Bathinda News:ਐਸ. ਐਸ. ਡੀ. ਗਰਲਜ਼ ਕਾਲਜ ਬਠਿੰਡਾ ਵਿਖੇ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਯੋਗ ਅਗਵਾਈ ਹੇਠ ਪ੍ਰੋਗਰਾਮ ਅਫ਼ਸਰਾਂ ਡਾ. ਸਿਮਰਜੀਤ ਕੌਰ ਅਤੇ ਮੈਡਮ ਗੁਰਮਿੰਦਰ ਜੀਤ ਕੌਰ ਦੀ ਸਰਪ੍ਰਸਤੀ ਵਿੱਚ ਐਨ.ਐਸ.ਐਸ. ਯੂਨਿਟਾਂ ਅਤੇ ਰੈੱਡ ਰਿਬਨ ਕਲੱਬਾਂ ਵੱਲੋਂ ਸੜਕ ਸੁਰੱਖਿਆ ਅਤੇ ਕਾਨੂੰਨੀ ਸੇਵਾਵਾਂ ਬਾਰੇ ਸੈਮੀਨਾਰ ਕਰਵਾਇਆ ਗਿਆ । ਜਿਸਦਾ ਮਕਸਦ ਨੌਜਵਾਨਾਂ ਨੂੰ ਸੜਕ ਸੁਰੱਖਿਆ ਦੇ ਨਿਯਮਾਂ ਤੋਂ ਜਾਣੂ ਕਰਵਾਉਣਾ ਅਤੇ ਸਾਈਬਰ ਕਰਾਈਮ ਤੇ ਔਰਤ ਸੁਰੱਖਿਆ ਨਾਲ ਸਬੰਧਿਤ ਕਾਨੂੰਨ ਬਾਰੇ ਜਾਗਰੂਕ ਕਰਨਾ ਸੀ ।
ਇਹ ਵੀ ਪੜ੍ਹੋ MLA ਨੇ ਕੰਮ ‘ਚ ਲਾਪਰਵਾਹੀ ਕਰਨ ਵਾਲੇ ਅਫ਼ਸਰ ਨੂੰ ਕੀਤਾ ਮੁਅਤਲ
ਇਸ ਮੌਕੇ ਸ. ਹਰਜੀਤ ਸਿੰਘ ਡੀ.ਆਈ.ਜੀ ਬਠਿੰਡਾ ਮੁੱਖ ਬੁਲਾਰੇ ਵਜੋਂ ਪਹੁੰਚੇ । ਜਿੰਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਨੌਜਵਾਨਾਂ ਨੂੰ ਸਾਈਬਰ ਕਰਾਈਮ ਤੇ ਔਰਤ ਸੁਰੱਖਿਆ ਨਾਲ ਸਬੰਧਿਤ ਕਾਨੂੰਨ ਦੀਆਂ ਬਰੀਕੀਆਂ ਬਾਰੇ ਵਿਸਥਾਰ ਵਿੱਚ ਦੱਸਿਆ । ਵਿਦਿਆਰਥੀਆਂ ਨੇ ਕਾਨੂੰਨ ਨਾਲ ਸਬੰਧਿਤ ਵੱਖ-ਵੱਖ ਧਾਰਾਵਾਂ ਬਾਰੇ ਸਵਾਲ ਪੁੱਛੇ ਜਿੰਨ੍ਹਾਂ ਦੇ ਡੀ. ਆਈ. ਜੀ ਵੱਲੋਂ ਤਸੱਲੀ ਬਖਸ਼ ਜਵਾਬ ਦਿੱਤੇ ਗਏ । ਮੁੱਖ ਬੁਲਾਰੇ ਦੇ ਭਾਸ਼ਣ ਤੋਂ ਬਾਅਦ ਸ. ਹਾਕਮ ਸਿੰਘ ਏ.ਐੱਸ.ਆਈ (ਇੰਚਾਰਜ ਟ੍ਰੈਫਿਕ ਐਜੂਕੇਸ਼ਨ, ਬਠਿੰਡਾ) ਵੱਲੋਂ ਵੀ ਸੜਕ ਸੁਰੱਖਿਆ ਦੇ ਚਿੰਨ੍ਹਾਂ ਬਾਰੇ ਸਮਝਾਇਆ ਕਿ ਕਿਸ ਚਿੰਨ੍ਹ ਦਾ ਕੀ ਮਤਲਬ ਹੈ ।
ਇਹ ਵੀ ਪੜ੍ਹੋ 10,000 ਰੁਪਏ ਰਿਸ਼ਵਤ ਲੈਣ ਵਾਲਾ ਸਹਾਇਕ ਜੇਲ੍ਹ ਸੁਪਰਡੈਂਟ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਇਸਤੋਂ ਇਲਾਵਾ ਉਹਨਾ ਨੂੰ ਉਹਨਾਂ ਨੇ ਆਪਣੇ ਵਾਹਨ ਚਾਲੂ ਕਰਨ ਤੋਂ ਪਹਿਲਾਂ ਆਪਣੀ ਸੀਟ ਬੈਲਟ, ਹੈਲਮਟ ਅਤੇ ਵਾਹਨ ਦੀ ਰਫਤਾਰ ਕੰਟਰੋਲ ਵਿੱਚ ਰੱਖਣ ਬਾਰੇ ਸੁਝਾਅ ਦਿੱਤੇ।ਇਸ ਵਿੱਚ 250 ਵਲੰਟੀਅਰਾਂ ਤੋਂ ਇਲਾਵਾ ਕੁੱਝ ਸਟਾਫ ਮੈਂਬਰ ਸ਼ਾਮਿਲ ਰਹੇ । ਅੰਤ ਵਿੱਚ ਪ੍ਰਿੰਸੀਪਲ ਡਾ. ਨੀਰੂ ਗਰਗ ਵੱਲੋਂ ਆਏ ਹੋਏ ਬੁਲਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ । ਕਾਲਜ ਪ੍ਰਧਾਨ ਸ਼੍ਰੀ ਸੰਜੈ ਗੋਇਲ ਅਤੇ ਜਨਰਲ ਸਕੱਤਰ ਸ਼੍ਰੀ ਵਿਕਾਸ ਗਰਗ ਵੱਲੋਂ ਨੌਜਵਾਨ ਨੂੰ ਜਾਗਰੂਕ ਕਰਨ ਵਾਲੇ ਸੈਮੀਨਾਰ ਕਰਵਾਉਂਦੇ ਰਹਿਣ ਲਈ ਕਿਹਾ ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













