਰ ’ਚ ਕੀਤੀ ਮੀਟਿੰਗ, ਪਰਾਲੀ ਨਾ ਸਾੜਣ ਦੀ ਕੀਤੀ ਅਪੀਲ

0
141
+1

ਬਠਿੰਡਾ, 1 ਨਵੰਬਰ(ਅਸ਼ੀਸ਼ ਮਿੱਤਲ): ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਣ ਤੋਂ ਰੋਕਣ ਲਈ ਵਿੱਢੀ ਮਹਿੰਮ ਤਹਿਤ ਐਸਡੀਐਮ ਬਠਿੰਡਾ ਬਲਕਰਨ ਸਿੰਘ ਮਾਹਲ ਵੱਲੋਂ ਨਗਰ ਪੰਚਾਇਤ ਕੋਟ ਸ਼ਮੀਰ ਵਿਖੇ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਕਿਸਾਨਾਂ ਨੂੰ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਸਬੰਧੀ ਪ੍ਰੇਰਿਆ ਅਤੇ ਪਰਾਲੀ ਨੂੰ ਅੱਗ ਲਾਉਣ ਦੇ ਮਾੜੇ ਪ੍ਰਭਾਵਾਂ ਤੋਂ ਵੀ ਸੁਚੇਤ ਕੀਤਾ। ਮੀਟਿੰਗ ਵਿੱਚ ਕਿਸਾਨਾਂ ਤੋਂ ਇਲਾਵਾ ਨਗਰ ਪੰਚਾਇਤ ਦੇ ਅਹੁਦੇਦਾਰਾਂ ਨੇ ਭਾਗ ਲਿਆ ਅਤੇ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਗਿਆ।

ਇਹ ਵੀ ਪੜ੍ਹੋ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਡੀ.ਏ.ਪੀ ਖਾਦ ਦੇ ਬਦਲਵੇਂ ਸਰੋਤਾਂ ਦੀ ਵਰਤੋਂ ਕਰਨ ਦੀ ਕੀਤੀ ਅਪੀਲ

ਮੀਟਿੰਗ ਵਿਚ ਐਸ ਡੀ ਐਮ ਸ: ਮਾਹਲ ਤੋਂ ਇਲਾਵਾ ਬਲਾਕ ਖੇਤੀਬਾੜੀ ਅਫਸਰ ਬਲਜਿੰਦਰ ਸਿੰਘ ਨੰਦਗੜ੍ਹ, ਨਗਰ ਪੰਚਾਇਤ ਦੇ ਪ੍ਰਧਾਨ ਰਮਨਦੀਪ ਕੌਰ, ਮੀਤ ਪ੍ਰਧਾਨ ਜਸਕਰਨ ਸਿੰਘ ,ਕਿਸਾਨ ਯੂਨੀਅਨ ਦੇ ਆਗੂ ਜਰਨੈਲ ਸਿੰਘ, ਜਗਰੂਪ ਸਿੰਘ, ਸੁਰਜੀਤ ਸਿੰਘ, ਬਲਦੀਪ ਸਿੰਘ, ਇੰਜੀ: ਜਗਦੀਪ ਸਿੰਘ ਕਲੱਸਟਰ ਅਫ਼ਸਰ, ਇੰਜੀ ਮਲਕੀਤ ਸਿੰਘ ਸਿੱਧੂ ਸਪੈਸ਼ਲ ਸੁਪਰਵਾਈਜ਼ਰ, ਹਰਪ੍ਰੀਤ ਸਿੰਘ ਨੋਡਲ ਅਫਸਰ, ਸਬ ਇੰਸਪੈਕਟਰ ਰਾਜਪਾਲ ਸਿੰਘ ਚੌਂਕੀ ਇੰਚਾਰਜ ਕੋਟ ਸ਼ਮੀਰ ਵੀ ਵਿਸ਼ੇਸ ਤੌਰ ’ਤੇ ਮੌਜੂਦ ਰਹੇ।

 

+1

LEAVE A REPLY

Please enter your comment!
Please enter your name here